27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ (ਰਜਿ:) ਬਲਾਕ ਰਾਮਪੁਰਾ ਫੂਲ ਦੀ ਮਹੀਨਾਵਾਰ ਮੀਟਿੰਗ

ਰਾਮਪੁਰਾ ਫੂਲ, 27 ਅਕਤੂਬਰ (ਹੇਮੰਤ ਕੁਮਾਰ ਸ਼ਰਮਾ): ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:) ਬਲਾਕ ਰਾਮਪੁਰਾ ਫੂਲ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਅਧਿਆਪਕ ਯਾਦਗਾਰੀ ਹਾਲ ਰਾਮਪੁਰਾ ਫੂਲ ਵਿਖੇ ਬਲਾਕ ਪ੍ਰਧਾਨ ਨਿਰਮਲ ਸਿੰਘ ਚਾਉਕੇ ਦੀ ਦੇਖ-ਰੇਖ ਵਿਚ ਹੋਈ। ਜਿਸ ਵਿਚ ਪਿਛਲੇ ਦਿਨਾਂ ਦੌਰਾਨ ਨਸ਼ਿਆਂ ਦੇ ਖ਼ਿਲਾਫ਼ ਲੜਨ ਵਾਲੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦਾ ਮਾਨਸਾ ਵਿਖੇ ਇੱਕ ਮੈਡੀਕਲ ਵਾਲੇ ਨੇ ਕਤਲ ਕਰ ਦਿੱਤਾ ਗਿਆ ਸੀ, ਦੀ ਜਥੇਬੰਦੀ ਵਲੋਂ ਸਖ਼ਤ ਸ਼ਬਦਾਂ ਵਿਚ ਪੰਜਾਬ ਸਰਕਾਰ ਤੇ ਮੈਡੀਕਲ ਵਾਲੇ ਦੀ ਨਿੰਦਾ ਕੀਤੀ ਗਈ।

Ad Position 21
No active advertisement
ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਸੰਬੋਧਨ ਕਰਦੇ ਡਾਕਟਰ ਸਾਥੀ। ਤਸਵੀਰ : ਹੇਮੰਤ ਸ਼ਰਮਾ ਜ਼ਿਲ੍ਹੇ ਭਰ ’ਚ ਐਸ.ਐਸ.ਆਰ ਤਹਿਤ ਵੋਟਰ ਸੂਚੀਆਂ ਲਈ ਲਗਾਏ ਗਏ ਵਿਸ਼ੇਸ਼ ਕੈਂਪ ਦਾ ਇੱਕ ਦ੍ਰਿਸ਼। 28-10-2026
ਰਾਮਪੁਰਾ ਫੂਲ, 27 ਅਕਤੂਬਰ (ਹੇਮੰਤ ਕੁਮਾਰ ਸ਼ਰਮਾ): ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ:) ਬਲਾਕ ਰਾਮਪੁਰਾ ਫੂਲ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਅਧਿਆਪਕ ਯਾਦਗਾਰੀ ਹਾਲ ਰਾਮਪੁਰਾ ਫੂਲ ਵਿਖੇ ਬਲਾਕ ਪ੍ਰਧਾਨ ਨਿਰਮਲ ਸਿੰਘ ਚਾਉਕੇ ਦੀ ਦੇਖ-ਰੇਖ ਵਿਚ ਹੋਈ। ਜਿਸ ਵਿਚ ਪਿਛਲੇ ਦਿਨਾਂ ਦੌਰਾਨ ਨਸ਼ਿਆਂ ਦੇ ਖ਼ਿਲਾਫ਼ ਲੜਨ ਵਾਲੇ ਸਮਾਜ ਸੇਵੀ ਪਰਵਿੰਦਰ ਸਿੰਘ ਝੋਟਾ ਦਾ ਮਾਨਸਾ ਵਿਖੇ ਇੱਕ ਮੈਡੀਕਲ ਵਾਲੇ ਨੇ ਕਤਲ ਕਰ ਦਿੱਤਾ ਗਿਆ ਸੀ, ਦੀ ਜਥੇਬੰਦੀ ਵਲੋਂ ਸਖ਼ਤ ਸ਼ਬਦਾਂ ਵਿਚ ਪੰਜਾਬ ਸਰਕਾਰ ਤੇ ਮੈਡੀਕਲ ਵਾਲੇ ਦੀ ਨਿੰਦਾ ਕੀਤੀ ਗਈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਸੰਬੰਧ ਵਿਚ ਮੈਡੀਕਲ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਛਾਪੇ ਮਾਰ ਕੇ ਡਾਕਟਰ ਸਾਥੀਆਂ ਨੂੰ ਨਜਾਇਜ਼ ਪ੍ਰੇਸ਼ਾਨ ਕਰਨਾ ਬੰਦ ਕਰੇ ਨਹੀਂ ਤਾਂ ਸਾਨੂੰ ਮਜਬੂਰ ਹੋ ਕੇ ਸਰਕਾਰ ਵਿਰੁੱਧ ਧਰਨੇ ਪ੍ਰਦਰਸ਼ਨ ਕਰਨੇ ਪੈਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਨਸ਼ੇ ਦੇ ਕੋਹੜ ਨੂੰ ਪੰਜਾਬ ਵਿਚੋਂ ਖ਼ਤਮ ਕਰਨ ਲਈ ਸਖ਼ਤ ਤੋਂ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤੇ ਸਖ਼ਤ ਕਾਨੂੰਨ ਬਣਾਉਣੇ ਚਾਹੀਦੇ ਹਨ ਤਾਂ ਕਿ ਨੌਜਵਾਨ ਮੌਤ ਦੇ ਮੂੰਹ ਵਿਚ ਜਾਣ ਤੋਂ ਬਚ ਸਕਣ। ਹੋਰਨਾਂ ਬੁਲਾਰਿਆਂ ਨੇ ਸੰਬੋਧਨ ਕਰਦੇ ਕਿਹਾ ਕਿ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵੀ ਨਸ਼ੇ ਵੇਚਣ ਵਾਲੀਆਂ ਦੇ ਹਮੇਸ਼ਾ ਖ਼ਿਲਾਫ਼ ਰਹੀ ਤੇ ਨਸ਼ਿਆਂ ਦੇ ਖ਼ਿਲਾਫ਼ ਪੂਰੇ ਪੰਜਾਬ ਵਿਚ ਥਾਂ-ਥਾਂ ’ਤੇ ਰੈਲੀਆਂ ਵੀ ਕੀਤੀਆਂ ਗਈਆਂ। ਡਾਕਟਰ ਮਲਕੀਤ ਸਿੰਘ ਨੇ ਡਾਕਟਰ ਸਾਥੀਆਂ ਨੂੰ ਕਿਹਾ ਕਿ ਆਪਣੀਆਂ ਦੁਕਾਨਾਂ ਸਾਫ਼ ਸੁਥਰੀਆਂ ਰੱਖੋ ਤੇ ਨਸ਼ਿਆਂ ਤੋਂ ਰਹਿਤ ਰਹੋ। ਇਸ ਤੋਂ ਇਲਾਵਾ ਡਾ. ਰਵੇਲ ਸਿੰਘ ਮਹਿਰਾਜ, ਡਾ. ਜਗਤਾਰ ਸਿੰਘ ਫੂਲ, ਡਾ. ਰੇਸ਼ਮ ਸਿੰਘ, ਡਾ. ਦਰਸ਼ਨ ਸਿੰਘ, ਡਾ. ਲੱਖਾ ਸਿੰਘ, ਡਾ. ਰਜਿੰਦਰ ਸਿੰਘ, ਡਾ. ਕੌਰ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਡਾ. ਜਗਤਾਰ ਸਿੰਘ ਫੂਲ, ਡਾ. ਜਗਵਿੰਦਰ ਸਿੰਘ ਮਹਿਰਾਜ, ਡਾ. ਹਰਜਿੰਦਰ ਸਿੰਘ ਭਾਈਰੂਪਾ, ਡਾ. ਗੁਰਦੀਪ ਸਿੰਘ ਭੋਲਾ, ਡਾ. ਹਰਵਿੰਦਰ ਸਿੰਘ, ਡਾ. ਇਕਬਾਲ ਸਿੰਘ, ਡਾ. ਦਰਸ਼ਨ ਮਾਨ, ਡਾ. ਹਰਜਿੰਦਰ ਸਿੰਘ ਮਹਿਰਾਜ, ਡਾ. ਰਾਜਿੰਦਰ ਕੁਮਾਰ, ਡਾ. ਮਲਕੀਤ ਸਿੰਘ ਹਾਜ਼ਰ ਸਨ। ਅਖੀਰ ਵਿਚ ਬਲਾਕ ਪ੍ਰਧਾਨ ਨਿਰਮਲ ਸਿੰਘ ਚਾਉਕੇ ਨੇ ਮੀਟਿੰਗ ਵਿਚ ਆਏ ਸਾਥੀਆਂ ਦਾ ਧੰਨਵਾਦ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਬਾਬਾ ਖੇਤਾ ਜੀ ਦੀ ਸਮਾਧ ਤੱਕ ਪੱਕੀ ਸੜਕ ਬਣਾਉਣ ਦਾ ਵਿਧਾਇਕ ਸਿੱਧੂ ਨੇ ਦਿੱਤਾ ਭਰੋਸਾ ਅਗਲੀ ਖ਼ਬਰ ਸਾਹਿਤ ਪ੍ਰੇਮੀਆਂ ਵਲੋਂ ਭੁੱਚੋ ਮੰਡੀ ਵਿਖੇ ਸਾਹਿਤ ਸਭਾ ਬਣਾਉਣ ਸੰਬੰਧੀ ਮੀਟਿੰਗ
Ad Position 24