04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਗੱਡੀ ਖ਼ਰੀਦਣ ਬਹਾਨੇ ਠੱਗੀ ਮਾਰਨ ਦੇ ਮਾਮਲੇ ਵਿਚ 3 ਅਣਪਛਾਤਿਆਂ ਸਣੇ 4 ਵਿਅਕਤੀਆਂ ’ਤੇ ਮੁਕੱਦਮਾ ਦਰਜ

ਬਠਿੰਡਾ, 3 ਨਵੰਬਰ (ਵੀਰਪਾਲ ਸਿੰਘ)- ਗੱਡੀ ਖ਼ਰੀਦਣ ਦੇ ਬਹਾਨੇ ਠੱਗੀ ਮਾਰਨ ਦੇ ਮਾਮਲੇ ਵਿਚ 3 ਅਣਪਛਾਤੇ ਵਿਅਕਤੀਆਂ ਸਣੇ ਚਾਰ ਵਿਅਕਤੀਆਂ ‘ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸੁਖਦੀਪ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮੁਹੰਮਦ ਜੁਕੇਦ ਪੁੱਤਰ ਮੁਹੰਮਦ ਯਾਮੀਨ ਵਾਸੀ ਬਠਿੰਡਾ ਇੰਦਰ ਕਾਲੋਨੀ ਬਾੜੇਵਾਲ ਲੁਧਿਆਣਾ ਵਲੋਂ ਥਾਣਾ ਸਿਵਲ ਲਾਈਨ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ ਮੇਰੇ ਭਰਾ ਮੁਹੰਮਦ ਫੈਸਲ ਵਲੋਂ ਆਪਣੀ ਹੌਡਾਈ ਕੰਪਨੀ ਦੀ ਕਾਰ ਨੰਬਰ ਪੀ.

Ad Position 21
No active advertisement
ਅਜੀਤ ਡੈਸਕ 04-11-2026
ਬਠਿੰਡਾ, 3 ਨਵੰਬਰ (ਵੀਰਪਾਲ ਸਿੰਘ)- ਗੱਡੀ ਖ਼ਰੀਦਣ ਦੇ ਬਹਾਨੇ ਠੱਗੀ ਮਾਰਨ ਦੇ ਮਾਮਲੇ ਵਿਚ 3 ਅਣਪਛਾਤੇ ਵਿਅਕਤੀਆਂ ਸਣੇ ਚਾਰ ਵਿਅਕਤੀਆਂ ‘ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਸੁਖਦੀਪ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਮੁਹੰਮਦ ਜੁਕੇਦ ਪੁੱਤਰ ਮੁਹੰਮਦ ਯਾਮੀਨ ਵਾਸੀ ਬਠਿੰਡਾ ਇੰਦਰ ਕਾਲੋਨੀ ਬਾੜੇਵਾਲ ਲੁਧਿਆਣਾ ਵਲੋਂ ਥਾਣਾ ਸਿਵਲ ਲਾਈਨ ਵਿਖੇ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਦੱਸਿਆ ਕਿ ਮੇਰੇ ਭਰਾ ਮੁਹੰਮਦ ਫੈਸਲ ਵਲੋਂ ਆਪਣੀ ਹੌਡਾਈ ਕੰਪਨੀ ਦੀ ਕਾਰ ਨੰਬਰ ਪੀ.ਬੀ.-23.ਕਿਊ-7065 ਵੇਚਣ ਲਈ ਓ.ਐਲ.ਐਕਸ. ‘ਤੇ ਪਾਇਆ ਸੀ। 23-09-2026 ਨੂੰ ਉਕਤ ਵਿਅਕਤੀ ਵਲੋਂ ਗੱਡੀ ਖ਼ਰੀਦਣ ਸਬੰਧੀ ਗੱਲਬਾਤ ਕਰਕੇ 1,20,000 ਰੁਪਏ ਵਿਚ ਗੱਡੀ ਦਾ ਸੌਦਾ ਕਰ ਲਿਆ। ਉਕਤ ਵਿਅਕਤੀ ਵਲੋਂ ਮੇਰੇ ਭਰਾ ਨੂੰ 30,000 ਨਗਦ ਅਤੇ 20,000 ਰੁਪਏ ਆਨਲਾਈਨ ਬੈਂਕ ਖਾਤੇ ਵਿਚ ਪਾ ਦਿੱਤੇ। ਝਾਂਸੇ ਵਿਚ ਲੈ ਕੇ ਉਕਤ ਵਿਅਕਤੀਆਂ ਵਲੋਂ ਮੇਰੇ ਭਰਾ ਤੋਂ ਕਾਗ਼ਜ਼ਾਂ ‘ਤੇ ਦਸਤਖ਼ਤ ਕਰਵਾ ਲਏ ਤੇ ਬਾਕੀ ਪੈਸੇ ਆਨਲਾਈਨ ਦਾ ਬਹਾਨਾ ਲਗਾ ਕੇ ਗੱਡੀ ਲੈ ਗਏ। ਸ਼ਿਕਾਇਤ ਕਰਤਾ ਅਨੁਸਾਰ ਇਨ੍ਹਾਂ ਵਿਅਕਤੀਆਂ ਵਿਚ ਸ਼ਮਸ਼ੇਰ ਸਿੰਘ ਵਾਸੀ ਭਾਗੋਵਾਲ ਕਿਲ੍ਹਾ ਗੁਰਦਾਸਪੁਰ ਅਤੇ ਤਿੰਨ ਅਣਪਛਾਤੇ ਵਿਅਕਤੀ ਸ਼ਾਮਿਲ ਸਨ। ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਇਨ੍ਹਾਂ ਵਿਅਕਤੀਆਂ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਗ੍ਰਿਫ਼ਤਾਰ ਅਗਲੀ ਖ਼ਬਰ 7.50 ਗ੍ਰਾਮ ਚਿੱਟੇ ਸਮੇਤ ਨਸ਼ਾ ਤਸ਼ਕਰ ਕਾਬੂ
Ad Position 24