29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਕੇਰਲਾ ਵਿਚ ਭਾਸ਼ਾ ਸੰਬੰਧੀ ਕਰਵਾਏ ਪ੍ਰੋਗਰਾਮ ਵਿਚ ਖੰਨਾ ਦੇ ਪ੍ਰਮੁੱਖ ਵਿਦਵਾਨ ਡਾ. ਹਰਪਾਲ ਸਿੰਘ ਭੱਟੀ ਸਮੇਤ ਪੰਜਾਬ ਦੇ ਕਈ ਵਿਦਵਾਨਾਂ ਨੇ ਹਿੱਸਾ ਲਿਆ

Ad Position 21
No active advertisement
ਅਜੀਤ ਡੈਸਕ 01-03-2026
ਖੰਨਾ, 28 ਫਰਵਰੀ (ਹਰਜਿੰਦਰ ਸਿੰਘ ਲਾਲ)-ਇੰਟਰਨੈਸ਼ਨਲ ਸਕੂਲ ਆਫ਼ ਦ੍ਰਾਵਿੜੀਅਨ ਲਿੰਗੁਇਸਟਿਕਸ ਅਤੇ ਦ੍ਰਾਵਿੜੀਅਨ ਲਿੰਗੁਇਸਟਿਕ ਐਸੋਸੀਏਸ਼ਨ ਆਫ਼ ਇੰਡੀਆ ਤਿ੍ਵਨੰਤਪੁਰਮ, ਕੇਰਲਾ ਵਲੋਂ ਕਰਵਾਏ ਪ੍ਰੋਗਰਾਮ ਵਿਚ ਖੰਨਾ ਦੇ ਪ੍ਰਮੁੱਖ ਵਿਦਵਾਨ ਡਾ. ਹਰਪਾਲ ਸਿੰਘ ਭੱਟੀ ਸਮੇਤ ਪੰਜਾਬ ਦੇ ਕਈ ਵਿਦਵਾਨਾਂ ਨੇ ਹਿੱਸਾ ਲਿਆ ਤੇ ਪਰਚੇ ਪੜੇ | ਡਾ. ਭੱਟੀ ਅਨੁਸਾਰ ਪ੍ਰੋ. ਵੀ. ਆਈ.ਸੁਬਰਾਮਨੀਅਮ ਸ਼ਤਾਬਦੀ ਸਮਾਗਮਾਂ ਦੀ ਲੜੀ ਤਹਿਤ 'ਕੰਟੈਪਰਰੀ ਰੈਲਵੈਂਸ ਆਫ ਇੰਡੀਅਨ ਨਾਲਿਜ ਸਿਸਟਮ' ਵਿਸ਼ੇ 'ਤੇ 18 ਤੋਂ 20 ਫਰਵਰੀ 2026 ਤੱਕ ਕਰਵਾਏ ਗਏ ਰਾਸ਼ਟਰੀ ਸੈਮੀਨਾਰ ਵਿੱਚ ਭਾਗ ਲੈਣ ਲਈ ਪੰਜਾਬੀ ਲਿੰਗੁਇਸਟਿਕਸ ਐਸੋਸੀਏਸ਼ਨ ਦੀ ਟੀਮ ਉਚੇਚੇ ਤੌਰ 'ਤੇ ਪਹੁੰਚੀ | ਪੀ. ਐੱਲ. ਏ. ਦੇ ਪ੍ਰਧਾਨ ਪ੍ਰੋਫ਼ੈਸਰ ਭੁਪਿੰਦਰ ਸਿੰਘ ਖਹਿਰਾ ਦੀ ਅਗਵਾਈ ਵਿੱਚ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਡਾ. ਹਰਪਾਲ ਸਿੰਘ ਭੱਟੀ, ਡੀ. ਐੱਸ.