26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਵਲੋਂ ਕੱਲ੍ਹ ਦੇ ਬੰਦ ਦਾ ਪੂਰਨ ਸਮਰਥਨ-ਸਮੂਹਿਕ ਛੁੱਟੀ ਲੈਣ ਦਾ ਫੈਸਲਾ

ਮਲੌਦ, 25 ਅਗਸਤ (ਸਹਾਰਨ ਮਾਜਰਾ)-ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ/ਫੀਮੇਲ ਯੂਨੀਅਨ ਪੰਜਾਬ ਦੇ ਆਗੂਆਂ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਦੀ ਅਗਵਾਈ ਹੇਠ ਸੂਬਾ ਜਨਰਲ ਸਕੱਤਰ ਸੁਖਜਿੰਦਰ ਸਿੰਘ ਫ਼ਾਜ਼ਿਲਕਾ, ਸੂਬਾ ਕਨਵੀਨਰ ਮਨਜੀਤ ਕੌਰ ਬਾਜਵਾ ਗੁਰਦਾਸਪੁਰ, ਸੂਬਾ ਕਨਵੀਨਰ ਹਰਵਿੰਦਰ ਸਿੰਘ ਛੀਨਾ ਮੋਹਾਲੀ, ਗੁਰਦੇਵ ਸਿੰਘ ਢਿੱਲੋਂ ਅੰਮ੍ਰਿਤਸਰ, ਅਵਤਾਰ ਸਿੰਘ ਗੰਢੂਆ, ਨਰਿੰਦਰ ਸ਼ਰਮਾ ਫ਼ਿਰੋਜ਼ਪੁਰ, ਸੁਖਜੀਤ ਸੇਖੋਂ ਮੁਕਤਸਰ ਸਾਹਿਬ, ਰਣਦੀਪ ਸਿੰਘ ਫਤਹਿਗੜ ਸਾਹਿਬ, ਜਸਵਿੰਦਰ ਸਿੰਘ ਪੰਧੇਰ ਖੇੜੀ ਲੁਧਿਆਣਾ, ਸਵਰਨ ਸਿੰਘ ਹਠੂਰ, ਜਸਵੀਰ ਸਿੰਘ ਮਾਛੀਵਾੜਾ, ਹਰਜਿੰਦਰ ਸਿੰਘ ਬਰਨਾਲਾ, ਜਗਤਾਰ ਸਿੰਘ ਪਟਿਆਲਾ, ਹਰਜੀਤ ਸਿੰਘ ਪੋਹਵਿੰਡ ਤਰਨਤਾਰਨ, ਬਲਜਿੰਦਰ ਸਿੰਘ ਬਰਨਾਲਾ, ਨਿਗਾਹੀ ਰਾਮ ਮਲੇਰਕੋਟਲਾ, ਸੁਖਵਿੰਦਰ ਸਿੰਘ ਬਾਲੇਵਾਲ, ਦਲਜੀਤ ਸਿੰਘ ਢਿੱਲੋਂ, ਸਿਕੰਦਰ ਸਿੰਘ ਪਠਾਨਕੋਟ, ਮਲਕੀਤ ਸਿੰਘ ਮਾਨਸਾ, ਰਘਵੀਰ ਸਿੰਘ ਮੁਹਾਲੀ, ਬਲਜੀਤ ਸਿੰਘ ਕਪੂਰਥਲਾ, ਕੁਲਵਿੰਦਰ ਸਿੰਘ ਸਿੱਧੂ ਸੰਗਰੂਰ ਅਤੇ ਸੂਬਾ ਪ੍ਰੈਸ ਸਕੱਤਰ ਰਾਵਿੰਦਰ ਸ਼ਰਮਾ ਫ਼ਾਜ਼ਿਲਕਾ ਆਦਿ ਮੁਲਾਜ਼ਮ ਸਾਥੀਆਂ ਨੇ ਅਹਿਮ ਫ਼ੈਸਲਾ ਲੈਂਦਿਆਂ ਕਿਹਾ ਕਿ ਕੱਲ੍ਹ 27 ਅਗਸਤ ਨੂੰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਪੰਜਾਬ ਮੁਲਾਜਮ ਸਾਂਝਾ ਫਰੰਟ ਦੇ ਸੱਦੇ ’ਤੇ ਸਮੁੱਚੇ ਸਿਹਤ ਵਿਭਾਗ ਦੇ ਕਰਮਚਾਰੀ ਵੀ ਸਮੂਹਿਕ ਛੁੱਟੀ ਲੈਣਗੇ ਅਤੇ ਸਾਰੇ ਦਫ਼ਤਰਾਂ ਵਿਚ ਕਰਮਚਾਰੀਆਂ ਵਲੋਂ ਮੁਕੰਮਲ ਹੜਤਾਲ ਹੋਵੇਗੀ। ਜਸਵਿੰਦਰ ਸਿੰਘ ਪੰਧੇਰ ਖੇੜੀ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਜਥੇਬੰਦੀ ਇਸ ਹੜਤਾਲ ਦੀ ਹਮਾਇਤ ਕਰਦੀ ਹੋਈ ਇਸ ਵਿਚ ਵੱਡੀ ਪੱਧਰ ’ਤੇ ਸ਼ਮੂਲੀਅਤ ਕਰੇਗੀ ਅਤੇ ਫੀਲਡ ਦਾ ਕੰਮਕਾਜ ਬੰਦ ਰਹੇਗਾ।

Ad Position 21
No active advertisement
ਗੁਰਅਸੀਸ ਸਿੰਘ ਪਿਤਾ : ਹਰਜਿੰਦਰ ਸਿੰਘ ਮਾਤਾ : ਲਕਸ਼ਮੀ ਦੇਵੀ ਵਾਸੀ : ਅਹਿਮਦਗੜ੍ਹ 26-08-2026
ਮਲੌਦ, 25 ਅਗਸਤ (ਸਹਾਰਨ ਮਾਜਰਾ)-ਸਿਹਤ ਵਿਭਾਗ ਦੇ ਮੁਲਾਜ਼ਮਾਂ ਦੀ ਪ੍ਰਮੁੱਖ ਜਥੇਬੰਦੀ ਮਲਟੀਪਰਪਜ਼ ਹੈਲਥ ਇੰਪਲਾਈਜ਼ ਮੇਲ/ਫੀਮੇਲ ਯੂਨੀਅਨ ਪੰਜਾਬ ਦੇ ਆਗੂਆਂ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ ਦੀ ਅਗਵਾਈ ਹੇਠ ਸੂਬਾ ਜਨਰਲ ਸਕੱਤਰ ਸੁਖਜਿੰਦਰ ਸਿੰਘ ਫ਼ਾਜ਼ਿਲਕਾ, ਸੂਬਾ ਕਨਵੀਨਰ ਮਨਜੀਤ ਕੌਰ ਬਾਜਵਾ ਗੁਰਦਾਸਪੁਰ, ਸੂਬਾ ਕਨਵੀਨਰ ਹਰਵਿੰਦਰ ਸਿੰਘ ਛੀਨਾ ਮੋਹਾਲੀ, ਗੁਰਦੇਵ ਸਿੰਘ ਢਿੱਲੋਂ ਅੰਮ੍ਰਿਤਸਰ, ਅਵਤਾਰ ਸਿੰਘ ਗੰਢੂਆ, ਨਰਿੰਦਰ ਸ਼ਰਮਾ ਫ਼ਿਰੋਜ਼ਪੁਰ, ਸੁਖਜੀਤ ਸੇਖੋਂ ਮੁਕਤਸਰ ਸਾਹਿਬ, ਰਣਦੀਪ ਸਿੰਘ ਫਤਹਿਗੜ ਸਾਹਿਬ, ਜਸਵਿੰਦਰ ਸਿੰਘ ਪੰਧੇਰ ਖੇੜੀ ਲੁਧਿਆਣਾ, ਸਵਰਨ ਸਿੰਘ ਹਠੂਰ, ਜਸਵੀਰ ਸਿੰਘ ਮਾਛੀਵਾੜਾ, ਹਰਜਿੰਦਰ ਸਿੰਘ ਬਰਨਾਲਾ, ਜਗਤਾਰ ਸਿੰਘ ਪਟਿਆਲਾ, ਹਰਜੀਤ ਸਿੰਘ ਪੋਹਵਿੰਡ ਤਰਨਤਾਰਨ, ਬਲਜਿੰਦਰ ਸਿੰਘ ਬਰਨਾਲਾ, ਨਿਗਾਹੀ ਰਾਮ ਮਲੇਰਕੋਟਲਾ, ਸੁਖਵਿੰਦਰ ਸਿੰਘ ਬਾਲੇਵਾਲ, ਦਲਜੀਤ ਸਿੰਘ ਢਿੱਲੋਂ, ਸਿਕੰਦਰ ਸਿੰਘ ਪਠਾਨਕੋਟ, ਮਲਕੀਤ ਸਿੰਘ ਮਾਨਸਾ, ਰਘਵੀਰ ਸਿੰਘ ਮੁਹਾਲੀ, ਬਲਜੀਤ ਸਿੰਘ ਕਪੂਰਥਲਾ, ਕੁਲਵਿੰਦਰ ਸਿੰਘ ਸਿੱਧੂ ਸੰਗਰੂਰ ਅਤੇ ਸੂਬਾ ਪ੍ਰੈਸ ਸਕੱਤਰ ਰਾਵਿੰਦਰ ਸ਼ਰਮਾ ਫ਼ਾਜ਼ਿਲਕਾ ਆਦਿ ਮੁਲਾਜ਼ਮ ਸਾਥੀਆਂ ਨੇ ਅਹਿਮ ਫ਼ੈਸਲਾ ਲੈਂਦਿਆਂ ਕਿਹਾ ਕਿ ਕੱਲ੍ਹ 27 ਅਗਸਤ ਨੂੰ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਪੰਜਾਬ ਮੁਲਾਜਮ ਸਾਂਝਾ ਫਰੰਟ ਦੇ ਸੱਦੇ ’ਤੇ ਸਮੁੱਚੇ ਸਿਹਤ ਵਿਭਾਗ ਦੇ ਕਰਮਚਾਰੀ ਵੀ ਸਮੂਹਿਕ ਛੁੱਟੀ ਲੈਣਗੇ ਅਤੇ ਸਾਰੇ ਦਫ਼ਤਰਾਂ ਵਿਚ ਕਰਮਚਾਰੀਆਂ ਵਲੋਂ ਮੁਕੰਮਲ ਹੜਤਾਲ ਹੋਵੇਗੀ। ਜਸਵਿੰਦਰ ਸਿੰਘ ਪੰਧੇਰ ਖੇੜੀ ਨੇ ਜਾਰੀ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਜਥੇਬੰਦੀ ਇਸ ਹੜਤਾਲ ਦੀ ਹਮਾਇਤ ਕਰਦੀ ਹੋਈ ਇਸ ਵਿਚ ਵੱਡੀ ਪੱਧਰ ’ਤੇ ਸ਼ਮੂਲੀਅਤ ਕਰੇਗੀ ਅਤੇ ਫੀਲਡ ਦਾ ਕੰਮਕਾਜ ਬੰਦ ਰਹੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਸੂਬਾ ਸਰਕਾਰ ਮੁਲਾਜ਼ਮ ਮੰਗਾਂ ਦੀ ਪੂਰਤੀ ਕਰਨ ਲਈ ਉਪਰਾਲੇ ਤਾਂ ਕੀ ਕਰਨੇ ਸਨ ਸਗੋਂ ਬਿਲਕੁਲ ਹੀ ਅੱਖਾਂ ਮੀਟ ਕੇ ਬੈਠੀ ਹੋਈ ਹੈ। ਇਸ ਲਈ ਸਰਕਾਰ ਨੂੰ ਜਗਾਉਣ ਲਈ ਕੱਲ੍ਹ 27 ਅਗਸਤ ਨੂੰ ਜ਼ਬਰਦਸਤ ਪ੍ਰਦਰਸ਼ਨ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ 27 ਅਗਸਤ ਦੇ ਬੰਦ ਵਿੱਚ ਪੈਨਸ਼ਨਰਜ਼ ਵੀ ਕਰਨਗੇ ਸ਼ਮੂਲੀਅਤ ਅਗਲੀ ਖ਼ਬਰ ਸੀਟੂ ਵਲੋਂ ਮਹਿੰਗਾਈ ਸਬੰਧੀ ਵਿਰੋਧ ਪ੍ਰਦਰਸ਼ਨ
Ad Position 24