24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਗਹਿਰੀ ਭਾਗੀ ਦੀ ਪੰਚਾਇਤ ਨੇ ਸੈਂਟਰਲ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਇਆ

ਕੋਟਫੱਤਾ, 24 ਅਕਤੂਬਰ (ਰਣਜੀਤ ਸਿੰਘ ਬੁੱਟਰ)- ਗ੍ਰਾਮ ਪੰਚਾਇਤ ਗਹਿਰੀ ਭਾਗੀ ਵਲੋਂ ਸਰਪੰਚ ਬਲਜੀਤ ਸਿੰਘ ਸਿੱਧੂ ਦੀ ਅਗਵਾਈ ਵਿਚ ਆਰੋਹ ਫਾਉਂਡੇਸ਼ਨ ਤੇ ਸੈਂਟਰਲ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿਚ ਮਨਰੇਗਾ ਲੇਬਰ ਦੀ ਸੁਰੱਖਿਆ ਲਈ ਸਿਹਤ ਬੀਮੇ ਕੀਤੇ ਗਏ ਤਾਂ ਕਿ ਕੋਈ ਵੀ ਦੁਰਘਟਨਾ ਵਾਪਰਦੀ ਹੈ ਤਾਂ ਉਨ੍ਹਾਂ ਨੂੰ ਇਸ ਬੀਮੇ ਦਾ ਲਾਭ ਮਿਲ ਸਕੇ।

Ad Position 21
No active advertisement
ਅਜੀਤ ਡੈਸਕ 25-10-2026
ਕੋਟਫੱਤਾ, 24 ਅਕਤੂਬਰ (ਰਣਜੀਤ ਸਿੰਘ ਬੁੱਟਰ)- ਗ੍ਰਾਮ ਪੰਚਾਇਤ ਗਹਿਰੀ ਭਾਗੀ ਵਲੋਂ ਸਰਪੰਚ ਬਲਜੀਤ ਸਿੰਘ ਸਿੱਧੂ ਦੀ ਅਗਵਾਈ ਵਿਚ ਆਰੋਹ ਫਾਉਂਡੇਸ਼ਨ ਤੇ ਸੈਂਟਰਲ ਬੈਂਕ ਆਫ਼ ਇੰਡੀਆ ਦੇ ਸਹਿਯੋਗ ਨਾਲ ਜਾਗਰੂਕਤਾ ਕੈਂਪ ਲਗਾਇਆ ਗਿਆ। ਕੈਂਪ ਵਿਚ ਮਨਰੇਗਾ ਲੇਬਰ ਦੀ ਸੁਰੱਖਿਆ ਲਈ ਸਿਹਤ ਬੀਮੇ ਕੀਤੇ ਗਏ ਤਾਂ ਕਿ ਕੋਈ ਵੀ ਦੁਰਘਟਨਾ ਵਾਪਰਦੀ ਹੈ ਤਾਂ ਉਨ੍ਹਾਂ ਨੂੰ ਇਸ ਬੀਮੇ ਦਾ ਲਾਭ ਮਿਲ ਸਕੇ। ਆਰੋਹ ਫਾਊਂਡੇਸ਼ਨ ਦੇ ਸੈਂਟਰ ਮੈਨੇਜਰ ਜਗਸੀਰ ਸਿੰਘ ਨੇ ਕੈਂਪ ਵਿਚ ਸ਼ਾਮਿਲ ਪਿੰਡ ਵਾਸੀਆਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦਾ ਲਾਭ 18 ਤੋਂ 70 ਸਾਲ ਦੀ ਉਮਰ ਤੱਕ ਦਾ ਵਿਅਕਤੀ ਲੈ ਸਕਦਾ ਹੈ ਜਦੋਂ ਕਿ ਜੀਵਨ ਜੋਤੀ ਬੀਮਾ ਯੋਜਨਾ ਦਾ ਲਾਭ 18 ਤੋਂ 50 ਸਾਲ ਦੀ ਉਮਰ ਤੱਕ ਦਾ ਵਿਅਕਤੀ ਲੈ ਸਕਦਾ ਹੈ। ਇਸ ਤੋਂ ਇਲਾਵਾ ਸੁਕੰਨਿਆ ਸਮਰਿਧੀ ਯੋਜਨਾ, ਅਟਲ ਪੈਨਸ਼ਨ ਯੋਜਨਾ ਅਤੇ ਵੱਧ ਰਹੇ ਧੋਖਾ ਧੜੀ ਦੇ ਮਾਮਲਿਆਂ ਬਾਰੇ ਜਾਣਕਾਰੀ ਦਿੱਤੀ ਗਈ। ਕੈਂਪ ਵਿਚ ਪਿੰਡ ਦੀ ਪੰਚਾਇਤ ਤੇ ਸੈਂਟਰਲ ਬੈਂਕ ਆਫ਼ ਇੰਡੀਆ ਤੋਂ ਬਰਾਂਚ ਮੈਨੇਜਰ ਮੈਡਮ ਤੇ ਸਮੂਹ ਸਟਾਫ਼ ਸ਼ਾਮਿਲ ਰਹੇ।
Ad Position 22
No active advertisement
ਪਿਛਲੀ ਖ਼ਬਰ ਬਾਬਾ ਬਲੀਆ ਵੈੱਲਫੇਅਰ ਕਲੱਬ ਤੇ ਨਗਰ ਨਿਵਾਸੀਆਂ ਵਲੋਂ ਡਾ. ਜੋਬਨਪ੍ਰੀਤ ਸਿੰਘ ਸਰਾਂ ਸਨਮਾਨਿਤ ਅਗਲੀ ਖ਼ਬਰ ਆਸ਼ੀਰਵਾਦ ਚੈਰੀਟੇਬਲ ਸੋਸਾਇਟੀ ਵਲੋਂ 20ਵਾਂ ਸਮੂਹਿਕ ਵਿਆਹ ਸਮਾਰੋਹ 25 ਨੂੰ
Ad Position 24