27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੀਆਂ ਖ਼ਾਲੀ ਅਸਾਮੀਆਂ ਦੀ ਚਰਚਾ ਜ਼ੋਰਾਂ ’ਤੇ

ਨਥਾਣਾ, 27 ਅਕਤੂਬਰ (ਗੁਰਦਰਸ਼ਨ ਲੁੁੱਧੜ) ਇੱਕ ਪਾਸੇ ਪੰਜਾਬ ਸਰਕਾਰ ਦੇ ਮੰਚਾਂ ਤੋਂ ਸੂਬੇ ਵਿਚ ‘ਸਿੱਖਿਆ ਕ੍ਰਾਂਤੀ’ ਸਿਖ਼ਰਾਂ ’ਤੇ ਕਰਨ ਦਾ ਪ੍ਰਚਾਰ ਜੋਰ ਫੜ ਰਿਹਾ ਹੈ ਦੂਜੇ ਪਾਸੇ ਪੰਜਾਬ ਵਿਧਾਨ ਸਭਾ ਚੋਣਾਂ-2027 ਦੇ ਮੱਦੇਨਜ਼ਰ ਪਿੰਡਾਂ ਦੀਆਂ ਸੱਥਾਂ ਅਤੇ ਚੋਣ ਚਰਚਾ ਦਾ ਕੇਂਦਰ ਬਣਨ ਵਾਲੀਆਂ ਹੋਰਨਾਂ ਥਾਵਾਂ ਤੋਂ ਸਰਕਾਰੀ ਸਕੂਲਾਂ ਵਿਚ ਖ਼ਾਲੀ ਪਈਆਂ ਅਸਾਮੀਆਂ ਬਾਰੇ ਛਿੜਦੇ ਸੰਵਾਦ ਪੰਜਾਬ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ ਦੇ ਨਾਅਰੇ ਨੂੰ ਪੂਰੀ ਤਰ੍ਹਾਂ ਖੁੰਡਾ ਕਰਦੇ ਹਨ। ਜਨਤਕ ਜਥੇਬੰਦੀਆਂ ਦੀਆਂ ਮੁਹਿੰਮਾਂ ਤੋਂ ਜਾਗਰੂਕਤਾ ਹਾਸਲ ਕਰਨ ਵਾਲੇ ਲੋਕੀਂ ਹੁਣ ਸਰਕਾਰੀ ਸਕੂਲਾਂ ਦੀਆਂ ਭਰੀਆਂ ਅਤੇ ਖ਼ਾਲੀ ਅਸਾਮੀਆਂ ਤੋਂ ਅਣਜਾਣੇ ਨਹੀਂ ਹਨ।

Ad Position 21
No active advertisement
ਮੌਜੂਦਾ ਲੋਕ ਸਭਾ ਹਲਕਾ ਬਠਿੰਡਾ ਵਿਚਲੇ ਖੇਤਰ ਦਾ ਸਭ ਤੋਂ ਪੁਰਾਣਾ ਵਿੱਦਿਅਕ ਅਦਾਰਾ ਸਰਕਾਰੀ ਸਕੂਲ ਨਥਾਣਾ, ਜਿੱਥੇ ਸਕੂਲ ਪ੍ਰਿੰਸੀਪਲ ਅਤੇ ਮਾਤ ਭਾਸ਼ਾ ਲੈਕਚਰਾਰ ਦੀ ਅਸਾਮੀ ਪੁਰ ਨਹੀਂ ਹੋ ਸਕੀ। ਤਸਵੀਰ : ਗੁਰਦਰਸ਼ਨ ਲੁੱਧੜ 28-10-2026
ਨਥਾਣਾ, 27 ਅਕਤੂਬਰ (ਗੁਰਦਰਸ਼ਨ ਲੁੁੱਧੜ) ਇੱਕ ਪਾਸੇ ਪੰਜਾਬ ਸਰਕਾਰ ਦੇ ਮੰਚਾਂ ਤੋਂ ਸੂਬੇ ਵਿਚ ‘ਸਿੱਖਿਆ ਕ੍ਰਾਂਤੀ’ ਸਿਖ਼ਰਾਂ ’ਤੇ ਕਰਨ ਦਾ ਪ੍ਰਚਾਰ ਜੋਰ ਫੜ ਰਿਹਾ ਹੈ ਦੂਜੇ ਪਾਸੇ ਪੰਜਾਬ ਵਿਧਾਨ ਸਭਾ ਚੋਣਾਂ-2027 ਦੇ ਮੱਦੇਨਜ਼ਰ ਪਿੰਡਾਂ ਦੀਆਂ ਸੱਥਾਂ ਅਤੇ ਚੋਣ ਚਰਚਾ ਦਾ ਕੇਂਦਰ ਬਣਨ ਵਾਲੀਆਂ ਹੋਰਨਾਂ ਥਾਵਾਂ ਤੋਂ ਸਰਕਾਰੀ ਸਕੂਲਾਂ ਵਿਚ ਖ਼ਾਲੀ ਪਈਆਂ ਅਸਾਮੀਆਂ ਬਾਰੇ ਛਿੜਦੇ ਸੰਵਾਦ ਪੰਜਾਬ ਸਰਕਾਰ ਦੀ ‘ਸਿੱਖਿਆ ਕ੍ਰਾਂਤੀ’ ਦੇ ਨਾਅਰੇ ਨੂੰ ਪੂਰੀ ਤਰ੍ਹਾਂ ਖੁੰਡਾ ਕਰਦੇ ਹਨ। ਜਨਤਕ ਜਥੇਬੰਦੀਆਂ ਦੀਆਂ ਮੁਹਿੰਮਾਂ ਤੋਂ ਜਾਗਰੂਕਤਾ ਹਾਸਲ ਕਰਨ ਵਾਲੇ ਲੋਕੀਂ ਹੁਣ ਸਰਕਾਰੀ ਸਕੂਲਾਂ ਦੀਆਂ ਭਰੀਆਂ ਅਤੇ ਖ਼ਾਲੀ ਅਸਾਮੀਆਂ ਤੋਂ ਅਣਜਾਣੇ ਨਹੀਂ ਹਨ। ਸਰਕਾਰੀ ਸਕੂਲਾਂ ਵਿਚ ਆਪਣੇ ਧੀਆਂ/ਪੁੱਤਾਂ ਨੂੰ ਪੜ੍ਹਾਉਣ ਵਾਲੇ ਲੋਕੀ ਹੁਣ ਸਰਕਾਰੀ ਸਕੂਲਾਂ ਦੇ ਪ੍ਰਬੰਧ ਜਾਣਨ ਲਈ ਕਾਫੀ ਰੁਚੀ ਰੱਖਦੇ ਹਨ ਪਰ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਤੀ ਪਹੁੰਚ ਵਿੱਦਿਆ ਪ੍ਰੇਮੀਆਂ ਨੂੰ ਸੰਤੁਸ਼ਟ ਕਰਦੀ ਦਿਖਾਈ ਨਹੀਂ ਦੇ ਰਹੀ, ਕਿਉਂਕਿ ਸਮੁੱਚੇ ਪੰਜਾਬ ਵਿਚ ਕੁੱਲ 1927 ਸੀਨੀਅਰ ਸੈਕੰਡਰੀ ਸਕੂਲਾਂ ਵਿਚੋਂ ਸਿਰਫ਼ 774 ਸਕੂਲਾਂ ਵਿਚ ਹੀ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਭਰੀਆਂ ਹੋਈਆਂ ਹਨ, ਜਦੋਂਕਿ 1153 ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖ਼ਾਲੀ ਹਨ। ਜ਼ਿਲ੍ਹਾ ਬਠਿੰਡਾ ਦੇ ਕੁੱਲ 129 ਸਕੂਲਾਂ ਵਿਚੋਂ 91 ਸਕੂਲਾਂ ਵਿਚ ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖ਼ਾਲੀ ਹਨ। ਮੌਜੂਦਾ ਲੋਕ ਸਭਾ ਹਲਕਾ ਬਠਿੰਡਾ ਵਿਚਲੇ ਖੇਤਰ ਦੇ ਸਭ ਤੋਂ ਪੁਰਾਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਵਿਚ ਪ੍ਰਿੰਸੀਪਲ ਦੀ ਅਸਾਮੀ ਪੁਰ ਨਹੀਂ ਹੈ। ਜ਼ਿਕਰਯੋਗ ਹੈ ਕਿ ਉਕਤ ਸਕੂਲ 100 ਸਾਲ ਪਹਿਲਾਂ ਸੰਨ 1926 ਵਿਚ ਸਰਕਾਰੀ ਜ਼ਿਲ੍ਹਾ ਬੋਰਡ ਹਾਈ ਸਕੂਲ ਵਜੋਂ ਪਦਉੁਨਤ ਹੋਇਆ ਸੀ ਅਤੇ ਇੱਕ ਸਦੀ ਪਹਿਲਾਂ ਇੱਥੇ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਫ਼ਾਰਸੀ ਅਤੇ ਸੰਸਕ੍ਰਿਤ ਸੱਤ ਭਾਸ਼ਾਵਾਂ ਦੇ ਅਧਿਆਪਕ ਤਾਇਨਾਤ ਸਨ ਪਰ ਪੂਰੀ ਸਦੀ ਬਾਅਦ ਹੁਣ ਇਸ ਸਕੂਲ ਵਿਚ ਪ੍ਰਿੰਸੀਪਲ ਤੋਂ ਇਲਾਵਾ ਮਾਤ ਭਾਸ਼ਾ ਪੰਜਾਬੀ ਅਤੇ ਬਾਇਓਲੋਜੀ ਦੇ ਲੈਕਚਰਾਰਾਂ ਦੀਆਂ ਅਸਾਮੀਆਂ ਖ਼ਾਲੀ ਪਈਆਂ ਹਨ। ਇੱਕ ਦਹਾਕਾ ਪਹਿਲਾਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਥਾਣਾ ਤੋਂ ਵੋਕੇਸ਼ਨਲ ਦੀ ਪੜ੍ਹਾਈ ਵੀ ਕਈ ਪ੍ਰਕਾਰ ਦੇ ਰੁਜ਼ਗਾਰ ਦੇ ਰਾਹ ਵਿਖਾਉਂਦੀ ਸੀ, ਕਿਉਂਕਿ ਉਕਤ ਸਕੂਲ ਵਿਚ ਵੋਕੇਸ਼ਨਲ ਗਰੁੱਪ ਦੀਆਂ ਕਈ ਟਰੇਡਾਂ ਦੀ ਪੜ੍ਹਾਈ ਕਰਵਾਈ ਜਾਂਦੀ ਸੀ ਜੋ ਕਿ ਹੁਣ ਮੁਕੰਮਲ ਬੰਦ ਹੋ ਚੁੱਕੀ ਹੈ। ਸਿੱਖਿਆ ਪ੍ਰਤੀ ਜਾਗਰੂਕ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਕੋਲ ਅਜੇ ਵੀ ਦੋ ਮਹੀਨਿਆਂ ਦਾ ਸਮਾਂ ਹੈ ਕਿ ‘ਸਿੱਖਿਆ ਕ੍ਰਾਂਤੀ’ ਦੇ ਕੀਤੇ ਜਾ ਰਹੇ ਦਾਅਵਿਆਂ ਨੂੰ ਹਕੀਕਤ ਵਿਚ ਬਦਲਿਆ ਜਾਵੇ। ਸਕੂਲਾਂ ਵਿਚ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਦੀਆਂ ਅਸਾਮੀਆਂ ਨੂੰ ਪੁਰ ਕੀਤੇ ਬਗੈਰ ‘ਸਿੱਖਿਆ ਕ੍ਰਾਂਤੀ’ ਦਾ ਨਾਅਰਾ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕੇਗਾ।
Ad Position 22
No active advertisement
ਪਿਛਲੀ ਖ਼ਬਰ ਵੋਟ ਚੋਰੀ ਦੇ ਦੋਸ਼ਾਂ ਤਹਿਤ ਕਾਂਗਰਸ ਨੇ ਚੋਣ ਕਮਿਸ਼ਨ ਤੇ ਮੋਦੀ ਸਰਕਾਰ ਨੂੰ ਘੇਰਿਆ ਵੋਟ ਚੋਰੀ ਦੇ ਭੇਤ ਖੋਲ੍ਹਣ ਲਈ ਅਗਲੀ ਖ਼ਬਰ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਗ੍ਰਿਫਤਾਰ
Ad Position 24