26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

27 ਅਗਸਤ ਦੇ ਬੰਦ ਵਿੱਚ ਪੈਨਸ਼ਨਰਜ਼ ਵੀ ਕਰਨਗੇ ਸ਼ਮੂਲੀਅਤ

ਮਾਛੀਵਾੜਾ ਸਾਹਿਬ, 25 ਅਗਸਤ (ਮਨੋਜ ਕੁਮਾਰ)-ਪੰਜਾਬ ਰਾਜ ਪੈਨਸ਼ਨਰ ਮਹਾ ਸੰਘ ਦੇ ਜੁਝਾਰੂ ਸਾਥੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਰਾਮ ਸਿੰਘ ਕਾਲੜਾ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨਰ ਦਫਤਰ ਵਿਖੇ ਹੋਈ, ਜਿਸ ਵਿੱਚ ਪੈਨਸ਼ਨਰਾਂ ਨੇ ਇੱਕ ਆਵਾਜ਼ ਵਿੱਚ 27 ਅਗਸਤ ਦੇ ਮਹਾਂਬੰਦ ਦਾ ਪੂਰਾ ਸਮਰਥਨ ਕਰਨ ਦਾ ਫੈਸਲਾ ਕੀਤਾ। ਉਹਨਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਕਰਾਉਣ ਲਈ ਮਹਿੰਗਾਈ ਭੱਤਾ ਅਤੇ ਬਣਦੇ ਬਕਾਏ ਲੈਣ ਲਈ ਪੰਜਾਬ ਦੇ ਸਾਂਝੇ ਮੁਲਾਜ਼ਮ/ਪੈਨਸ਼ਨਰ ਮੰਚ ਵਲੋ ਲਏ ਫੈਸਲੇ ਅਨੁਸਾਰ ਮਾਛੀਵਾੜਾ ਦੇ ਪੈਨਸ਼ਨਰ, ਪੈਨਸ਼ਨਰ ਦਫਤਰ ਇਕੱਠੇ ਹੋਣਗੇ ਅਤੇ ਰੋਸ ਮਾਰਚ ਕਰਦੇ ਹੋਏ ਹੋਏ ਨਾਇਬ ਤਹਿਸੀਲਦਾਰ ਨੂੰ ਆਪਣੀਆਂ ਮੰਗਾਂ ਸਬੰਧੀ ਸਰਕਾਰ ਵਿਰੁੱਧ ਮੰਗ ਪੱਤਰ ਦੇਣਗੇ ਤੇ ਮੰਗ ਕਰਨਗੇ ਕਿ ਉਹਨਾਂ ਦੀਆਂ ਹਾਈ ਕੋਰਟ ਵੱਲੋਂ ਮੰਨੀਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ.

