ਸਕੂਟਰ ਸਵਾਰ ਤੇਲ ਟੈਂਕਰ ਹੇਠ ਆਇਆ, ਜਾਨੀ ਨੁਕਸਾਨ ਤੋਂ ਬਚਾਅ
ਬਠਿੰਡਾ, 1 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਰਾਜਿੰਦਰਾ ਕਾਲਜ ਦੇ ਨੇੜੇ ਰਾਤ ਦੇ ਸਮੇਂ ਇਕ ਐਕਟਿਵਾ ਸਕੂਟਰ ਸਵਾਰ ਇਕ ਤੇਲ ਟੈਂਕਰ ਦੀ ਟੱਕਰ ਕਾਰਨ ਟੈਂਕਰ ਦੇ ਹੇਠਾਂ ਆ ਗਿਆ। ਐਕਟਿਵਾ ਸਵਾਰ ਨੂੰ ਥੋੜੀਆਂ ਜਿਹੀਆਂ ਸੱਟਾਂ ਲੱਗੀਆਂ ਅਤੇ ਉਹ ਜਾਨੀ ਨੁਕਸਾਨ ਤੋਂ ਬਚ ਗਿਆ।
ਬਠਿੰਡਾ, 1 ਅਕਤੂਬਰ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਰਾਜਿੰਦਰਾ ਕਾਲਜ ਦੇ ਨੇੜੇ ਰਾਤ ਦੇ ਸਮੇਂ ਇਕ ਐਕਟਿਵਾ ਸਕੂਟਰ ਸਵਾਰ ਇਕ ਤੇਲ ਟੈਂਕਰ ਦੀ ਟੱਕਰ ਕਾਰਨ ਟੈਂਕਰ ਦੇ ਹੇਠਾਂ ਆ ਗਿਆ। ਐਕਟਿਵਾ ਸਵਾਰ ਨੂੰ ਥੋੜੀਆਂ ਜਿਹੀਆਂ ਸੱਟਾਂ ਲੱਗੀਆਂ ਅਤੇ ਉਹ ਜਾਨੀ ਨੁਕਸਾਨ ਤੋਂ ਬਚ ਗਿਆ। ਹਾਦਸੇ ਦੀ ਸੂਚਨਾ ਮਿਲਣ ’ ਤੇ ਸਹਾਰਾ ਜਨ ਸੇਵਾ ਦ ਟੀਮ ਸੰਦੀਪ ਗਿੱਲ ਐਂਬੂਲੈਂਸ ਟੀਮ ਸਮੇਤ ਹਾਦਸੇ ਵਾਲੀ ਥਾਂ ’ਤੇ ਪਹੁੰਚੀ। ਐਕਟਿਵਾ ਤੇਲ ਟੈਂਕਰ ਦੇ ਹੇਠਾਂ ਬੁਰੀ ਤਰ੍ਹਾਂ ਫਸ ਗਈ ਸੀ, ਜਿਸ ਨੂੰ ਕਾਫ਼ੀ ਮਿਹਨਤ ਤੋਂ ਬਾਅਦ ਬਾਹਰ ਕੱਢਿਆ ਗਿਆ। ਬੱਸ ਸਟੈਂਡ ਚੌਕ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਕਾਰਵਾਈ ਕੀਤੀ। ਬੱਸ ਸਟੈਂਡ ਚੌਕ ਦੀ ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ। ਸਕੂਟਰ ਸਵਾਰ ਨੂੰ ਮੁੱਢਲੀ ਮੈਡੀਕਲ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ।