13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਦੋਰਾਹਾ ਸ਼ਹਿਰ ਦੇ ਸਾਰੇ ਹੀ 15 ਵਾਰਡਾਂ ਵਿਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਕਰਵਾਇਆ ਜਾਵੇਗਾ-ਵਿਧਾਇਕ ਗਿਆਸਪੁਰਾ, ਪ੍ਰਧਾਨ ਐਨੀ ਸ਼ਰਮਾ ਨਵੀਂ ਚੁਣੀ ਨਗਰ ਕੌਂਸਲ ਦੀ ਪਲੇਠੀ ਮੀਟਿੰਗ ਵਿਚ ਸ਼ਹਿਰ ਦੇ ਵਿਕਾਸ ਲਈ ਅਹਿਮ ਮਤੇ ਪਾਸ

ਦੋਰਾਹਾ, 13 ਅਗਸਤ (ਮਨਜੀਤ ਸਿੰਘ ਗਿੱਲ)-ਨਵੀਂ ਚੁਣੀ ਗਈ ਦੋਰਾਹਾ ਨਗਰ ਕੌਂਸਲ ਦੀ ਪਲੇਠੀ ਮੀਟਿੰਗ ਨਗਰ ਕੌਂਸਲ ਦੇ ਪ੍ਰਧਾਨ ਅਨਮੋਲ ਸ਼ਰਮਾ ਐਨੀ ਦੀ ਅਗਵਾਈ ਵਿਚ ਬੁਲਾਈ ਗਈ। ਮੀਟਿੰਗ ਦੌਰਾਨ ਵਿਸ਼ੇਸ ਤੌਰ ਤੇ ਹਾਜ਼ਰ ਹੋਏ ਹਲਕਾ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਆਖਿਆ ਕਿ ਨਵੀਂ ਚੁਣੀ ਨਗਰ ਕੌਂਸਲ ਤੋਂ ਸ਼ਹਿਰ ਵਾਸੀਆਂ ਨੂੰ ਵੱਡੀਆਂ ਆਸਾਂ ਹਨ ਅਤੇ ਉਹਨਾਂ ਦੀਆਂ ਆਸਾਂ ਮੁਤਾਬਕ ਹੀ ਨਗਰ ਕੌਂਸਲ ਦੋਰਾਹਾ ਦੇ ਸਮੁੱਚੇ 15 ਵਾਰਡਾਂ ਵਿਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਦੀ ਤੋਰੀ ਮੁਹਿੰਮ ਨੂੰ ਬਰਕਰਾਰ ਰੱਖਿਆ ਜਾਵੇਗਾ।

Ad Position 21
No active advertisement
ਨਗਰ ਕੌਂਸਲ ਦੋਰਾਹਾ ਦੀ ਮੀਟਿੰਗ ਦੌਰਾਨ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਪ੍ਰਧਾਨ ਅਨਮੋਲ ਸ਼ਰਮਾ ਐਨੀ, ਸਾਬਕਾ ਪ੍ਰਧਾਨ ਪੱਪੂ ਤੇ ਬਿੱਟੂ ਨਜਰ ਆ ਰਹੇ ਹਨ। ਤਸਵੀਰ : ਗਿੱਲ ਸਾਹਨੇਵਾਲ ਦੇ ਵਾਰਡ ਨੰਬਰ 13 ਪਿੰਡ ਨੰਦਪੁਰ ਵਿਖੇ ਤੀਆਂ ਦੇ ਮੇਲੇ ‘ਚ ਸ਼ਾਮਿਲ ਹੋਣ ਲਈ ਇਕੱਤਰ ਹੋਈਆਂ ਔਰਤਾਂ ਤੇ ਲੜਕੀਆਂ ਦੇ ਨਾਲ ਪ੍ਰਧਾਨ ਪੂਜਾ ਭਾਟੀਆ ਤੇ ਹੋਰ। ਤਸਵੀਰ : ਹਨੀ ਚਾਠਲੀ 14-08-2026
ਦੋਰਾਹਾ, 13 ਅਗਸਤ (ਮਨਜੀਤ ਸਿੰਘ ਗਿੱਲ)-ਨਵੀਂ ਚੁਣੀ ਗਈ ਦੋਰਾਹਾ ਨਗਰ ਕੌਂਸਲ ਦੀ ਪਲੇਠੀ ਮੀਟਿੰਗ ਨਗਰ ਕੌਂਸਲ ਦੇ ਪ੍ਰਧਾਨ ਅਨਮੋਲ ਸ਼ਰਮਾ ਐਨੀ ਦੀ ਅਗਵਾਈ ਵਿਚ ਬੁਲਾਈ ਗਈ। ਮੀਟਿੰਗ ਦੌਰਾਨ ਵਿਸ਼ੇਸ ਤੌਰ ਤੇ ਹਾਜ਼ਰ ਹੋਏ ਹਲਕਾ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੇ ਆਖਿਆ ਕਿ ਨਵੀਂ ਚੁਣੀ ਨਗਰ ਕੌਂਸਲ ਤੋਂ ਸ਼ਹਿਰ ਵਾਸੀਆਂ ਨੂੰ ਵੱਡੀਆਂ ਆਸਾਂ ਹਨ ਅਤੇ ਉਹਨਾਂ ਦੀਆਂ ਆਸਾਂ ਮੁਤਾਬਕ ਹੀ ਨਗਰ ਕੌਂਸਲ ਦੋਰਾਹਾ ਦੇ ਸਮੁੱਚੇ 15 ਵਾਰਡਾਂ ਵਿਚ ਬਿਨਾਂ ਕਿਸੇ ਭੇਦਭਾਵ ਦੇ ਵਿਕਾਸ ਦੀ ਤੋਰੀ ਮੁਹਿੰਮ ਨੂੰ ਬਰਕਰਾਰ ਰੱਖਿਆ ਜਾਵੇਗਾ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵੱਲੋਂ ਸ਼ਹਿਰਾਂ ਦੇ ਵਿਕਾਸ ਤੇ ਸੁੰਦਰੀਕਰਨ ਲਈ ਵਿਸ਼ੇਸ਼ ਫੰਡ ਮੁਹਈਆ ਕਰਵਾਏ ਜਾ ਰਹੇ ਹਨ। ਮੀਟਿੰਗ ਦੌਰਾਨ ਪ੍ਰਧਾਨ ਅਨਮੋਲ ਸਰਮਾ ਐਨੀ ਨੇ ਵਿਧਾਇਕ ਬਿਆਸਪੁਰਾ ਤੇ ਨਵੇਂ ਚੁਣੇ ਕੌਂਸਲਰ ਕੋਲੋਂ ਸ਼ਹਿਰ ਦੇ ਵਿਕਾਸ ਲਈ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਦੁਰਾਹੇ ਨੂੰ ਵਿਕਾਸ ਪੱਖੋਂ ਉਹ ਨਮੂਨੇ ਦਾ ਸ਼ਹਿਰ ਬਣਾ ਕੇ ਰਹਿਣਗੇ। ਇਸ ਸਮੇਂ ਦੋਰਾਹਾ ਸ਼ਹਿਰ ਦੇ ਮੁਖ ਐਂਟਰੀ ਪੁਆਇੰਟਾਂ ਨੂੰ ਸੁੰਦਰ ਬਣਾਉਣ ਦੇ ਕਾਰਜ ਵਾਸਤੇ ਕਰੀਬ 80 ਲੱਖ ਰੁਪਏ ਦੀ ਲਾਗਤ ਨਾਲ ਇੱਕ ਮਤਾ ਪਾਸ ਕੀਤਾ ਗਿਆ। ਜਿਸ ਵਿੱਚ ਸਤਨਾਮ ਨਗਰ ਰੇਲਵੇ ਤੋ ਲੈ ਕੇ ਡਾਕਖਾਨੇ ਵਾਲੀ ਗਲੀ ਤੱਕ, ਸ੍ਰੀ ਗੁਰੂ ਨਾਨਕ ਦੇਵ ਗੇਟ ਅੜੈਚਾ ਚੌਂਕ ਤੋਂ ਲੈ ਕੇ ਪੰਮੇ ਵਾਲੀ ਚੱਕੀ ਤੱਕ ਅਤੇ ਬੇਅੰਤ ਸਿੰਘ ਚੌਂਕ ਤੋਂ ਲੈ ਕੇ ਸਿੱਧੂ ਹਸਪਤਾਲ ਰੋਡ ਤੱਕ ਸਜਾਵਟੀ ਲਾਈਟਾਂ ਲਗਾਈਆਂ ਜਾਣਗੀਆਂ। ਇਸ ਦੇ ਨਾਲ ਹੀ ਦੋਰਾਹਾ ਵਿੱਚ 100 ਮੀਟਰ ਉੱਚਾ ਰਾਸ਼ਟਰੀ ਝੰਡਾ ਵੀ ਸਥਾਪਤ ਕੀਤਾ ਜਾਵੇਗਾ। ਸ਼ਿਵ ਦਿਆਲਾ ਮੰਦਰ ਅਤੇ ਗੁਰਦੁਆਰਾ ਗੋਬਿੰਦ ਸਾਗਰ ਕੋਲ ਦੋ ਹਾਸ ਹਾਈ ਮਾਸਕ ਲਾਈਟਾਂ ਲਗਾਈਆਂ ਜਾਣਗੀਆਂ। ਨਵੀਂ ਮੰਡੀ ਦੋਰਾਹਾ ਵਿਖੇ ਸਥਿਤ ਪਾਰਕ ਦੀ ਦਿੱਖ ਸਵਾਰਨ ਲਈ 5 ਲੱਖ ਰੁਪਏ ਖਰਚਣ ਦੇ ਮਤੇ ਨੂੰ ਪ੍ਰਵਾਨਗੀ ਦਿੱਤੀ ਗਈ। ਇਸ ਸਮੇਂ ਸਾਬਕਾ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ, ਸੀਨੀਅਰ ਮੀਤ ਪ੍ਰਧਾਨ ਕੰਵਲਜੀਤ ਸਿੰਘ ਬਿੱਟੂ, ਮੀਤ ਪ੍ਰਧਾਨ ਕੁਲਵੰਤ ਸਿੰਘ ਕਾਲੂ, ਕਾਰਜਸਾਧਕ ਅਫਸਰ ਹਰਨਰਿੰਦਰ ਸਿੰਘ ਸ਼ੇਰਗਿੱਲ ਤੋਂ ਇਲਾਵਾ ਤਮੰਨਾ ਮਲਹੋਤਰਾ, ਰਿੱਕੀ ਬੈਕਟਰ, ਅਮਰੀਕ ਸਿੰਘ ਮੀਕਾ, ਪ੍ਰੀਆ ਸ਼ਰਮਾ, ਪੂਜਾ, ਰਣਜੀਤ ਕੌਰ ਗਹੀਰ, ਪੰਕਜ ਗੌਤਮ, ਜਸਵੰਤ ਕੌਰ ਲੋਹਟ, ਬਾਬਾ ਇੰਦਰਜੀਤ ਸਿੰਘ ਸ਼ਾਲੂ, ਰਵੀ ਕੁਮਾਰ ਅਤੇ ਹਰਜੀਤ ਕੌਰ (ਸਾਰੇ ਕੌਂਸਲਰ) ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਲੈਨੇਟ-ਈ-ਸਕੂਲ ਖੰਨਾ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਤੀਆਂ ਦਾ ਤਿਉਹਾਰ ਅਗਲੀ ਖ਼ਬਰ ਭੁਪਿੰਦਰ ਸਿੰਘ ‘ਆਪ’ ਨੈਸ਼ਨਲ ਕੌਂਸਲ ਦੇ ਮੈਂਬਰ ਬਣੇ
Ad Position 24