26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਸਵ. ਕੁਲਵੰਤ ਸਿੰਘ ਸੰਧੂ ਕ੍ਰਾਂਤੀ ਪ੍ਰਧਾਨ ਦੀ ਦੂਜੀ ਬਰਸੀ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਲਗਵਾਈ ਹਾਜ਼ਰੀ

ਸਾਹਨੇਵਾਲ, 25 ਅਗਸਤ (ਅਮਰਜੀਤ ਸਿੰਘ ਮੰਗਲੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਲੀਡਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਵ. ਕੁਲਵੰਤ ਸਿੰਘ ਸੰਧੂ ਕਾਂਤੀ ਦੀ ਦੂਜੀ ਬਰਸੀ ਸੰਬਧੀ ਗੁਰਦੁਆਰਾ ਸੋਢੀ ਸਾਹਿਬ ਵਿਖੇ ਸਮਾਰੋਹ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 26-08-2026
ਸਾਹਨੇਵਾਲ, 25 ਅਗਸਤ (ਅਮਰਜੀਤ ਸਿੰਘ ਮੰਗਲੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਲੀਡਰ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਵ. ਕੁਲਵੰਤ ਸਿੰਘ ਸੰਧੂ ਕਾਂਤੀ ਦੀ ਦੂਜੀ ਬਰਸੀ ਸੰਬਧੀ ਗੁਰਦੁਆਰਾ ਸੋਢੀ ਸਾਹਿਬ ਵਿਖੇ ਸਮਾਰੋਹ ਕਰਵਾਇਆ ਗਿਆ। ਜਿਸ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਧਾਰਮਿਕ ਜਥੇਬੰਦੀਆਂ ਅਤੇ ਸਪੋਰਟਸ ਕਲੱਬਾਂ ਦੇ ਮੈਂਬਰ ਵੱਡੀ ਗਿਣਤੀ ਵਿਚ ਪੁੱਜੇ। ਇਸ ਮੌਕੇ ਰਾਗੀ ਸਿੰਘਾਂ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਲੱਕੀ ਸੰਧੂ ਅਤੇ ਕੈਪਟਨ ਸੁਖਜੀਤ ਸਿੰਘ ਹਰਾ ਨੇ ਕਿਹਾ ਕਿ ਕਾਂਤੀ ਪ੍ਰਧਾਨ ਨੇ ਹਮੇਸ਼ਾ ਸਾਹਨੇਵਾਲ ਦੇ ਵਿਕਾਸ ਕਾਰਜਾਂ ਲਈ ਪਾਰਟੀਬਾਜ਼ ਤੋਂ ਉੱਪਰ ਉੱਠ ਕੇ ਸ਼ਹਿਰ ਦੇ ਵਿਕਾਸ ਕਾਰਜ ਕਰਵਾਏ ਹਨ ਅਤੇ ਉਨਾਂ ਨੇ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਕੀਤੀ ਹੈ ਅਤੇ ਆਪਣੇ ਬੱਚਿਆਂ ਨੂੰ ਵਧੀਆ ਪੜ੍ਹਾਈ ਅਤੇ ਚੰਗੀ ਸਿਹਤ ਦਿੱਤੀ ਹੈ। ਇਸ ਮੌਕੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ, ਮਾਸਟਰ ਅਸ਼ੋਕ ਕੁਮਾਰ ਸਰਕਲ ਪ੍ਰਧਾਨ, ਗੁਰਦੀਪ ਸਿੰਘ ਭੋਲਾ ਪ੍ਰਧਾਨ, ਬਲਜੀਤ ਸਿੰਘ ਹਰਾ ਪ੍ਰਧਾਨ, ਮਲਕੀਤ ਸਿੰਘ, ਪਰਮਿੰਦਰ ਸਿੰਘ ਪਨੈਚ, ਗੁਰਪ੍ਰੀਤ ਸਿੰਘ ਸੰਧੂ, ਰਣਜੀਤ ਸਿੰਘ ਮੈਨੇਜਰ, ਗੁਰਦੀਪ ਸਿੰਘ ਈ. ਟੀ. ਓ., ਕਰਮਜੀਤ ਸਿੰਘ ਭੈਰੋਮੁੰਨਾ, ਧਰਮਿੰਦਰ ਕੁਮਾਰ ਕਾਲੀ, ਸਵਰਨ ਕੁਮਾਰ ਕੌਂਸਲਰ, ਨਰਿੰਦਰ ਸਿੰਘ ਸੰਧੂ, ਜਗਜੀਤ ਸਿੰਘ ਸੰਧੂ, ਹਰਦੀਪ ਸਿੰਘ ਤੋਤਾ, ਮਨਦੀਪ ਸਿੰਘ ਸਰਪੰਚ ਸਾਹਨੀ, ਪਦਮ ਹਰਾ, ਹਰਤੇਜ ਸਿੰਘ ਚੇਤਾ ਉਟਾਲਾਂ, ਰਾਜਨ ਭਾਟੀਆ, ਰਮਨ ਕੁਮਾਰ ਨਿੰਮ੍ਹਾ, ਜਗਵੰਤ ਸਿੰਘ ਮਜਾਰਾ, ਬੱਗਾ ਸਾਹਨੇਵਾਲ, ਜਸਵਿੰਦਰ ਸਿੰਘ ਸਾਹਨੇਵਾਲ, ਰਜਿੰਦਰ ਸਿੰਘ ਸਾਹਨੇਵਾਲ, ਅਵਤਾਰ ਸਿੰਘ ਕੁਹਾੜਾ, ਸੰਜੀਵ ਕੁਮਾਰ ਕਪਿਲਾ, ਸੁਮਿਤ ਕੁਮਾਰ, ਸਹਿਜਪ੍ਰੀਤ ਸਿੰਘ ਮੰਗਲੀ, ਅਮਨ ਪਨੇਸਰ ਕੌਂਸਲਰ ਤੋਂ ਇਲਾਵਾ ਇਲਾਕੇ ਦੇ ਪੰਚ ਸਰਪੰਚ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੀ ਸ਼ਾਮਲ ਹੋਏ।
Ad Position 22
No active advertisement
ਪਿਛਲੀ ਖ਼ਬਰ ਸੰਤ ਈਸ਼ਰ ਸਿੰਘ ਤੇ ਸੰਤ ਬਲਜਿੰਦਰ ਸਿੰਘ ਦੀ ਬਰਸੀ ਸੰਬੰਧੀ ਰਾਤਰੀ ਦੀਵਾਨ ਸਜਾਏ ਅਗਲੀ ਖ਼ਬਰ 27 ਅਗਸਤ ਦੇ ਬੰਦ ਵਿੱਚ ਪੈਨਸ਼ਨਰਜ਼ ਵੀ ਕਰਨਗੇ ਸ਼ਮੂਲੀਅਤ
Ad Position 24