03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਉੱਘੇ ਚਿੱਤਰਕਾਰ ਸੁਖਦੇਵ ਸਿੰਘ ਆਰਟਿਸਟ ਦਾ ਹੋਇਆ ਦਿਹਾਂਤ

ਬਠਿੰਡਾ, 3 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਂਦਾਰਾ ਦੇ ਜੰਮਪਲ ਅਤੇ ਬਠਿੰਡਾ ਦੇ ਗੁਰੂ ਅਰਜਨ ਦੇਵ ਨਗਰ ਦੇ ਨਿਵਾਸੀ ਪ੍ਰਸਿੱਧ ਚਿੱਤਰਕਾਰ ਸੁਖਦੇਵ ਸਿੰਘ ਆਰਟਿਸਟ ਦਾ ਅੱਜ ਆਪਣੇ ਨਿਵਾਸ ਸਥਾਨ ਵਿਖੇ ਦਿਹਾਂਤ ਹੋ ਗਿਆ। ਉਹ 88 ਵਰਿ੍ਹਆਂ ਦੇ ਸਨ।

Ad Position 21
No active advertisement
ਅਜੀਤ ਡੈਸਕ 04-11-2026
ਬਠਿੰਡਾ, 3 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਗੋਂਦਾਰਾ ਦੇ ਜੰਮਪਲ ਅਤੇ ਬਠਿੰਡਾ ਦੇ ਗੁਰੂ ਅਰਜਨ ਦੇਵ ਨਗਰ ਦੇ ਨਿਵਾਸੀ ਪ੍ਰਸਿੱਧ ਚਿੱਤਰਕਾਰ ਸੁਖਦੇਵ ਸਿੰਘ ਆਰਟਿਸਟ ਦਾ ਅੱਜ ਆਪਣੇ ਨਿਵਾਸ ਸਥਾਨ ਵਿਖੇ ਦਿਹਾਂਤ ਹੋ ਗਿਆ। ਉਹ 88 ਵਰਿ੍ਹਆਂ ਦੇ ਸਨ। ਉਨ੍ਹਾਂ ਦਾ ਸਸਕਾਰ ਇੱਥੇ ਡੀਏਵੀ ਕਾਲਜ ਦੇ ਕੋਲ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੀਆਂ ਦੋ ਸਪੁੱਤਰੀਆਂ ਕੋਮਲਜੀਤ ਕੌਰ ਅਤੇ ਡਾ. ਮਨਦੀਪ ਕੌਰ ਨੇ ਦਿਖਾਈ। ਸਾਲ 1997 ਵਿਚ ਸਿੱਖਿਆ ਵਿਭਾਗ ਵਿਚੋਂ ਬਤੌਰ ਡਰਾਇੰਗ ਅਧਿਆਪਕ ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੇ ਅੰਤਿਮ ਸਵਾਸਾਂ ਤੱਕ ਆਪਣਾ ਸਾਰਾ ਸਮਾਂ ਚਿੱਤਰਕਾਰੀ ਅਤੇ ਸਾਹਿੱਤਕਾਰੀ ਦੇ ਲੇਖੇ ਲਾਇਆ। ਉਨ੍ਹਾਂ ਦੀਆਂ ਕਲਾ ਕਿਰਤਾਂ ਦੇਸਾਂ-ਵਿਦੇਸ਼ਾਂ ਦੀਆਂ ਪ੍ਰਸਿੱਧ ਆਰਟ ਗੈਲਰੀਆਂ ਵਿਚ ਸੁਸ਼ੋਭਿਤ ਹਨ। ਉਨ੍ਹਾਂ ਨੇ ਆਪਣੀ ਕਲਾ ਰਾਹੀਂ ਪੇਂਡੂ ਸੱਭਿਆਚਾਰ ਅਤੇ ਮਨੁੱਖੀ ਮਨ ਦੀ ਅਸਲੀਅਤ ਨੂੰ ਬੜੀ ਖ਼ੂਬਸੂਰਤੀ ਨਾਲ ਚਿੱਤਰਿਆ। ਚਿੱਤਰਕਾਰੀ ਦੇ ਨਾਲ-ਨਾਲ ਉਹ ਇਕ ਉੱਘੇ ਸਾਹਿੱਤਕਾਰ ਵੀ ਸਨ। ਮਨੁੱਖੀ ਮਨੋਵਿਗਿਆਨ ਬਾਰੇ ਉਨ੍ਹਾਂ ਦੀ ਵੱਡ ਆਕਾਰੀ ਪੁਸਤਕ ‘ਅੰਦਰਲਾ ਮਨੁੱਖ’ ਬੇਹੱਦ ਚਰਚਿਤ ਰਹੀ। ਹੁਣੇ-ਹੁਣੇ ਉਹ ਆਪਣੀ ਸਵੈ ਜੀਵਨੀ ਨੂੰ ਅੰਤਿਮ ਛੋਹਾਂ ਦੇ ਕੇ ਹਟੇ ਸਨ, ਜਿਸ ਨੇ ਅਜੇ ਛਾਪੇ ਚੜ੍ਹਨਾ ਹੈ। ਅੱਜ ਉਨ੍ਹਾਂ ਦੇ ਸਸਕਾਰ ਮੌਕੇ ਸਾਹਿੱਤ ਅਤੇ ਕਲਾ ਜਗਤ ਦੀਆਂ ਉੱਘੀਆਂ ਹਸਤੀਆਂ ਹਾਜ਼ਰ ਸਨ, ਜਿਨ੍ਹਾਂ ਵਿਚ ਗੁਰਪ੍ਰੀਤ ਆਰਟਿਸਟ, ਹਰਦਰਸ਼ਨ ਸੋਹਲ, ਸ਼ਾਇਰ ਸੁਰਿੰਦਰਪ੍ਰੀਤ ਘਣੀਆਂ, ਫ਼ਿਲਮ ਨਿਰਮਾਤਾ ਰਣਵੀਰ ਸਿੰਘ ਚਹਿਲ, ਜਲੰਧਰ ਦੂਰਦਰਸ਼ਨ ਦੇ ਜਰਨਲਿਸਟ ਅਸ਼ਵਨੀ ਕੁਮਾਰ, ਡਾ. ਦਰਸ਼ਨ ਬਰਾੜ, ਕੌਂਸਲਰ ਹਰਪਾਲ ਸਿੰਘ ਹਾਲੀ, ਲੈਕਚਰਾਰ ਜੋਗਿੰਦਰ ਸਿੰਘ ਸੋਹਲ, ਇੰਜ. ਨਰਿੰਦਰ ਸਿੰਘ ਬੋਪਾਰਾਏ ਤੋਂ ਇਲਾਵਾ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਅਤੇ ਹੋਰ ਮਿੱਤਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਤਾ ਸੁੰਦਰੀ ਗਰੁੱਪ ਦੇ ਬੀ.ਕਾਮ. ਭਾਗ ਦੂਜਾ ਸਮੈਸਟਰ ਚੌਥੇ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਪਿੰਡ ਕੋਟਗੁਰੂ ਦੇ ਲਾਭਪਾਤਰੀਆਂ ਨੂੰ ਮਾਲਕੀ ਦਸਤਾਵੇਜ਼ ਵੰਡੇ
Ad Position 24