ਪੀ. ਸੁਖਜੀਤ ਸਿੰਘ ਵਿਰਕ (ਰਿਟਾ. ਪੀ. ਪੀ. ਐੱਸ.) ਅਤੇ ਲੈਕ. ਰਾਜੂ ਨੇ ਭਾਗ ਲਿਆ | ਡਾ. ਹਰਪਾਲ ਸਿੰਘ ਭੱਟੀ ਨੇ ਅੱਜ ਖੰਨਾ ਵਿਚ ਦੱਸਿਆ ਕਿ ਕੇਰਲਾ ਦੇ ਗਵਰਨਰ ਰਾਜੇਂਦ ਵਿਸ਼ਵਾਨਾਥ ਅਰਲੇਕਰ ਦੀ ਪ੍ਰਧਾਨਗੀ ਹੇਠ ਹੋਏ ਇਸ ਸੈਮੀਨਾਰ ਵਿੱਚ ਪ੍ਰੋ. ਭੁਪਿੰਦਰ ਸਿੰਘ ਖਹਿਰਾ ਨੇ 'ਕੰਟੈਪਰਰੀ ਸੈਮੀਅÏਟਿਕਸ ਐਂਡ ਏਸ਼ੀਅਨ ਇੰਡੀਅਨ ਇਨਸਾਈਟਸ' ਵਿਸ਼ੇ 'ਤੇ ਪਰਚਾ ਪੜਿਆ ਜਦ ਕਿ ਡਾ.ਹਰਪਾਲ ਸਿੰਘ ਭੱਟੀ ਅਤੇ ਲੈਕ. ਰਾਜੂ ਨੇ 'ਰੈਲੇਵੈਂਸ ਆਫ ਟਰੈਡੀਸ਼ਨਲ ਇੰਡੀਅਨ ਪੋਇਟਿਕਸ ਟੂ ਮਾਡਰੈਨਿਟੀ' ਵਿਸ਼ੇ 'ਤੇ ਆਪਣੇ ਖੋਜ-ਪੱਤਰ ਪੇਸ਼ ਕੀਤੇ | ਇਸ ਸੈਮੀਨਾਰ ਦੇ ਸਮਾਪਤੀ-ਸਮਾਰੋਹ ਦੌਰਾਨ ਪ੍ਰੋਫ਼ੈਸਰ ਭੁਪਿੰਦਰ ਸਿੰਘ ਖਹਿਰਾ ਦੀ ਪੁਸਤਕ 'ਸੈਮੀਓਟਿਕਸ ਐਂਡ ਨੈਰੇਟਿਵ ਆਫ ਪੰਜਾਬ' ਦੀ ਡਾ. ਜੀ. ਸੀ. ਸੰਕਰ ਦੁਆਰਾ ਤਾਮਿਲ ਵਿੱਚ ਅਨੁਵਾਦ ਕੀਤੀ ਪੁਸਤਕ ਦਾ ਲੋਕ-ਅਰਪਣ ਵੀ ਕੀਤਾ ਗਿਆ | ਇਸ ਮੌਕੇ ਪੀ. ਐੱਲ. ਏ. ਟੀਮ ਨੇ ਆਈ. ਐੱਸ. ਡੀ. ਐੱਲ. ਕੈਂਪਸ ਵਿੱਚ ਪ੍ਰੋ. ਵੀ.ਆਈ. ਸੁਬਰਾਮਨੀਅਮ ਦੀ ਯਾਦ ਵਿੱਚ ਮੌਲਸਰੀ ਅਤੇ ਪ੍ਰੋ. ਜੀ.ਕੇ. ਪਾਨੀਕਰ ਦੀ ਮੁਹੱਬਤ ਨੂੰ ਸਮਰਪਿਤ ਟਿਕੋਮਾ ਦੇ ਬੂਟੇ ਵੀ ਲਗਾਏ |
Ad Position 22
No active advertisement
ਪਿਛਲੀ ਖ਼ਬਰ ਨਤੀਜਾ 100 ਫ਼ੀਸਦੀ ਰਿਹਾ ਅਗਲੀ ਖ਼ਬਰ ਮਾਲਵਾ ਕਾਲਜ ਦੀ 60ਵੀਂ ਵਰ੍ਹੇਗੰਢ ਮਨਾਈ, ਰਾਜੇਵਾਲ, ਮੱਲਮਜਰਾ, ਗਿੱਲ ਤੇ ਢਿੱਲੋਂ ਵੀ ਪਹੁੰਚੇ
Ad Position 24