07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸਭਾ ਦੇ ‘ ਸਥਾਪਨਾ ਦਿਵਸ ’ ਨੂੰ ਸਮਰਪਿਤ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਇਕੱਤਰਤਾ

ਦੋਰਾਹਾ, 6 ਅਗਸਤ (ਮਨਜੀਤ ਸਿੰਘ ਗਿੱਲ)-ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਅਗਸਤ ਮਹੀਨੇ ਦੀ ਮਾਸਿਕ ਇਕੱਤਰਤਾ ਸਭਾ ਦੇ ਸੈਮੀਨਾਰ ਹਾਲ ਵਿਖੇ ਪ੍ਰਧਾਨ ਅਮਰਿੰਦਰ ਸੋਹਲ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨ ਸੋਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇਕੱਤਰਤਾ ਪੰਜਾਬੀ ਲਿਖਾਰੀ ਸਭਾ ਦੇ ‘ਸਥਾਪਨਾ ਦਿਵਸ’ ਨੂੰ ਸਮਰਪਿਤ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 07-08-2026
ਦੋਰਾਹਾ, 6 ਅਗਸਤ (ਮਨਜੀਤ ਸਿੰਘ ਗਿੱਲ)-ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਅਗਸਤ ਮਹੀਨੇ ਦੀ ਮਾਸਿਕ ਇਕੱਤਰਤਾ ਸਭਾ ਦੇ ਸੈਮੀਨਾਰ ਹਾਲ ਵਿਖੇ ਪ੍ਰਧਾਨ ਅਮਰਿੰਦਰ ਸੋਹਲ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨ ਸੋਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਇਕੱਤਰਤਾ ਪੰਜਾਬੀ ਲਿਖਾਰੀ ਸਭਾ ਦੇ ‘ਸਥਾਪਨਾ ਦਿਵਸ’ ਨੂੰ ਸਮਰਪਿਤ ਕੀਤੀ ਗਈ। ਪੰਜਾਬੀ ਲਿਖਾਰੀ ਸਭਾ ਦੀ ਸਥਾਪਨਾ 7 ਅਗਸਤ 1953 ਨੂੰ ਹੋਈ ਸੀ। ਇਹ ਸਭਾ ਪੰਜਾਬ ਦੀ ਸਭ ਤੋਂ ਪੁਰਾਣੀ ਅਤੇ ਇਤਿਹਾਸਕ ਪੇਂਡੂ ਸਭਾ ਹੈ। ਇਸ ਸਭਾ ਨੂੰ ਪੰਜਾਬ ਦੀ ਮਾਂ ਸਭਾ ਕਿਹਾ ਜਾਂਦਾ ਹੈ। ਇਸ ਸਭਾ ਨੇ ਆਪਣਾ 73 ਸਾਲਾਂ ਦਾ ਸ਼ਾਨਮੱਤਾ ਸਫ਼ਰ ਤੈਅ ਕਰ ਲਿਆ ਹੈ ਅਤੇ 74ਵੇਂ ਸਾਲ ਵਿਚ ਪ੍ਰਵੇਸ਼ ਹੋ ਗਈ ਹੈ। ਸਭ ਤੋਂ ਪਹਿਲਾਂ ਮੀਟਿੰਗ ਵਿਚ ਪਹਿਲੀ ਵਾਰ ਪੁੱਜੇ ਮੇਜਰ ਭੁਵਨੀਤ ਸਿੰਘ ਧਾਲੀਵਾਲ ਅਤੇ ਉਨ੍ਹਾਂ ਦੀ ਸਤਿਕਾਰਯੋਗ ਮਾਤਾ ਸੰਤੋਸ਼ ਧਾਲੀਵਾਲ (ਰਿਟਾਇਰਡ ਪ੍ਰਿੰਸੀਪਲ) ਦਾ ਸਭਾ ਵਲੋਂ ਨਿੱਘਾ ਸਵਾਗਤ ਕੀਤਾ। ਮੇਜਰ ਭੁਵਨੀਤ ਸਿੰਘ ਧਾਲੀਵਾਲ ਨੇ ਆਪਣੀਆਂ ਦੋ ਕਵਿਤਾਵਾਂ ਹਾਜ਼ਰੀਨ ਨਾਲ ਸਾਂਝੀਆਂ ਕਰੀਆਂ ਅਤੇ ਆਪਣੇ ਸਾਹਿਤਕ ਸਫ਼ਰ ਬਾਰੇ ਚਾਨਣਾ ਪਾਇਆ। ਇਸ ਪਿੱਛੋਂ ਸਨੇਹਇੰਦਰ ਸਿੰਘ ਮੀਲੂ ਨੇ ਆਪਣੀ ਕਹਾਣੀ ‘ਚਿੜੀ ਤਾਂ ਹੁਣ ਉੱਡੀ ਹੈ’ ਸੁਣਾਈ, ਜਿਸ ’ਤੇ ਭਰਪੂਰ ਚਰਚਾ ਹੋਈ ਅਤੇ ਬਹੁਤ ਸਾਰਥਿਕ ਰਾਵਾਂ ਮਿਲੀਆਂ। ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਵੱਡ ਆਕਾਰੀ ਲੇਖ ‘ਸੁਹਜ ਅਤੇ ਸਹਿਜ ਦਾ ਪ੍ਰਤੀਕ ਸੁਰਿੰਦਰ ਰਾਮਪੁਰੀ’ ਸੁਣਾਇਆ। ਜਿਸ ਨੂੰ ਭਰਪੂਰ ਹੁੰਗਾਰਾ ਮਿਲਿਆ। ਇਸ ਲੇਖ ਵਿਚ ਰਾਮਪੁਰੀ ਦੀ ਸ਼ਖ਼ਸੀਅਤ, ਕਹਾਣੀ ਕਲਾ ਅਤੇ ਕਾਵਿ ਕਲਾ ਦਾ ਸੁਮੇਲ ਸੀ। ਡਾ. ਪਰਮਿੰਦਰ ਸਿੰਘ ਬੈਨੀਪਾਲ ਨੂੰ ਇਹ ਲੇਖ ਸੁਰਿੰਦਰ ਰਾਮਪੁਰੀ ਦੀ ਗ਼ੈਰਹਾਜ਼ਰੀ ਵਿਚ ਹੀ ਸੁਣਾਉਣਾ ਕਿਉਂਕਿ ਸੁਰਿੰਦਰ ਰਾਮਪੁਰੀ ਲੰਮੇ ਸਮੇਂ ਤੋਂ ਸਭਾ ਵਿਚੋਂ ਗ਼ੈਰਹਾਜ਼ਰ ਚਲੇ ਆ ਰਹੇ ਹਨ। ਬੈਨੀਪਾਲ ਜੀ ਅਤੇ ਹਾਜ਼ਰ ਸਾਹਿਤਕਾਰਾਂ ਦਾ ਕਹਿਣਾ ਸੀ ਕਿ ਕਿੰਨਾ ਚੰਗਾ ਹੁੰਦਾ ਇਹ ਲੇਖ ਸੁਰਿੰਦਰ ਰਾਮਪੁਰੀ ਆਪਣੀ ਮਾਂ ਸਭਾ ਰਾਮਪੁਰ ਵਿਚ ਬੈਠ ਕੇ ਸੁਣਦੇ ਅਤੇ ਆਪਣੀ ਪ੍ਰਤੀਕਿਰਿਆ ਦਿੰਦੇ। ਨੇਤਰ ਸਿੰਘ ਮੁੱਤੋਂ ਨੇ ਕਵਿਤਾ ‘ਬੱਚੇ’ ਸੁਣਾਈ, ਜਿਸ ’ਤੇ ਭਖਵੀਂ ਬਹਿਸ ਹੋਈ। ਕਰਮਜੀਤ ਆਜ਼ਾਦ ਨੇ ਤਰੰਨਮ ਵਿਚ ਆਪਣਾ ਗੀਤ ‘ਆ ਗਏ ਦੀਵਾਨੇ ਤੇਰੇ ਸ਼ਹਿਰ’ ਸੁਣਾ ਕੇ ਚੰਗਾ ਰੰਗ ਬੰਨਿ੍ਹਆ। ਪ੍ਰਭਜੋਤ ਰਾਮਪੁਰ ਨੇ ‘ਘਰ ਦਾ ਮਾਹੌਲ’ ਕਵਿਤਾ ਸੁਣਾਈ, ਜਿਸ ਦੀ ਚੰਗੀ ਸ਼ਲਾਘਾ ਹੋਈ। ਸ਼ੇਰ ਸਿੰਘ ਰਾਮਪੁਰੀ ਨੇ ‘ਮੌਤ ਤਾਂ ਆਉਣੀ ਓ ਆਉਣੀ ਆ’ ਸੁਣਾਇਆ। ਹਾਜ਼ਰੀਨ ਨੇ ਸ਼ੇਰ ਸਿੰਘ ਨੂੰ ਇਸ ਗੀਤ ਵਿੱਚੋਂ ਮੌਤ ਦਾ ਡਰ ਖ਼ਤਮ ਕਰ ਕੇ ਗੀਤ ਨੂੰ ਆਸ਼ਾਵਾਦੀ ਭਾਵਨਾ ਵਿਚ ਲਿਖਣ ਲਈ ਪੇ੍ਰਰਿਤ ਕਰਿਆ। ਅਮਰਿੰਦਰ ਸੋਹਲ ਨੇ ਆਪਣੀ ਗ਼ਜ਼ਲ ‘ਜਦੋਂ ਜੁਗਨੂੰ, ਦੀਵੇ ਸਾਡੇ ਖ਼ਿਆਲ ਵਿਚ ਆ ਗਏ, ਹਨੇਰੇ ਦੀ ਅਸੀਂ ਝਟ ਪੜਤਾਲ ਵਿਚ ਆ ਗਏ’ ਸੁਣਾਈ, ਜਿਸ ਨੂੰ ਭਰਪੂਰ ਦਾਦ ਮਿਲੀ। ਨਾਮਵਰ ਕਵੀ ਅਤੇ ਪੱਤਰਕਾਰ ਸੁਰਜੀਤ ਸਿੰਘ ਵਿਸ਼ਦ, ਦਲਜਿੰਦਰ ਸਿੰਘ ਰਾਮਪੁਰ, ਚੇਤਨ ਸਿੰਘ, ਅਜੀਤ ਸਿੰਘ, ਤਰਨ ਰਾਮਪੁਰ ਅਤੇ ਡਾ. ਟਹਿਲ ਸਿੰਘ ਜੱਸਲ ਨੇ ਬਹੁਤ ਹੀ ਸਾਰਥਿਕ ਟਿੱਪਣੀਆਂ ਕਰੀਆਂ। ਅੰਤ ਵਿਚ ਪ੍ਰਧਾਨ ਅਮਰਿੰਦਰ ਸੋਹਲ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕਰਿਆ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਸਰਪੰਚ ਬਿੱਟੀ ਬੂਲ ਦੇ ਭਣੋਈਆ ਦੀ ਬੇਵਕਤੀ ਮੌਤ ‘ਤੇ ਦੁੱਖ ਸਾਂਝਾ ਅਗਲੀ ਖ਼ਬਰ ਗੁਰੂ ਨਾਨਕ ਨੈਸ਼ਨਲ ਕਾਲਜ, ਦੋਰਾਹਾ ਦੇ ਪੀ. ਜੀ. ਡੀ ਸੀ. ਏ. ਦੇ ਨਤੀਜੇ ਸ਼ਾਨਦਾਰ ਰਹੇ
Ad Position 24
No active advertisement