07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਅਨੂਪ ਸ਼ਰਮਾ ਦੇ ਜ਼ਿਲ੍ਹਾ ਪ੍ਰਧਾਨ, ਰਣਜੀਤ ਸਿੰਘ ਤੇ ਗੇਜਾ ਰਾਮ ਦੇ ਭਾਜਪਾ ਦੇ ਸੂਬਾਈ ਸੀਨੀ. ਉਪ ਪ੍ਰਧਾਨ ਬਣਨ ਦਾ ਸਵਾਗਤ

ਸਮਰਾਲਾ, 6 ਅਗਸਤ (ਰਾਮ ਗੋਪਾਲ ਸੋਫਤ)-ਸਥਾਨਕ ਸੀਨੀਅਰ ਭਾਜਪਾ ਆਗੂਆਂ ਨੇ ਅਨੂਪ ਸ਼ਰਮਾ ਨੂੰ ਪੁਲਿਸ ਜ਼ਿਲ੍ਹਾ ਖੰਨਾ ਦਾ ਜ਼ਿਲ੍ਹਾ ਪ੍ਰਧਾਨ ਅਤੇ ਰਣਜੀਤ ਸਿੰਘ ਤੇ ਗੇਜਾ ਰਾਮ ਵਾਲਮੀਕੀ ਨੂੰ ਪੰਜਾਬ ਭਾਜਪਾ ਦਾ ਸੀਨੀਅਰ ਉਪ-ਪ੍ਰਧਾਨ ਨਿਯੁਕਤ ਕੀਤੇ ਜਾਣ ਦਾ ਭਰਵਾਂ ਸਵਾਗਤ ਕੀਤਾ ਹੈ। ਸਥਾਨਕ ਭਾਜਪਾ ਦੇ ਨੌਜਵਾਨਾਂ ਆਗੂ ਨਿਸ਼ੂ ਚਹਿਲਾਂ, ਅਜੀਤ ਗੁਪਤਾ ਜ਼ਿਲ੍ਹਾ ਉਪ ਪ੍ਰਧਾਨ, ਬਲਰਾਮ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ, ਸੰਦੀਪ ਭਾਰਤੀ ਸਰਕਲ ਪ੍ਰਧਾਨ ਸਮਰਾਲਾ, ਅਮਰੇਸ਼ ਵਰਮਾ ਸਰਕਲ ਜਨਰਲ ਸਕੱਤਰ, ਸੀਨੀਅਰ ਆਗੂ ਅਮਨ ਗੁਪਤਾ ਅਤੇ ਰਜਤ ਖੁੱਲਰ ਯੁਵਾ ਪ੍ਰਧਾਨ ਸਰਕਲ ਸਮਰਾਲਾ ਨੇ ਇਨ੍ਹਾਂ ਨਿਯੁਕਤੀਆਂ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਨਿਯੁਕਤੀਆਂ ਨਾਲ ਸਥਾਨਕ ਭਾਜਪਾ ਆਗੂਆਂ ਅਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਜਿਸ ਸਦਕਾ ਦਿਨੋਂ ਦਿਨ ਵੱਧ ਰਹੀ ਭਾਜਪਾ ਦੀ ਲਹਿਰ ਜ਼ਿਲ੍ਹੇ ਅਤੇ ਪੰਜਾਬ ਹੋਰ ਵੀ ਪ੍ਰਚੰਡ ਹੋਵੇਗੀ।

Ad Position 21
No active advertisement
ਏ. ਐਸ. ਗਰੁੱਪ ਆਫ਼ ਇੰਸਟੀਚਿਊਸ਼ਨਜ਼, ਖੰਨਾ ਵਿਖੇ ਦੰਦਾਂ ਦੀ ਸੰਭਾਲ ਸਮਾਂ ਪ੍ਰਬੰਧਨ ਵਿਸ਼ੇ ’ਤੇ ਕਰਵਾਏ ਪ੍ਰੋਗਰਾਮ ਦੀ ਇਕ ਤਸਵੀਰ। ਤਸਵੀਰ : ਸੋਨੀ ਗਿੱਲ ਨਿਸ਼ੂ ਚਹਿਲਾਂ ਭਾਜਪਾ ਆਗੂ, ਅਜੀਤ ਗੁਪਤਾ ਜ਼ਿਲ੍ਹਾ ਸੀਨੀਅਰ ਉਪ ਪ੍ਰਧਾਨ, ਬਲਰਾਮ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ ਅਤੇ ਸੰਦੀਪ ਭਾਰਤੀ ਸਰਕਲ ਪ੍ਰਧਾਨ ਭਾਜਪਾ ਸਮਰਾਲਾ ਦੀ ਫਾਇਲ ਫੋਟੋ। 07-08-2026
ਸਮਰਾਲਾ, 6 ਅਗਸਤ (ਰਾਮ ਗੋਪਾਲ ਸੋਫਤ)-ਸਥਾਨਕ ਸੀਨੀਅਰ ਭਾਜਪਾ ਆਗੂਆਂ ਨੇ ਅਨੂਪ ਸ਼ਰਮਾ ਨੂੰ ਪੁਲਿਸ ਜ਼ਿਲ੍ਹਾ ਖੰਨਾ ਦਾ ਜ਼ਿਲ੍ਹਾ ਪ੍ਰਧਾਨ ਅਤੇ ਰਣਜੀਤ ਸਿੰਘ ਤੇ ਗੇਜਾ ਰਾਮ ਵਾਲਮੀਕੀ ਨੂੰ ਪੰਜਾਬ ਭਾਜਪਾ ਦਾ ਸੀਨੀਅਰ ਉਪ-ਪ੍ਰਧਾਨ ਨਿਯੁਕਤ ਕੀਤੇ ਜਾਣ ਦਾ ਭਰਵਾਂ ਸਵਾਗਤ ਕੀਤਾ ਹੈ। ਸਥਾਨਕ ਭਾਜਪਾ ਦੇ ਨੌਜਵਾਨਾਂ ਆਗੂ ਨਿਸ਼ੂ ਚਹਿਲਾਂ, ਅਜੀਤ ਗੁਪਤਾ ਜ਼ਿਲ੍ਹਾ ਉਪ ਪ੍ਰਧਾਨ, ਬਲਰਾਮ ਸ਼ਰਮਾ ਜ਼ਿਲ੍ਹਾ ਜਨਰਲ ਸਕੱਤਰ, ਸੰਦੀਪ ਭਾਰਤੀ ਸਰਕਲ ਪ੍ਰਧਾਨ ਸਮਰਾਲਾ, ਅਮਰੇਸ਼ ਵਰਮਾ ਸਰਕਲ ਜਨਰਲ ਸਕੱਤਰ, ਸੀਨੀਅਰ ਆਗੂ ਅਮਨ ਗੁਪਤਾ ਅਤੇ ਰਜਤ ਖੁੱਲਰ ਯੁਵਾ ਪ੍ਰਧਾਨ ਸਰਕਲ ਸਮਰਾਲਾ ਨੇ ਇਨ੍ਹਾਂ ਨਿਯੁਕਤੀਆਂ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਨਿਯੁਕਤੀਆਂ ਨਾਲ ਸਥਾਨਕ ਭਾਜਪਾ ਆਗੂਆਂ ਅਤੇ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ, ਜਿਸ ਸਦਕਾ ਦਿਨੋਂ ਦਿਨ ਵੱਧ ਰਹੀ ਭਾਜਪਾ ਦੀ ਲਹਿਰ ਜ਼ਿਲ੍ਹੇ ਅਤੇ ਪੰਜਾਬ ਹੋਰ ਵੀ ਪ੍ਰਚੰਡ ਹੋਵੇਗੀ। ਪਾਰਟੀ ਦੇ ਸੀਨੀਅਰ ਜ਼ਿਲ੍ਹਾ ਆਗੂਆਂ ਅਜੀਤ ਗੁਪਤਾ ਤੇ ਬਲਰਾਮ ਸ਼ਰਮਾ ਨੇ ਕਿਹਾ ਕਿ ਪਹਿਲੀ ਵਾਰ ਸਮਰਾਲਾ ਵਰਗੇ ਦਿਹਾਤੀ ਵਿਧਾਨ ਸਭਾ ਇਲਾਕੇ ਵਿਚ ਦੋਵਾਂ ਬਲਾਕ ਸੰਮਤੀਆਂ, ਜ਼ਿਲ੍ਹਾ ਪ੍ਰੀਸ਼ਦ ਅਤੇ ਨਗਰ ਕੌਂਸਲ ਦੀਆਂ ਚੋਣਾਂ ਵਿਚ 46 ਉਮੀਦਵਾਰ ਖੜੇ ਕਰਨਾ ਅਤੇ ਉਨ੍ਹਾਂ ਵਿਚੋਂ ਦੋ ਬਲਾਕ ਸੰਮਤੀ ਮੈਂਬਰ ਤੇ ਇੱਕ ਕੌਂਸਲਰ ਦਾ ਜਿੱਤਣਾ ਨਿਸ਼ੂ ਚਹਿਲਾਂ ਦੀ ਅਗਵਾਈ ਵਿਚ ਸਥਾਨਕ ਹਲਕੇ ਵਿਚ ਮਜ਼ਬੂਤ ਹੋ ਰਹੀ ਭਾਜਪਾ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਦੇ ਅਹੁਦੇਦਾਰ ਅਤੇ ਵਰਕਰ ਪਿੰਡ-ਪਿੰਡ ਜਾ ਕੇ ਬੂਥ ਪੱਧਰ ‘ਤੇ ਕੇਂਦਰ ਸਰਕਾਰ ਦੀਆਂ ਲਾਗੂ ਕੀਤੀਆਂ ਸਕੀਮਾਂ ਸਬੰਧੀ ਵੋਟਰਾਂ ਨੂੰ ਜਾਣੂ ਕਰਵਾਉਣਗੇ ਅਤੇ ਜਿਹੜੀਆਂ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਨਹੀਂ ਪਹੁੰਚਿਆ ਉਨ੍ਹਾਂ ਸਕੀਮਾਂ ਦੇ ਲਾਭ ਆਮ ਲੋਕਾਂ ਨੂੰ ਦਿਵਾਉਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਹਰ ਵਰਗ ਲਈ ਤੇ ਆਮ ਲੋਕਾਂ ਲਈ ਬੇਸ਼ੁਮਾਰ ਲਾਭਦਾਇਕ ਯੋਜਨਾਵਾਂ ਅਤੇ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹੋਈਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਨਾ ਸਿਰਫ਼ ਸੂਬਾ ਸਰਕਾਰ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਸਕੀਮਾਂ ਦਾ ਸਿਹਰਾ ਆਪਣੇ ਸਿਰ ਬੰਨ੍ਹ ਰਹੀਆਂ ਹਨ, ਬਲਕਿ ਹਾਲੇ ਵੀ ਪੂਰੀਆਂ ਸਕੀਮਾਂ ਆਮ ਲੋਕਾਂ ਨੂੰ ਦੇਣ ਵਿਚ ਅਸਫਲ ਹਨ। ਇਸ ਲਈ ਹਰ ਪਿੰਡ ਹਰ ਬੂਥ ‘ਤੇ ਮੀਟਿੰਗਾਂ ਰਾਹੀਂ ਲੋਕਾਂ ਨੂੰ ਇਹਨਾਂ ਸਕੀਮਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਰਥਿਕ ਤੌਰ ‘ਤੇ ਕੰਗਾਲ ਕਰਨ ਵਾਲੀਆਂ ਪਾਰਟੀਆਂ ਭਾਵੇਂ ਵੱਡੇ-ਵੱਡੇ ਦਮਗਜੇ ਮਾਰ ਰਹੀਆਂ ਹਨ। ਪਰ ਆਮ ਲੋਕਾਂ ਲਈ ਸਿਹਤ, ਵਿੱਦਿਆ, ਇਲਾਜ ਅਤੇ ਵਿਕਾਸ ਦੀਆਂ ਸਕੀਮਾਂ ਲਾਗੂ ਕਰਨ ਵਿਚ ਪੂਰੀ ਤਰਾਂ ਅਸਮਰਥ ਹਨ। ਇਸ ਲਈ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਸਿਰਫ਼ ਭਾਜਪਾ ਦੀ ਡਬਲ ਇੰਜਨ ਸਰਕਾਰ ਹੀ ਪੰਜਾਬ ਦੀ ਕਾਇਆ ਕਲਪ ਕਰ ਸਕਦੀ ਹੈ। ਇਨ੍ਹਾਂ ਆਗੂਆਂ ਨੇ ਇੰਕਸ਼ਾਫ਼ ਕੀਤਾ ਕਿ ਕੇਂਦਰ ਸਰਕਾਰ ਵਲੋਂ ਆਪਣੀਆਂ ਵੈਨਾਂ ਭੇਜ ਕੇ ਪਿੰਡ-ਪਿੰਡ ਲੋਕ ਭਲਾਈ ਸਕੀਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰੇਗੀ। ਇਨ੍ਹਾਂ ਆਗੂਆਂ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਹੋਰਨਾਂ ਹਲਕਿਆਂ ਵਿਸ਼ੇਸ਼ ਕਰ ਕੇ ਸ਼ਹਿਰੀ ਵਿਧਾਨ ਸਭਾ ਸੀਟਾਂ ਦੀ ਤਰ੍ਹਾਂ ਇਸ ਵਾਰ ਸਮਰਾਲਾ ਵਰਗੇ ਦਿਹਾਤੀ ਹਲਕੇ ਵਿਚ ਵੀ ਕਮਲ ਹੀ ਖਿੜੇਗਾ ਅਤੇ ਨਿਸ਼ੂ ਸ਼ਰਮਾ ਭਾਜਪਾ ਦੇ ਵਿਧਾਇਕ ਬਣਨਗੇ।
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਦੇ ਮੁਲਾਜ਼ਮਾਂ ਵਲੋਂ ਮੰਗਾਂ ਲਈ 15 ਅਗਸਤ ਵਾਲੇ ਮੁੱਖ ਮੰਤਰੀ ਪੰਜਾਬ ਵਿਰੁੱਧ ਰੋਸ ਰੈਲੀ ਕਰਨ ਦਾ... ਅਗਲੀ ਖ਼ਬਰ ਇੰਟਰ-ਸਕੂਲ ਜ਼ੋਨਲ ਹੈਂਡਬਾਲ ਮੁਕਾਬਲਿਆਂ ’ਚ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੀਆਂ ਵਿਦਿਆਰਥਣਾਂ ਨੇ ਪਹਿਲਾ ਸਥਾਨ ਹਾਸਿਲ ਕੀਤਾ
Ad Position 24
No active advertisement