27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਖੇਡਾਂ ਵਤਨ ਪੰਜਾਬ ਦੀਆਂ.... ਰਣਧੀਰ ਸਿੰਘ ਜੌੜਾ ਨੇ 400 ਮੀਟਰ ਦੌੜ ’ਚੋਂ ਜ਼ਿਲ੍ਹਾ ਬਠਿੰਡਾ ’ਚੋਂ ਜਿੱਤਿਆ ਚਾਂਦੀ ਦਾ ਤਗਮਾ

ਭੁੱਚੋ ਮੰਡੀ, 27 ਅਕਤੂਬਰ (ਪਰਵਿੰਦਰ ਸਿੰਘ ਜੌੜਾ)- ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਸਪੋਰਟਸ ਸਕੂਲ ਘੁੱਦਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲਿਆਂ ਦੇ 400 ਮੀਟਰ ਦੌੜ ਮੁਕਾਬਲੇ ‘ਚੋਂ ਭੁੱਚੋ ਮੰਡੀ ਦੇ ਰਹਿਣ ਵਾਲੇ ਮਾਸਟਰ ਰਣਧੀਰ ਸਿੰਘ ਜੌੜਾ ਪੁੱਤਰ ਗੁਰਮੇਲ ਸਿੰਘ ਜੌੜਾ ਨੇ ਜ਼ਿਲ੍ਹਾ ਬਠਿੰਡਾ ‘ਚੋਂ ਦੂਜਾ ਸਥਾਨ ਹਾਸਲ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ ਹੈ। ਰਣਧੀਰ ਸਿੰਘ ਜੌੜਾ ਜੋ ਕਿ ਵਿਦਿਆਰਥੀ ਸਮੇਂ ਤੋਂ ਹੀ ਮਿਹਨਤੀ ਅਤੇ ਪੜ੍ਹਾਈ ਵਿਚ ਹੁਸ਼ਿਆਰ ਸੀ, ਮੌਜੂਦਾ ਸਮੇਂ ਮਾਸਟਰ ਵਜੋਂ ਸਰਕਾਰੀ ਅਧਿਆਪਕ ਹਨ।

Ad Position 21
No active advertisement
ਅਜੀਤ ਡੈਸਕ 28-10-2026
ਭੁੱਚੋ ਮੰਡੀ, 27 ਅਕਤੂਬਰ (ਪਰਵਿੰਦਰ ਸਿੰਘ ਜੌੜਾ)- ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਸਪੋਰਟਸ ਸਕੂਲ ਘੁੱਦਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲਿਆਂ ਦੇ 400 ਮੀਟਰ ਦੌੜ ਮੁਕਾਬਲੇ ‘ਚੋਂ ਭੁੱਚੋ ਮੰਡੀ ਦੇ ਰਹਿਣ ਵਾਲੇ ਮਾਸਟਰ ਰਣਧੀਰ ਸਿੰਘ ਜੌੜਾ ਪੁੱਤਰ ਗੁਰਮੇਲ ਸਿੰਘ ਜੌੜਾ ਨੇ ਜ਼ਿਲ੍ਹਾ ਬਠਿੰਡਾ ‘ਚੋਂ ਦੂਜਾ ਸਥਾਨ ਹਾਸਲ ਕਰਦਿਆਂ ਚਾਂਦੀ ਦਾ ਤਗਮਾ ਜਿੱਤਿਆ ਹੈ। ਰਣਧੀਰ ਸਿੰਘ ਜੌੜਾ ਜੋ ਕਿ ਵਿਦਿਆਰਥੀ ਸਮੇਂ ਤੋਂ ਹੀ ਮਿਹਨਤੀ ਅਤੇ ਪੜ੍ਹਾਈ ਵਿਚ ਹੁਸ਼ਿਆਰ ਸੀ, ਮੌਜੂਦਾ ਸਮੇਂ ਮਾਸਟਰ ਵਜੋਂ ਸਰਕਾਰੀ ਅਧਿਆਪਕ ਹਨ। ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਉਹ ਕ੍ਰਿਕਟ ਦਾ ਕਪਤਾਨ ਰਿਹਾ ਹੈ ਅਤੇ ਵਧੀਆ ਦੌੜਾਕ ਹੋਣ ਦੇ ਨਾਲ-ਨਾਲ ਚੰਗਾ ਅਥਲੀਟ ਵੀ ਰਿਹਾ ਹੈ। ਪਿਛਲੇ ਸਾਲ ਹੋਈਆਂ ਖੇਡਾਂ ਵਿਚ ਵੀ ਉਸ ਨੇ ਪੁਜ਼ੀਸ਼ਨ ਹਾਸਲ ਕੀਤੀ ਸੀ। ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਰਣਧੀਰ ਸਿੰਘ ਜੌੜਾ ਨੂੰ ਵਧਾਈ ਦਿੰਦਿਆਂ ਉਸ ਦੇ ਰੌਸ਼ਨ ਭਵਿੱਖ ਦੀ ਕਾਮਨਾ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪਿੰਡ ਨਸੀਬਪੁਰਾ ਵਿਖੇ 16 ਪਰਿਵਾਰ ਭਾਜਪਾ ’ਚ ਸ਼ਾਮਿਲ ਪ੍ਰਧਾਨ ਨਵਜੋਤ ਸਿੰਘ ਗੁਣੀ ਵਲੋਂ ਕੀਤਾ ਭਰਵਾਂ ਸਵਾਗਤ ਅਗਲੀ ਖ਼ਬਰ ਸਰਵਹਿੱਤਕਾਰੀ ਅੰਡਰ-19 ਕਬੱਡੀ ਟੀਮ ਨੇ ਪੰਜਾਬ ਵਿਚੋਂ ਤੀਜਾ ਸਥਾਨ ਪ੍ਰਾਪਤ ਕੀਤਾ
Ad Position 24