31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਡਾ . ਰਣਜੀਤ ਨੇ ਏਆਈ ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ 70 ਸਾਲਾ ਬਜ਼ੁਰਗ ਔਰਤ ਦੇ ਸਫਲਤਾ ਪੂਰਵਕ ਬਦਲੇ ਦੋਵੇਂ ਗੋਡੇ

ਲੁਧਿਆਣਾ, 31 ਅਕਤੂਬਰ (ਡਾ. ਤਰਲੋਚਨ ਸਿੰਘ)-ਐਸ.

Ad Position 21
No active advertisement
ਅਜੀਤ ਡੈਸਕ 01-11-2026
ਲੁਧਿਆਣਾ, 31 ਅਕਤੂਬਰ (ਡਾ. ਤਰਲੋਚਨ ਸਿੰਘ)-ਐਸ.ਪੀ.ਐਸ. ਹਸਪਤਾਲ, ਲੁਧਿਆਣਾ ਦੇ ਹੱਡੀਆਂ ਅਤੇ ਜੋੜ ਬਦਲਣ ਦੇ ਮਾਹਿਰ ਡਾ. ਰਣਜੀਤ ਸਿੰਘ ਵਲੋਂ ਐਸ.ਪੀ.ਐਸ. ਹਸਪਤਾਲ ਵਿਖੇ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਪਾਇਲ ਨਿਵਾਸੀ 70 ਸਾਲਾਂ ਬਜ਼ੁਰਗ ਔਰਤ ਦੇ ਏਆਈ ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਸਿਰਫ਼ 20 ਮਿੰਟ ਵਿਚ ਦੋਵੇਂ ਗੋਡੇ ਬਦਲ ਕੇ ਉਸ ਨੂੰ ਨਵਾਂ ਜੀਵਨ ਪ੍ਰਦਾਨ ਕੀਤਾ ਗਿਆ। ਇਸ ਬਜ਼ੁਰਗ ਔਰਤ ਦੀ ਸਰਜਰੀ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਰਣਜੀਤ ਨੇ ਦੱਸਿਆ ਕਿ ਇਸ ਬਜ਼ੁਰਗ ਔਰਤ ਦੇ ਖੱਬੇ ਪੱਟ ਵਿਚ ਪਲੇਟ ਪਾਈ ਹੋਈ ਸੀ, ਜਿਸ ਨੂੰ ਕੱਢ ਕੇ ਗੋਡੇ ਵਿਚ ਨਵਾਂ ਸਪੈਸ਼ਲ ਇਮਪਲਾਂਟ ਕੀਤਾ ਗੋਡਾ ਪਾਇਆ ਗਿਆ। ਉਕਤ ਬਜ਼ੁਰਗ ਔਰਤ ਨੇ ਹੱਡੀਆਂ ਅਤੇ ਜੋੜ ਬਦਲਣ ਦੇ ਕਈ ਨਾਮਵਰ ਡਾਕਟਰਾਂ ਨੂੰ ਆਪਣੇ ਗੋਡਿਆਂ ਦੀ ਜਾਂਚ ਕਰਵਾਈ। ਉਨ੍ਹਾਂ ਡਾਕਟਰਾਂ ਨੇ ਬਜ਼ੁਰਗ ਔਰਤ ਨੂੰ ਦੱਸਿਆ ਕਿ ਉਸ ਦੇ ਦੋ ਅਪ੍ਰੇਸ਼ਨ ਕਰਨੇ ਪੈਣਗੇ, ਪਰ ਬਜ਼ੁਰਗ ਔਰਤ ਇਕ ਆਪ੍ਰੇਸ਼ਨ ਵਿਚ ਹੀ ਦੋਵੇਂ ਗੋਡੇ ਬਦਲਾਉਣ ਲਈ ਕਹਿ ਰਹੀ ਸੀ। ਆਖ਼ਿਰ ਕਿਸੇ ਰਿਸ਼ਤੇਦਾਰ ਨੇ ਉਸ ਨੂੰ ਐਸ.