04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਗੁਹਾਟੀ ਗੋਲੀਬਾਰੀ ਦਾ ਦੋਸ਼ੀ ਪੁਲਿਸ ਮੁਕਾਬਲੇ ਵਿਚ ਢੇਰ

ਗੁਹਾਟੀ, 4 ਨਵੰਬਰ- ਗੁਹਾਟੀ ਹੋਟਲ ਗੋਲੀਬਾਰੀ ਦੇ ਦੋਸ਼ੀ ਘਣਕਾਂਤ ਗੋਗੋਈ ਦੀ ਅੱਜ ਅਸਾਮ ਦੇ ਸ਼ਿਵਸਾਗਰ ਜ਼ਿਲ੍ਹੇ ਵਿਚ ਪੁਲਿਸ ਮੁਕਾਬਲੇ ਵਿਚ ਮੌਤ ਹੋ ਗਈ। ਉਸ 'ਤੇ 26 ਅਕਤੂਬਰ ਨੂੰ ਹੋਟਲ ਵਿਚ ਪੰਜ ਲੋਕਾਂ ਨੂੰ ਗੋਲੀ ਮਾਰ ਕੇ ਮਾਰਨ ਦਾ ਦੋਸ਼ ਸੀ। ਪੁਲਿਸ ਦੇ ਅਨੁਸਾਰ ਗੋਗੋਈ ਨੂੰ ਗੁਹਾਟੀ ਤੋਂ ਸ਼ਿਵਸਾਗਰ ਲਿਜਾਇਆ ਜਾ ਰਿਹਾ ਸੀ ਜਦੋਂ ਉਸ ਨੇ ਇਕ ਸਬ-ਇੰਸਪੈਕਟਰ ਦੀ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ। ਜਵਾਬੀ ਗੋਲੀਬਾਰੀ ਵਿਚ ਉਹ ਜ਼ਖਮੀ ਹੋ ਗਿਆ।

Ad Position 21
No active advertisement
ਅਜੀਤ ਡੈਸਕ 04-11-2026

ਹਸਪਤਾਲ ਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਘਟਨਾ ਵਿਚ ਸਬ-ਇੰਸਪੈਕਟਰ ਜ਼ਖਮੀ ਹੋ ਗਿਆ। ਦੋਸ਼ੀ ਨੂੰ ਸ਼ਿਵਸਾਗਰ ਪੁਲਿਸ ਸਟੇਸ਼ਨ ਵਿਚ ਦਰਜ ਇਕ ਪੁਰਾਣੇ ਮਾਮਲੇ ਦੇ ਸੰਬੰਧ ਵਿਚ ਗੁਹਾਟੀ ਤੋਂ ਸ਼ਿਵਸਾਗਰ ਲਿਆਂਦਾ ਜਾ ਰਿਹਾ ਸੀ। ਰਸਤੇ ਵਿਚ ਉਸ ਨੇ ਵਾਸ਼ਰੂਮ ਜਾਣ ਲਈ ਕਿਹਾ।

ਜਿਵੇਂ ਹੀ ਉਹ ਗੱਡੀ ਤੋਂ ਬਾਹਰ ਨਿਕਲਿਆ, ਉਸਨੇ ਸਬ-ਇੰਸਪੈਕਟਰ ਦੇਬਾਸ਼ੀਸ਼ ਸ਼ਰਮਾ ਦੀ ਸਰਵਿਸ ਪਿਸਤੌਲ ਖੋਹਣ ਦੀ ਕੋਸ਼ਿਸ਼ ਕੀਤੀ। ਸ਼ਰਮਾ ਇਸ ਮਾਮਲੇ ਵਿਚ ਜਾਂਚ ਅਧਿਕਾਰੀ ਵੀ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀ ਇਕ ਸਿਖਲਾਈ ਪ੍ਰਾਪਤ ਨਿਸ਼ਾਨੇਬਾਜ਼ ਸੀ। ਝੜਪ ਦੌਰਾਨ ਦੋ ਤੋਂ ਤਿੰਨ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿਚੋਂ ਦੋ ਪੁਲਿਸ ਗੱਡੀ ਵਿਚ ਵੱਜੀਆਂ।

ਪੁਲਿਸ ਦੇ ਅਨੁਸਾਰ ਉੱਥੇ ਮੌਜੂਦ ਇਕ ਪੁਲਿਸ ਅਧਿਕਾਰੀ ਨੇ ਹੋਰ ਹਮਲੇ ਨੂੰ ਰੋਕਣ ਅਤੇ ਅਧਿਕਾਰੀ ਦੀ ਰੱਖਿਆ ਲਈ ਆਪਣੀ ਪਿਸਤੌਲ ਨਾਲ ਜਵਾਬੀ ਫਾਇਰਿੰਗ ਕੀਤੀ। ਗੋਗੋਈ ਜ਼ਖਮੀ ਹੋ ਗਿਆ। ਉਸ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਪਰ ਰਸਤੇ ਵਿਚ ਹੀ ਉਸਦੀ ਮੌਤ ਹੋ ਗਈ।

ਦੱਸ ਦੇਈਏ ਕਿ 26 ਅਕਤੂਬਰ ਦੀ ਰਾਤ ਨੂੰ ਹੋਟਲ ਵਿਚ ਗੋਲੀਆਂ ਚਲਾਈਆਂ ਗਈਆਂ। 26 ਅਕਤੂਬਰ ਨੂੰ ਰਾਤ ਲਗਭਗ 9 ਵਜੇ ਪਲਟਨ ਬਾਜ਼ਾਰ ਪੁਲਿਸ ਸਟੇਸ਼ਨ ਨੂੰ ਇਕ ਹੋਟਲ ਵਿਚ ਕਈ ਗੋਲੀਆਂ ਚੱਲਣ ਦੀ ਰਿਪੋਰਟ ਮਿਲੀ। ਪੁਲਿਸ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਚਾਰ ਲੋਕਾਂ ਨੂੰ ਮ੍ਰਿਤਕ ਅਤੇ ਦੋ ਜ਼ਖਮੀ ਪਾਇਆ।

ਜ਼ਖਮੀਆਂ ਨੂੰ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ (GMCH) ਲਿਜਾਇਆ ਗਿਆ। ਉਨ੍ਹਾਂ ਵਿਚੋਂ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ ਤੇ ਇਕ ਹੋਰ ਜ਼ਖਮੀ ਵਿਅਕਤੀ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। 

Ad Position 22
No active advertisement
ਪਿਛਲੀ ਖ਼ਬਰ ਝੋਟਾ ਹੱਤਿਆਕਾਂਡ- ਮੁੜ ਮਾਨਸਾ ਪਹੁੰਚੀ ਸੀ.ਬੀ.ਆਈ. ਟੀਮ ਅਗਲੀ ਖ਼ਬਰ ਬਲਟਾਣਾ ਫਰਨੀਚਰ ਮਾਰਕੀਟ ਵਿਚ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਫਰਨੀਚਰ ਅਤੇ ਹੋਰ ਸਾਮਾਨ ਸੜਿਆ
Ad Position 24