Ad Position 21
No active advertisement
ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਨ ਸਮੇਂ ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ ਨਾਲ ਹੋਰ। ਤਸਵੀਰ : ਸੋਨੀ ਗਿੱਲ 26-08-2026
ਮਾਛੀਵਾੜਾ ਸਾਹਿਬ, 25 ਅਗਸਤ (ਮਨੋਜ ਕੁਮਾਰ)-ਪੰਜਾਬ ਰਾਜ ਪੈਨਸ਼ਨਰ ਮਹਾ ਸੰਘ ਦੇ ਜੁਝਾਰੂ ਸਾਥੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਰਾਮ ਸਿੰਘ ਕਾਲੜਾ ਦੀ ਪ੍ਰਧਾਨਗੀ ਹੇਠ ਸਥਾਨਕ ਪੈਨਸ਼ਨਰ ਦਫਤਰ ਵਿਖੇ ਹੋਈ, ਜਿਸ ਵਿੱਚ ਪੈਨਸ਼ਨਰਾਂ ਨੇ ਇੱਕ ਆਵਾਜ਼ ਵਿੱਚ 27 ਅਗਸਤ ਦੇ ਮਹਾਂਬੰਦ ਦਾ ਪੂਰਾ ਸਮਰਥਨ ਕਰਨ ਦਾ ਫੈਸਲਾ ਕੀਤਾ। ਉਹਨਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫੈਸਲੇ ਨੂੰ ਲਾਗੂ ਕਰਾਉਣ ਲਈ ਮਹਿੰਗਾਈ ਭੱਤਾ ਅਤੇ ਬਣਦੇ ਬਕਾਏ ਲੈਣ ਲਈ ਪੰਜਾਬ ਦੇ ਸਾਂਝੇ ਮੁਲਾਜ਼ਮ/ਪੈਨਸ਼ਨਰ ਮੰਚ ਵਲੋ ਲਏ ਫੈਸਲੇ ਅਨੁਸਾਰ ਮਾਛੀਵਾੜਾ ਦੇ ਪੈਨਸ਼ਨਰ, ਪੈਨਸ਼ਨਰ ਦਫਤਰ ਇਕੱਠੇ ਹੋਣਗੇ ਅਤੇ ਰੋਸ ਮਾਰਚ ਕਰਦੇ ਹੋਏ ਹੋਏ ਨਾਇਬ ਤਹਿਸੀਲਦਾਰ ਨੂੰ ਆਪਣੀਆਂ ਮੰਗਾਂ ਸਬੰਧੀ ਸਰਕਾਰ ਵਿਰੁੱਧ ਮੰਗ ਪੱਤਰ ਦੇਣਗੇ ਤੇ ਮੰਗ ਕਰਨਗੇ ਕਿ ਉਹਨਾਂ ਦੀਆਂ ਹਾਈ ਕੋਰਟ ਵੱਲੋਂ ਮੰਨੀਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ. ਉਹਨਾਂ ਦੱਸਿਆ ਕਿ ਉਹਨਾਂ ਦੇ 40 ਹਜਾਰ ਪੈਨਸ਼ਨਰ ਸਾਥੀ ਡੀ. ਏ. ਦੇ ਬਕਾਏ ਨੂੰ ਉਡੀਕਦੇ ਹੋਏ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਉਹਨਾਂ ਇਹ ਵੀ ਦੱਸਿਆ ਕਿ ਇਸ ਦਿਨ ਪੂਰੇ ਪੰਜਾਬ ਵਿੱਚ ਸ਼ਾਂਤੀਪੂਰਨ ਮਹਾਂਬੰਦ ਕੀਤਾ ਜਾਵੇਗਾ। ਸਰਕਾਰੀ ਦਫਤਰ ਅਤੇ ਸਰਕਾਰੀ ਅਦਾਰਿਆਂ ਦੇ ਮੁਲਾਜ਼ਮ ਉਸ ਦਿਨ ਛੁੱਟੀ ਤੇ ਰਹਿਣਗੇ ਉਨਾਂ ਨੇ ਇਹ ਵੀ ਦੱਸਿਆ ਕਿ ਉਹ ਆਪਣੇ ਬੱਚਿਆਂ ਦਾ ਭਵਿੱਖ ਸਵਾਰਨ ਲਈ ਅਤੇ ਆਪਣਾ ਬੁਢਾਪਾ ਸੁਰੱਖਿਅਤ ਕਰਨ ਲਈ ਇਹ ਮਹਾਂਬੰਦ ਕਰ ਰਹੇ ਹਨ। ਮੀਟਿੰਗ ਵਿੱਚ ਹੋਰਨਾ ਸਾਥੀਆਂ ਵਿੱਚ ਤਰਲੋਚਨ ਸਿੰਘ, ਬਖਸ਼ੀ ਰਾਮ, ਗੁਰਮੀਤ ਸਿੰਘ ਟਾਂਡਾ, ਮੋਹਨ ਸਿੰਘ, ਤਾਰਾ ਸਿੰਘ, ਪਰਮਜੀਤ ਸਿੰਘ, ਹਰੀ ਰਾਮ, ਧਰਮਪਾਲ, ਗੁਰਮੀਤ ਸਿੰਘ ਇਰਾਕ, ਹਰੀ ਸਿੰਘ ਚਕਲੀ, ਹਰਨੇਕ ਪਾਲ ਸਿੰਘ, ਮਹਿੰਦਰ ਸਿੰਘ ਸਮੇਤ ਹੋਰ ਕਈ ਪੈਨਸ਼ਨਰਜ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਵ. ਕੁਲਵੰਤ ਸਿੰਘ ਸੰਧੂ ਕ੍ਰਾਂਤੀ ਪ੍ਰਧਾਨ ਦੀ ਦੂਜੀ ਬਰਸੀ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਲਗਵਾਈ ਹਾਜ਼ਰੀ ਅਗਲੀ ਖ਼ਬਰ ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਵਲੋਂ ਕੱਲ੍ਹ ਦੇ ਬੰਦ ਦਾ ਪੂਰਨ ਸਮਰਥਨ-ਸਮੂਹਿਕ ਛੁੱਟੀ ਲੈਣ ਦਾ ਫੈਸਲਾ
Ad Position 24