ਚਚੌਹਰ ਭਾਕਿਯੂ (ਉਗਰਾਹਾਂ) ਦੀ ਝੁਨੀਰ ਬਲਾਕ ਕਮੇਟੀ ਦੇ ਪ੍ਰਧਾਨ ਚੁਣੇ
ਝੁਨੀਰ, 7 ਨਵੰਬਰ (ਸਿੰਗਲਾ)- ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਬਲਾਕ ਪੱਧਰੀ ਮੀਟਿੰਗ ਜ਼ਿਲ੍ਹਾ ਆਗੂ ਮਹਿੰਦਰ ਸਿੰਘ ਰੋਮਾਣਾ ਅਤੇ ਉੱਤਮ ਸਿੰਘ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਡੈਲੀਗੇਟਾਂ ਵਲੋਂ ਸਰਬਸੰਮਤੀ ਨਾਲ 9 ਮੈਂਬਰੀ ਬਲਾਕ ਕਮੇਟੀ ਦੀ ਚੋਣ ਕੀਤੀ ਗਈ, ਜਿਸ ’ਚ ਕੁਲਦੀਪ ਸਿੰਘ ਚਚੌਹਰ ਨੂੰ ਪ੍ਰਧਾਨ, ਭੀਮਾ ਸਿੰਘ ਜਰਨਲ ਸਕੱਤਰ, ਮਨਜੀਤ ਸਿੰਘ ਖ਼ਜ਼ਾਨਚੀ, ਜੀਵਨ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਖਜੀਤ ਕੌਰ ਮੀਤ ਪ੍ਰਧਾਨ, ਸੁਖਵਿੰਦਰ ਕੌਰ ਪ੍ਰਚਾਰਕ ਸੰਗਠਨ, ਰਾਏ ਸਿੰਘ ਪ੍ਰੈੱਸ ਸਕੱਤਰ ਤੋਂ ਇਲਾਵਾ ਨਛੱਤਰ ਸਿੰਘ ਅਤੇ ਸੁਖਪਾਲ ਸਿੰਘ ਨੂੰ ਮੈਂਬਰ ਬਣਾਇਆ ਗਿਆ।
ਅਜੀਤ ਡੈਸਕ
08-11-2026