ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਲੁਧਿਆਣਾ ਦੇ ਪਰਿਵਾਰ ਵਲੋਂ ਵੱਡਾ ਪੱਖਾ ਲਗਾਇਆ
* ਜੱਥੇਦਾਰ ਹਰਪਾਲ ਸਿੰਘ ਜੱਲ੍ਹਾ, ਮੈਨੇਜਰ ਝਬਾਲ, ਰੁਪਾਲੋਂ ਨੇ ਪਰਿਵਾਰ ਨੂੰ ਕੀਤਾ ਸਨਮਾਨਿਤ
ਬੀਜਾ, 8 ਅਗਸਤ ( ਬਗਲੀੇ, ਜੰਟੀ ਮਾਨ) ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ 12, 13, 14 ਅਗਸਤ ਨੂੰ ਸਲਾਨਾ ਜੋੜ ਮੇਲੇ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸੰਗਤਾਂ ਦੀ ਸਹੂਲਤ ਲਈ ਹਰਦੀਪ ਸਿੰਘ ਪੁੱਤਰ ਰਾਮ ਸਿੰਘ ਵਾਸੀ ਲੁਧਿਆਣਾ ਦੇ ਪਰਿਵਾਰ ਵਲੋਂ ਇੱਕ ਵੱਡੇ ਛੱਤ ਵਾਲੇ ਪੱਖੇ ਦੀ ਸੇਵਾ ਕੀਤੀ ਗਈ। ਗੁਰੂ ਘਰ ਦੇ ਮੈਨੇਜਰ ਇਕਬਾਲ ਸਿੰਘ ਝਬਾਲ ਨੇ ਦਸਿਆ ਕਿ ਉਕਤ ਪੱਖੇ ਦੀ ਕੀਮਤ ਪੌਣੇ ਦੀ ਲੱਖ ਦੇ ਕਰੀਬ ਹੈ।
ਬੀਜਾ, 8 ਅਗਸਤ ( ਬਗਲੀੇ, ਜੰਟੀ ਮਾਨ) ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ 12, 13, 14 ਅਗਸਤ ਨੂੰ ਸਲਾਨਾ ਜੋੜ ਮੇਲੇ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਸੰਗਤਾਂ ਦੀ ਸਹੂਲਤ ਲਈ ਹਰਦੀਪ ਸਿੰਘ ਪੁੱਤਰ ਰਾਮ ਸਿੰਘ ਵਾਸੀ ਲੁਧਿਆਣਾ ਦੇ ਪਰਿਵਾਰ ਵਲੋਂ ਇੱਕ ਵੱਡੇ ਛੱਤ ਵਾਲੇ ਪੱਖੇ ਦੀ ਸੇਵਾ ਕੀਤੀ ਗਈ। ਗੁਰੂ ਘਰ ਦੇ ਮੈਨੇਜਰ ਇਕਬਾਲ ਸਿੰਘ ਝਬਾਲ ਨੇ ਦਸਿਆ ਕਿ ਉਕਤ ਪੱਖੇ ਦੀ ਕੀਮਤ ਪੌਣੇ ਦੀ ਲੱਖ ਦੇ ਕਰੀਬ ਹੈ। ਇਹੋ ਜਿਹੇ ਪੱਖੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਮੰਜੀ ਸਾਹਿਬ ਦੀਵਾਨ ਹਾਲ ਚ ਲੱਗੇ ਹੋਏ ਹਨ। ਅੱਜ ਗੁਰਦੁਆਰਾ ਸਾਹਿਬ ਵਿਖੇ ਉਕਤ ਸੇਵਾਦਾਰ ਪਰਿਵਾਰ ਸਮੇਤ ਪੁੱਜੇ। ਜਿਨ੍ਹਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜੱਥੇਦਾਰ ਹਰਪਾਲ ਸਿੰਘ ਜੱਲ੍ਹਾ, ਮੈਨੇਜਰ ਇਕਬਾਲ ਸਿੰਘ ਝਬਾਲ, ਇੰਟਰਨੈਸ਼ਨਲ ਕਥਾਵਾਚਕ ਭਾਈ ਗੁਰਪ੍ਰੀਤ ਸਿੰਘ ਰੁਪਾਲੋਂ, ਰਣਜੀਤ ਸਿੰਘ ਪਾਇਲ ਲੀਗਲ ਸੈੱਲ ਦੇ ਮੁਖੀ ਆਦਿ ਨੇ ਪੱਖੇ ਦੀ ਸੇਵਾ ਕਰਨ ਵਾਲੇ ਪਰਿਵਾਰ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੱਥੇਦਾਰ ਹਰਪਾਲ ਸਿੰਘ ਜੱਲ੍ਹਾ ਤੇ ਮੈਨੇਜਰ ਇਕਬਾਲ ਸਿੰਘ ਝਬਾਲ ਨੇ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵੱਡੇ ਪੱਖੇ ਦੀ ਦਰਬਾਰ ਸਾਹਿਬ ਚ ਬਹੁਤ ਲੋੜ ਸੀ। ਗੁਰੂ ਘਰ ਚ ਲਗਿਆ ਇਹ ਪੱਖਾ ਸੰਗਤਾਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਮੌਕੇ ਹਰਦੀਪ ਸਿੰਘ ਤੇ ਉਸ ਦੇ ਪਰਿਵਾਰ ਨੇ ਕਿਹਾ ਕਿ ਛੇਵੀਂ ਪਾਤਸਾਹੀ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਤੇ ਜਦੋਂ ਵੀ ਨਤਮਸਤਕ ਹੋਣ ਆਈਦਾ ਤਾਂ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ। ਇਹ ਸੰਗਤਾਂ ਲਈ ਰੂਹਾਨੀਅਤ ਦਾ ਕੇਂਦਰ ਹੈ।