01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਲੋੜੀਂਦਾ ਬੀ.ਕੇ.ਆਈ. ਕਾਰਕੁੰਨ ਹਰਵਿੰਦਰ ਕੁਮਾਰ ਯੂ.ਏ.ਈ. ਤੋਂ ਡਿਪੋਰਟ

ਨਵੀਂ ਦਿੱਲੀ, 1 ਅਕਤੁਬਰ - ਭਾਰਤੀ ਏਜੰਸੀਆਂ ਨੂੰ ਹਰਵਿੰਦਰ ਕੁਮਾਰ ਉਰਫ਼ ਸੋਨੂੰ ਬਰਨਾਲਾ ਦੀ ਵਾਪਸੀ (ਡਿਪੋਰਟੇਸ਼ਨ) ਕਰਵਾਉਣ ਵਿਚ ਵੱਡੀ ਸਫਲਤਾ...

Ad Position 21
No active advertisement
ਅਜੀਤ ਡੈਸਕ 01-10-2026

ਨਵੀਂ ਦਿੱਲੀ, 1 ਅਕਤੁਬਰ - ਭਾਰਤੀ ਏਜੰਸੀਆਂ ਨੂੰ ਹਰਵਿੰਦਰ ਕੁਮਾਰ ਉਰਫ਼ ਸੋਨੂੰ ਬਰਨਾਲਾ ਦੀ ਵਾਪਸੀ (ਡਿਪੋਰਟੇਸ਼ਨ) ਕਰਵਾਉਣ ਵਿਚ ਵੱਡੀ ਸਫਲਤਾ ਮਿਲੀ ਹੈ; ਉਹ  ਨੰਗਲ ਵਿਖੇ ਵੀ.ਐਚ.ਪੀ. ਆਗੂ ਵਿਕਾਸ ਪ੍ਰਭਾਕਰ ਦੇ ਕਤਲ ਨਾਲ ਜੁੜਿਆ ਹੋਇਆ ਹੈ। ਪ੍ਰਭਾਕਰ ਦੀ ਹੱਤਿਆ ਅੱਤਵਾਦੀ ਸੰਗਠਨ ਬੀ.ਕੇ.ਆਈ.  ਦੇ ਕਾਰਕੁੰਨਾਂ ਵਲੋਂ ਗੋਲੀ ਮਾਰ ਕੇ ਕੀਤੀ ਗਈ ਸੀ। 
 ਗ੍ਰਹਿ ਮੰਤਰਾਲਾ ਦੇ ਅਧਿਕਾਰੀ ਨੇ ਦੱਸਿਆ ਕਿ ਯੂ.ਏ.ਈ. ਵਿਚ ਰਹਿ ਰਹੇ ਸੋਨੂੰ ਬਰਨਾਲਾ ਵਿਰੁੱਧ 17 ਅਪ੍ਰੈਲ 2026 ਨੂੰ 'ਰੈੱਡ ਕਾਰਨਰ ਨੋਟਿਸ' ਜਾਰੀ ਕੀਤਾ ਗਿਆ ਸੀ। ਭਾਰਤੀ ਏਜੰਸੀਆਂ ਦੀ 19 ਜੂਨ 2026 ਦੀ ਬੇਨਤੀ ਤੋਂ ਬਾਅਦ, ਯੂ.ਏ.ਈ. ਦੇ ਅਧਿਕਾਰੀਆਂ ਨੇ ਉਸਨੂੰ ਭਾਰਤ ਦੇ ਹਵਾਲੇ ਕਰ ਦਿੱਤਾ। ਅੱਤਵਾਦ ਪ੍ਰਤੀ 'ਜ਼ੀਰੋ ਟੋਲਰੈਂਸ' (ਸਖ਼ਤ ਰਵੱਈਏ) ਦੀ ਪ੍ਰਧਾਨ ਮੰਤਰੀ ਮੋਦੀ ਦੀ ਨੀਤੀ ਤਹਿਤ, ਗ੍ਰਹਿ ਮੰਤਰਾਲੇ ਨੇ 'ਪ੍ਰਹਾਰ' ਪਹਿਲਕਦਮੀ ਸ਼ੁਰੂ ਕੀਤੀ ਹੈ, ਜਿਸ ਦੇ ਤਹਿਤ ਅੱਤਵਾਦੀਆਂ ਦੀ ਭਾਰਤ ਵਾਪਸੀ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਂਦੀ ਗਈ ਹੈ:।

Ad Position 22
No active advertisement
ਪਿਛਲੀ ਖ਼ਬਰ ਤਾਲਮੇਲ ਕਮੇਟੀ ਨੇ "ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026" ਸਬੰਧੀ ਮੀਟਿੰਗ ਬੁਲਾਈ ਅਗਲੀ ਖ਼ਬਰ ਆਈ.ਐਮ.ਸੀ.ਟੀ. ਵਲੋਂ ਕੁਦਰਤੀ ਆਫ਼ਤਾਂ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਹਿਮਾਚਲ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾ...
Ad Position 24