ਭੁੱਚੋ ’ਚ ਅਕਾਲੀ ਦਲ (ਬ) ਦੀ ਸਰਗਰਮੀ ਤੇਜ਼, ਗੋਨਿਆਣਾ ਮੰਡੀ ’ਚ 28 ਨੂੰ ਯੂਥ ਦਾ ਸ਼ਕਤੀ ਪ੍ਰਦਰਸ਼ਨ
ਮਹਿਮਾ ਸਰਜਾ, 24 ਅਕਤੂਬਰ (ਬਲਦੇਵ ਸੰਧੂ)- 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬ) ਨੇ ਹਲਕਾ ਭੁੱਚੋ ਵਿਚ ਸਿਆਸੀ ਜ਼ਮੀਨ ਮਜ਼ਬੂਤ ਕਰਨ ਲਈ ਕਮਰ ਕੱਸ ਲਈ ਹੈ। ਪਾਰਟੀ ਵਲੋਂ ਹਲਕੇ ਅੰਦਰ ਕਾਡਰ ਦੀ ਮੁੜ ਲਾਮਬੰਦੀ ਅਤੇ ਘਰ-ਘਰ ਜਨ-ਸੰਪਰਕ ਮੁਹਿੰਮ ਨੂੰ ਤੇਜ਼ ਕੀਤਾ ਗਿਆ ਹੈ।
ਮਹਿਮਾ ਸਰਜਾ, 24 ਅਕਤੂਬਰ (ਬਲਦੇਵ ਸੰਧੂ)- 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਬ) ਨੇ ਹਲਕਾ ਭੁੱਚੋ ਵਿਚ ਸਿਆਸੀ ਜ਼ਮੀਨ ਮਜ਼ਬੂਤ ਕਰਨ ਲਈ ਕਮਰ ਕੱਸ ਲਈ ਹੈ। ਪਾਰਟੀ ਵਲੋਂ ਹਲਕੇ ਅੰਦਰ ਕਾਡਰ ਦੀ ਮੁੜ ਲਾਮਬੰਦੀ ਅਤੇ ਘਰ-ਘਰ ਜਨ-ਸੰਪਰਕ ਮੁਹਿੰਮ ਨੂੰ ਤੇਜ਼ ਕੀਤਾ ਗਿਆ ਹੈ। ਇਸੇ ਲੜੀ ਤਹਿਤ 28 ਅਕਤੂਬਰ ਨੂੰ ਗੋਨਿਆਣਾ ਮੰਡੀ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ। ਪਾਰਟੀ ਇਸ ਰੈਲੀ ਨੂੰ ਹਲਕੇ ਦੇ ਨੌਜਵਾਨ ਵਰਗ ਨੂੰ ਇਕ ਮੰਚ ‘ਤੇ ਇਕੱਠਾ ਕਰਨ ਅਤੇ ਯੂਥ ਸ਼ਕਤੀ ਦਾ ਵੱਡਾ ਸਿਆਸੀ ਸੰਕੇਤ ਦੇਣ ਵਜੋਂ ਦੇਖ ਰਹੀ ਹੈ। ਰੈਲੀ ਨੂੰ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਤੇ ਕੋਰ ਕਮੇਟੀ ਮੈਂਬਰ ਸਰਬਜੀਤ ਸਿੰਘ ਝਿੰਜਰ, ਕੌਮੀ ਕਾਰਜਕਾਰੀ ਪ੍ਰਧਾਨ ਤੇ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਸ. ਆਕਾਸ਼ਦੀਪ ਸਿੰਘ ਮਿੱਡੂਖੇੜਾ ਅਤੇ ਸੂਬਾਈ ਮੀਤ ਪ੍ਰਧਾਨ ਬਲਕਾਰ ਸਿੰਘ ਬਰਾੜ ਵਿਸ਼ੇਸ਼ ਤੌਰ ‘ਤੇ ਸੰਬੋਧਨ ਕਰਨਗੇ। ਰੈਲੀ ਦਾ ਮੁੱਖ ਮਕਸਦ ਹਲਕਾ ਭੁੱਚੋ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਡਾ. ਦਲਜੀਤ ਸਿੰਘ ਗੁਰੂ ਦੇ ਹੱਕ ਵਿਚ ਨੌਜਵਾਨਾਂ ਦਾ ਭਰਵਾਂ ਹਮਾਇਤੀ ਇਕੱਠ ਕਰਨਾ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ ਹੈ। ਰੈਲੀ ਦੀਆਂ ਤਿਆਰੀਆਂ ਵਜੋਂ ਸਰਕਲ ਅਬਲੂ, ਸਰਕਲ ਸਿਵੀਆਂ ਅਤੇ ਸਰਕਲ ਨੇਹੀਆਂ ਅਧੀਨ ਆਉਂਦੇ ਦਰਜਨਾਂ ਪਿੰਡਾਂ ਵਿਚ ਲਗਾਤਾਰ ਵਰਕਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਪਿੰਡ ਮਹਿਮਾ ਸਰਕਾਰੀ ਮੀਟਿੰਗ ਦੌਰਾਨ ਬਲਕਾਰ ਸਿੰਘ ਬਰਾੜ ਨੇ ਦੱਸਿਆ ਕਿ ਇਸ ਰੈਲੀ ਰਾਹੀਂ ਪਾਰਟੀ ਦੀਆਂ ਨੀਤੀਆਂ ਤੇ ਪ੍ਰੋਗਰਾਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਡਾ. ਦਲਜੀਤ ਸਿੰਘ ਗੁਰੂ, ਆਕਾਸ਼ਦੀਪ ਸਿੰਘ ਮਿੱਡੂਖੇੜਾ, ਦਿਲਬਾਗ ਸਿੰਘ ਪੰਜਾਵਾ, ਗੁਰਦੌਰ ਸਿੰਘ ਸੰਧੂ, ਸ. ਸੁਖਰਾਜ ਸਿੰਘ ਸੇਖੋਂ, ਅਮਰਜੀਤ ਸਿੰਘ ਜੰਡਾਂਵਾਲਾ , ਰਾਜਵਿੰਦਰ ਸਿੰਘ ਨਹਿਰੂ, ਜਗਤਾਰ ਸਿੰਘ ਤਾਰਾ, ਠਾਣਾ ਸਿੰਘ ਕਿਲੀ, ਜਸਵਿੰਦਰ ਸਿੰਘ ਕਿਲੀ, ਸਰਪੰਚ ਮਨਜੀਤ ਸਿੰਘ ਬਿੱਟੂ, ਆਕਾਸ਼ਦੀਪ ਸਿੰਘ ਅਬਲੂ, ਰਾਜਵਿੰਦਰ ਸਿੰਘ ਬਰਾੜ, ਮਨਦੀਪ ਸਿੰਘ ਗੰਗਾ, ਸੋਨੀ ਸਿੰਘ, ਗਮਦੂਰ ਸਿੰਘ ਬਰਕੰਦੀ ਤੇ ਗੁਰਵਿੰਦਰ ਸਿੰਘ ਸਰਪੰਚ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।