25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਸੇਂਟ ਸਟੀਫ਼ਨ ਇੰਟਰਨੈਸ਼ਨਲ ਸਕੂਲ ਚਾਉਕੇ ਵਿਖੇ ਬੱਚਿਆਂ ਦਾ ਕਹਾਣੀ ਸੁਣਾਉਣ ਦਾ ਮੁਕਾਬਲਾ ਕਰਵਾਇਆ

ਚਾਉਕੇ, 24 ਅਕਤੂਬਰ (ਮਨਜੀਤ ਸਿੰਘ ਘੜੈਲੀ)-ਸੇਂਟ ਸਟੀਫ਼ਨ ਇੰਟਰਨੈਸ਼ਨਲ ਸਕੂਲ ਚਾਉਕੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਕੋਈ ਨਾ ਕੋਈ ਉਪਰਾਲਾ ਕਰਦੀ ਰਹਿੰਦੀ ਹੈ। ਇਸੇ ਉਪਰਾਲੇ ਸਦਕਾ ਸਕੂਲ ’ਚ ਨਰਸਰੀ ਜਮਾਤ ਤੋਂ ਲੈ ਕੇ ਦੂਜੀ ਜਮਾਤ ਤੱਕ ਦੇ ਬੱਚਿਆਂ ਲਈ ਕਹਾਣੀ ਸੁਨਾਉਣਾ ਦਾ ਮੁਕਾਬਲਾ ਕਰਵਾਇਆ।

Ad Position 21
No active advertisement
ਸੇਂਟ ਸਟੀਫ਼ਨ ਇੰਟਰਨੈਸ਼ਨਲ ਸਕੂਲ ਚਾਉਕੇ ਵਿਖੇ ਕਹਾਣੀ ਸੁਣਾਉਣ ਦੇ ਮੁਕਾਬਲੇ ’ਚ ਪੇਸ਼ਕਾਰੀ ਕਰਦੇ ਬੱਚੇ। ਅਜੀਤ ਤਸਵੀਰ 25-10-2026
ਚਾਉਕੇ, 24 ਅਕਤੂਬਰ (ਮਨਜੀਤ ਸਿੰਘ ਘੜੈਲੀ)-ਸੇਂਟ ਸਟੀਫ਼ਨ ਇੰਟਰਨੈਸ਼ਨਲ ਸਕੂਲ ਚਾਉਕੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਕੋਈ ਨਾ ਕੋਈ ਉਪਰਾਲਾ ਕਰਦੀ ਰਹਿੰਦੀ ਹੈ। ਇਸੇ ਉਪਰਾਲੇ ਸਦਕਾ ਸਕੂਲ ’ਚ ਨਰਸਰੀ ਜਮਾਤ ਤੋਂ ਲੈ ਕੇ ਦੂਜੀ ਜਮਾਤ ਤੱਕ ਦੇ ਬੱਚਿਆਂ ਲਈ ਕਹਾਣੀ ਸੁਨਾਉਣਾ ਦਾ ਮੁਕਾਬਲਾ ਕਰਵਾਇਆ। ਇਸ ਮੌਕੇ ਬੱਚਿਆਂ ਨੇ ਵੱਖ-ਵੱਖ ਕਹਾਣੀਆਂ ਨੂੰ ਬਹੁਤ ਹੀ ਦਿਲਚਸਪ ਢੰਗ ਨਾਲ ਪੇਸ਼ ਕੀਤਾ। ਕਹਾਣੀਆਂ ਨੂੰ ਹੋਰ ਦਿਲਚਸਪ ਤਰੀਕੇ ਨਾਲ ਸੁਣਾਉਣ ਲਈ ਬੱਚਿਆਂ ਨੇ ਰੰਗ -ਬਿਰੰਗੇ ਪ੍ਰੋਪਸ ਅਤੇ ਹੋਰ ਸਹਾਇਕ ਸਮੱਗਰੀ ਦੀ ਵਰਤੋਂ ਕੀਤੀ। ਇਹ ਮੁਕਾਬਲਾ ਪ੍ਰਿੰਸੀਪਲ ਆਮੀਸ਼ਾ ਸਾਹਨੀ ਦੀ ਸੁਚੱਜੀ ਅਗਵਾਈ ਹੇਠ ਹੋਇਆ। ਉਨ੍ਹਾਂ ਨੇ ਅਧਿਆਪਕਾਵਾਂ ਨੂੰ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਉਣ ਲਈ ਪ੍ਰੇਰਿਤ ਕੀਤਾ। ਇਹ ਮੁਕਾਬਲਾ ਕਰਵਾਉਣ ਦਾ ਮੁੱਖ ਉਦੇਸ਼ ਬੱਚਿਆਂ ’ਚ ਬੋਲਣ ਦੀ ਕਲਾ ਅਤੇ ਆਤਮ ਵਿਸ਼ਵਾਸ ਨੂੰ ਉਤਸ਼ਾਹਿਤ ਕਰਨਾ ਸੀ। ਸਾਰੇ ਬੱਚਿਆਂ ਨੇ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਡਾਇਰੈਕਟਰ ਮਨਦੀਪ ਸਿੰਘ ਮਾਨ, ਚੇਅਰਪਰਸਨ ਕਿਰਨਦੀਪ ਕੌਰ ਅਤੇ ਬਲਵਿੰਦਰ ਸਿੰਘ ਮੌਜੂਦ ਸਨ। ਉਨ੍ਹਾਂ ਨੇ ਅਧਿਆਪਕਾਵਾਂ ਤੇ ਬੱਚਿਆਂ ਦੇ ਯਤਨਾਂ ਦੀ ਪ੍ਰਸੰਸਾ ਕੀਤੀ ਅਤੇ ਭਵਿੱਖ ’ਚ ਅਜਿਹੀਆਂ ਗਤੀਵਿਧੀਆਂ ਵਿਚ ਵੱਧ ਚੜ੍ਹਕੇ ਭਾਗ ਲੈਣ ਲਈ ਬੱਚਿਆਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਦੇ ਸਰਵਪੱਖੀ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਬੀ.ਸੀ ਵਿੰਗ. ਦੀ ਮੀਟਿੰਗ ’ਚ ਚੋਣ ਤਿਆਰੀਆਂ ਤੇ ਲੋਕ ਮਸਲਿਆਂ ’ਤੇ ਚਰਚਾ ਅਗਲੀ ਖ਼ਬਰ ਸਟੇਟ ਪੱਧਰ ’ਤੇ ਤਗਮੇ ਜਿੱਤਣ ਵਾਲੀਆਂ ਡੀ. ਐਮ. ਸਕੂਲ ਕਰਾੜਵਾਲਾ ਦੀਆਂ ਧੀਆਂ ਦਾ ਸਵਾਗਤ
Ad Position 24