ਬਾਬਾ ਬਲੀਆ ਵੈੱਲਫੇਅਰ ਕਲੱਬ ਤੇ ਨਗਰ ਨਿਵਾਸੀਆਂ ਵਲੋਂ ਡਾ. ਜੋਬਨਪ੍ਰੀਤ ਸਿੰਘ ਸਰਾਂ ਸਨਮਾਨਿਤ
ਸੰਗਤ ਮੰਡੀ, 24 ਅਕਤੂਬਰ (ਅੰਮ੍ਰਿਤ ਸ਼ਰਮਾ)- ਸਬ ਡਵੀਜ਼ਨਲ ਹਸਪਤਾਲ ਘੁੱਦਾ ਵਿਖੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਜੋਬਨਪ੍ਰੀਤ ਸਿੰਘ ਸਰਾਂ ਨੂੰ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਬੇਮਿਸਾਲ ਸਿਹਤ ਸੇਵਾਵਾਂ ਅਤੇ ਮਰੀਜ਼ਾਂ ਪ੍ਰਤੀ ਸਮਰਪਿਤ ਭਾਵਨਾ ਲਈ ਬਾਬਾ ਬਲੀਆ ਵੈੱਲਫੇਅਰ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਘੁੱਦਾ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ।
ਸੰਗਤ ਮੰਡੀ, 24 ਅਕਤੂਬਰ (ਅੰਮ੍ਰਿਤ ਸ਼ਰਮਾ)- ਸਬ ਡਵੀਜ਼ਨਲ ਹਸਪਤਾਲ ਘੁੱਦਾ ਵਿਖੇ ਹੱਡੀਆਂ ਦੇ ਰੋਗਾਂ ਦੇ ਮਾਹਿਰ ਡਾ. ਜੋਬਨਪ੍ਰੀਤ ਸਿੰਘ ਸਰਾਂ ਨੂੰ ਉਨ੍ਹਾਂ ਵੱਲੋਂ ਨਿਭਾਈਆਂ ਜਾ ਰਹੀਆਂ ਬੇਮਿਸਾਲ ਸਿਹਤ ਸੇਵਾਵਾਂ ਅਤੇ ਮਰੀਜ਼ਾਂ ਪ੍ਰਤੀ ਸਮਰਪਿਤ ਭਾਵਨਾ ਲਈ ਬਾਬਾ ਬਲੀਆ ਵੈੱਲਫੇਅਰ ਕਲੱਬ ਅਤੇ ਸਮੂਹ ਨਗਰ ਨਿਵਾਸੀਆਂ ਘੁੱਦਾ ਵਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ ਹੈ। ਬਾਬਾ ਬਲੀਆ ਵੈੱਲਫੇਅਰ ਕਲੱਬ ਦੇ ਪ੍ਰਧਾਨ ਤੇ ਮੈਂਬਰਾਂ ਵੱਲੋਂ ਡਾ. ਸਰਾਂ ਨੂੰ ਸਿਰੋਪਾਉ ਤੇ ਸਨਮਾਨ ਚਿੰਨ੍ਹ ਭੇਟ ਕੀਤਾ ਗਿਆ। ਡਾ. ਜੋਬਨਪ੍ਰੀਤ ਸਿੰਘ ਸਰਾਂ ਨੇ ਕਲੱਬ ਤੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਡਾਕਟਰ ਲਈ ਸਭ ਤੋਂ ਵੱਡਾ ਸਨਮਾਨ ਉਸ ਦੇ ਮਰੀਜ਼ ਦਾ ਠੀਕ ਹੋ ਕੇ ਘਰ ਜਾਣਾ ਹੀ ਹੁੰਦਾ ਹੈ। ਕਲੱਬ ਦੇ ਮੈਂਬਰਾਂ ਅਤੇ ਨਗਰ ਨਿਵਾਸੀਆਂ ਨੇ ਕਿਹਾ ਕਿ ਡਾ. ਜੋਬਨਪ੍ਰੀਤ ਸਿੰਘ ਸਰਾਂ ਵੱਲੋਂ ਮਰੀਜ਼ਾਂ ਨੂੰ ਬਿਹਤਰ ਇਲਾਜ ਅਤੇ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਕੀਤੇ ਜਾ ਰਹੇ ਯਤਨ ਸੱਚਮੁੱਚ ਸ਼ਲਾਘਾਯੋਗ ਹਨ।