02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਜ਼ਿਲ੍ਹਾ ਪੱਧਰੀ ਤੀਰ ਅੰਦਾਜ਼ੀ ਮੁਕਾਬਲੇ ਵਿਚ ਲਵ ਹਰਨੀਨ ਨੇ ਜਿੱਤਿਆ ਕਾਂਸੀ ਦਾ ਤਗਮਾ

ਰਾਮਾਂ ਮੰਡੀ, 1 ਅਕਤੂਬਰ (ਤਰਸੇਮ ਸਿੰਗਲਾ)-ਸੇਂਟ ਜੇਵਿਅਰਜ਼ ਕਾਨਵੈਂਟ ਸਕੂਲ, ਜੱਜਲ ਦੀ ਕਲਾਸ ਨੌਵੀਂ ਦੇ ਹੋਣਹਾਰ ਵਿਦਿਆਰਥੀ ਲਵ ਹਰਨੀਨ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਤੀਰਅੰਦਾਜ਼ੀ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਆਪਣੇ ਬਿਹਤਰੀਨ ਪ੍ਰਦਰਸ਼ਨ ਦੇ ਆਧਾਰ ’ਤੇ ਲਵ ਹਰਨੀਨ ਦੀ ਰਾਜ ਪੱਧਰੀ ਟੀਮ ਲਈ ਵੀ ਚੋਣ ਹੋਈ ਹੈ।

Ad Position 21
No active advertisement
ਜੇਤੂ ਵਿਦਿਆਰਥੀ ਸਕੂਲ ਸਟਾਫ਼ ਨਾਲ। ਤਸਵੀਰ: ਸਿੰਗਲਾ 02-10-2026
ਰਾਮਾਂ ਮੰਡੀ, 1 ਅਕਤੂਬਰ (ਤਰਸੇਮ ਸਿੰਗਲਾ)-ਸੇਂਟ ਜੇਵਿਅਰਜ਼ ਕਾਨਵੈਂਟ ਸਕੂਲ, ਜੱਜਲ ਦੀ ਕਲਾਸ ਨੌਵੀਂ ਦੇ ਹੋਣਹਾਰ ਵਿਦਿਆਰਥੀ ਲਵ ਹਰਨੀਨ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਿਲ੍ਹਾ ਪੱਧਰੀ ਤੀਰਅੰਦਾਜ਼ੀ ਮੁਕਾਬਲੇ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗ਼ਮਾ ਹਾਸਲ ਕੀਤਾ। ਆਪਣੇ ਬਿਹਤਰੀਨ ਪ੍ਰਦਰਸ਼ਨ ਦੇ ਆਧਾਰ ’ਤੇ ਲਵ ਹਰਨੀਨ ਦੀ ਰਾਜ ਪੱਧਰੀ ਟੀਮ ਲਈ ਵੀ ਚੋਣ ਹੋਈ ਹੈ। ਲਵ ਹਰਨੀਨ ਦੀ ਇਸ ਪ੍ਰਾਪਤੀ ਨਾਲ ਸੇਂਟ ਜੇਵਿਅਰਜ਼ ਕਾਨਵੈਂਟ ਸਕੂਲ ਜੱਜਲ ਦੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਹੈ। ਉਸ ਨੇ ਇਹ ਉਪਲੱਬਧੀ ਆਰਚਰੀ ਕੋਚ ਜਸਪਾਲ ਸਿੰਘ ਦੇ ਕੁਸ਼ਲ ਮਾਰਗਦਰਸ਼ਨ ਅਤੇ ਨਿਰੰਤਰ ਸਿਖਲਾਈ ਸਦਕਾ ਹਾਸਲ ਕੀਤੀ ਹੈ। ਸਕੂਲ ਕਮੇਟੀ ਨੇ ਲਵ ਹਰਨੀਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸਦੀ ਮਿਹਨਤ, ਪ੍ਰਤਿਭਾ ਅਤੇ ਖੇਡ ਪ੍ਰਤੀ ਸਮਰਪਣ ਨੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਸਕੂਲ ਪ੍ਰਬੰਧਨ ਹੋਣਹਾਰ ਵਿਦਿਆਰਥੀਆਂ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਸਹਿਯੋਗ ਦਿੰਦਾ ਰਹੇਗਾ। ਸਕੂਲ ਦੀ ਪ੍ਰਿੰਸੀਪਲ ਸਵਾਤੀ ਕੋਹਲੀ ਚੋਪੜਾ ਨੇ ਲਵ ਹਰਨੀਨ ਦੀ ਸਫ਼ਲਤਾ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਨਿਰੰਤਰ ਮਿਹਨਤ, ਲਗਨ, ਅਨੁਸ਼ਾਸਨ ਅਤੇ ਸਹੀ ਮਾਰਗਦਰਸ਼ਨ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਸਕੂਲ ਪ੍ਰਬੰਧਕਾਂ ਅਤੇ ਪ੍ਰਿੰਸੀਪਲ ਸਵਾਤੀ ਕੋਹਲੀ ਚੋਪੜਾ ਨੇ ਲਵ ਹਰਨੀਨ, ਉਸ ਦੇ ਮਾਪਿਆਂ ਅਤੇ ਆਰਚਰੀ ਕੋਚ ਜਸਪਾਲ ਸਿੰਘ ਨੂੰ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਫੂਡ ਸਪਲਾਈ ਵਿਭਾਗ ਵਲੋਂ ਛਾਪੇਮਾਰੀ ਦੌਰਾਨ ਰੇਹੜੀਆਂ ਤੇ ਰੈਸਟੋਰੈਂਟਾਂ ਤੋਂ ਘਰੇਲੂ ਗੈਸ ਸਿਲੰਡਰ ਜ਼ਬਤ ਅਗਲੀ ਖ਼ਬਰ ਰਾਮਗੜ੍ਹੀਆ ਅਕਾਲ ਜਥੇਬੰਦੀ ਵਲੋਂ ਭਾਈ ਲਾਲੋ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਸਮਾਗਮ
Ad Position 24