ਪੀ.ਐਸ. ਹਸਪਤਾਲ ਵਿਖੇ ਆਪਣੇ ਗੋਡਿਆਂ ਦੀ ਜਾਂਚ ਕਰਵਾਉਣ ਦੀ ਸਲਾਹ ਦਿੱਤੀ। ਡਾ. ਰਣਜੀਤ ਨੇ ਦੱਸਿਆ ਕਿ ਜਦੋਂ ਉਕਤ ਬਜ਼ੁਰਗ ਔਰਤ ਇਸ ਹਸਪਤਾਲ ਵਿਖੇ ਜਾਂਚ ਕਰਵਾਉਣ ਲਈ ਆਈ ਤਾਂ ਉਸ ਦੀ ਮੁੱਢਲੀ ਜਾਂਚ ਕਰਨ ਉਪਰੰਤ ਉਸ ਨੂੰ ਪੂਰਾ ਯਕੀਨ ਦਿਵਾਇਆ ਗਿਆ ਕਿ ਉਸ ਦੇ ਏਆਈ ਥ੍ਰੀਡੀ ਪਾਵਰਡ ਰੋਬੋਲੈਂਸ ਤਕਨੀਕ ਨਾਲ ਸਰਜਰੀ ਕਰਕੇ ਦੋਨੋਂ ਗੋਡੇ ਬਿਨਾਂ ਕਿਸੇ ਤਕਲੀਫ਼ ਤੋਂ ਬਦਲ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਬਜ਼ੁਰਗ ਔਰਤ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਮਿਲਣ ਉਪਰੰਤ 70 ਸਾਲਾਂ ਬਜ਼ੁਰਗ ਔਰਤ ਸੁਖਦਰਸ਼ਨ ਕੌਰ ਦੇ ਏਆਈ ਪਾਵਰਡ ਥਰੀ ਡੀ ਰੋਬੋਲੈਂਸ ਤਕਨੀਕ ਨਾਲ ਪੱਟ ‘ਚੋਂ ਪਹਿਲਾਂ ਪਲੇਟ ਕੱਢੀ ਗਈ, ਉਸ ਤੋਂ ਬਾਅਦ ਨਵਾਂ ਸਪੈਸ਼ਲ ਇਮਪਲਾਂਟ ਕੀਤਾ ਗੋਡਾ ਪਾਇਆ ਗਿਆ ਅਤੇ ਦੂਸਰਾ ਗੋਡਾ ਵੀ ਨਵਾਂ ਪਾ ਦਿੱਤਾ ਗਿਆ। ਉਕਤ ਬਜ਼ੁਰਗ ਔਰਤ ਨੂੰ ਇਕ ਦਿਨ ਹਸਪਤਾਲ ‘ਚ ਰੱਖਣ ਉਪਰੰਤ ਹਸਪਤਾਲ ਵਿਚੋਂ ਛੁੱਟੀ ਦੇ ਦਿੱਤੀ ਗਈ। ਹੁਣ ਉਕਤ ਬਜ਼ੁਰਗ ਔਰਤ ਆਮ ਵਾਂਗ ਤੁਰ ਫਿਰ ਸਕਦੀ ਹੈ ਅਤੇ ਰੋਜ਼ਾਨਾ ਦੇ ਕੰਮਕਾਰ ਬਿਨਾਂ ਕਿਸੇ ਤਕਲੀਫ਼ ਤੋਂ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਰੌਣੀ ਦੇ ਰਾਜੇਸ਼ ਕੁਮਾਰ ਨੂੰ ਵਾਹਨ ਨੇ ਕੁਚਲਿਆ ਅਗਲੀ ਖ਼ਬਰ ਬਲੌਜ਼ਮ ਕਾਨਵੈਂਟ ਸਕੂਲ ਵਿਖੇ ਵਿਜੀਲੈਂਸ ਜਾਗਰੂਕਤਾ ਹਫ਼ਤਾ ਮਨਾਇਆ
Ad Position 24