ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਦੋ ਗ੍ਰਿਫਤਾਰ
ਰਾਮਾਂ ਮੰਡੀ , 27 ਅਕਤੂਬਰ ( ਤਰਸੇਮ ਸਿੰਗਲਾ )- ਗਸ਼ਤ ਦੌਰਾਨ ਸਹਾਇਕ ਥਾਣੇਦਾਰਨੀ ਪਰਮਜੀਤ ਕੌਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਗਿਆਨਾ ਪਿੰਡ ਦੀ ਹੱਦ ਵਿਚੋਂ ਧਰਮਪ੍ਰੀਤ ਸਿੰਘ ਵਾਸੀ ਮਲਕਾਣਾ ਨੂੰ 10 ਨਸ਼ੀਲੀਆਂ ਗੋਲੀਆਂ ਸਮੇਤ ਅਤੇ ਕੁਲਵਿੰਦਰ ਸਿੰਘ ਏ . ਐਸ .
ਰਾਮਾਂ ਮੰਡੀ , 27 ਅਕਤੂਬਰ ( ਤਰਸੇਮ ਸਿੰਗਲਾ )- ਗਸ਼ਤ ਦੌਰਾਨ ਸਹਾਇਕ ਥਾਣੇਦਾਰਨੀ ਪਰਮਜੀਤ ਕੌਰ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਗਿਆਨਾ ਪਿੰਡ ਦੀ ਹੱਦ ਵਿਚੋਂ ਧਰਮਪ੍ਰੀਤ ਸਿੰਘ ਵਾਸੀ ਮਲਕਾਣਾ ਨੂੰ 10 ਨਸ਼ੀਲੀਆਂ ਗੋਲੀਆਂ ਸਮੇਤ ਅਤੇ ਕੁਲਵਿੰਦਰ ਸਿੰਘ ਏ . ਐਸ . ਆਈ . ਦੀ ਅਗਵਾਈ ਵਾਲੀ ਪੁਲਿਸ ਪਾਰਟੀ ਵਲੋਂ ਗੁਰਾਦਿੱਤਾ ਸਿੰਘ ਵਾਸੀ ਪਿੰਡ ਰਾਮਾ ਨੂੰ 7.38 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਹੈ । ਥਾਣਾ ਮੁਖੀ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਉਕਤ ਧਰਮਪ੍ਰੀਤ ਸਿੰਘ ਅਤੇ ਗੁਰਾਦਿੱਤਾ ਸਿੰਘ ਵਿਰੁੱਧ ਰਾਮਾ ਥਾਣੇ ਅੰਦਰ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਹਵਾਲਾਤ ਵਿਚ ਬੰਦ ਕਰ ਦਿੱਤਾ ਗਿਆ ਹੈ ।