02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਸੈਲੂਨ ’ਚ ਗੋਲੀ ਚੱਲਣ ਨਾਲ ਫੈਲੀ ਦਹਿਸ਼ਤ

ਪਠਾਨਕੋਟ, 2 ਅਕਤੂਬਰ (ਵਿਨੋਦ)- ਪਠਾਨਕੋਟ ਦੇ ਨਾਲ ਲੱਗਦੇ ਪਿੰਡ ਮਨਵਾਲ ਦੇ ਇਕ ਸੈਲੂਨ ਵਿਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਚਲਦੇ ਦਹਿਸ਼ਤ ਦਾ ਮਾਹੌਲ ਬਣ ਗਿਆ, ਗੋਲੀ ਸ਼ਟਰ ਨੂੰ ਚੀਰਦੀ ਹੋਈ ਅੰਦਰ ਕਾਊਂਟਰ ਵਿਚ ਦਾਖਲ ਹੋ ਗਈ, ਖੁਸ਼ਕਿਸਮਤੀ ਇਹ ਰਹੀ ਕਿ ਇਹ ਵਾਰਦਾਤ ਦੁਕਾਨ ਬੰਦ ਸਮੇਂ ਹੋਈ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋ ਸਕਿਆ।

Ad Position 21
No active advertisement
ਅਜੀਤ ਡੈਸਕ 02-10-2026

ਪਠਾਨਕੋਟ,  2 ਅਕਤੂਬਰ (ਵਿਨੋਦ)-  ਪਠਾਨਕੋਟ ਦੇ ਨਾਲ ਲੱਗਦੇ ਪਿੰਡ ਮਨਵਾਲ ਦੇ ਇਕ ਸੈਲੂਨ ਵਿਚ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਚਲਦੇ ਦਹਿਸ਼ਤ ਦਾ ਮਾਹੌਲ ਬਣ ਗਿਆ, ਗੋਲੀ ਸ਼ਟਰ ਨੂੰ ਚੀਰਦੀ ਹੋਈ ਅੰਦਰ ਕਾਊਂਟਰ ਵਿਚ ਦਾਖਲ ਹੋ ਗਈ, ਖੁਸ਼ਕਿਸਮਤੀ ਇਹ ਰਹੀ ਕਿ ਇਹ ਵਾਰਦਾਤ ਦੁਕਾਨ ਬੰਦ ਸਮੇਂ ਹੋਈ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋ ਸਕਿਆ। ਸੈਲੂਨ ਦੇ ਮਾਲਕ ਰਾਹੁਲ ਨੇ ਦੱਸਿਆ ਕਿ ਉਹ ਰਾਤ 9 ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰਕੇ ਘਰ ਚਲਾ ਗਿਆ ਸੀ। ਜਦੋਂ ਉਹ ਸਵੇਰੇ ਵਾਪਸ ਆਇਆ ਅਤੇ ਸ਼ਟਰ ਖੋਲ੍ਹਿਆ ਤਾਂ ਉਸ ਨੂੰ ਸ਼ਟਰ ਵਿਚ ਇਕ ਨਿਸ਼ਾਨ ਮਿਲਿਆ। ਗੋਲੀ ਸ਼ਟਰ, ਐਲੂਮੀਨੀਅਮ ਸ਼ੀਟ ਅਤੇ ਕਾਊਂਟਰ ਦੇ ਅੰਦਰ ਪਈ ਮਿਲੀ। ਉਸ ਨੇ ਕਿਹਾ ਕਿ ਉਸ ਦੀ ਕਿਸੇ ਨਾਲ ਪਹਿਲਾਂ ਕੋਈ ਦੁਸ਼ਮਣੀ ਨਹੀਂ ਸੀ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਿਸ ਟੀਮ ਮੌਕੇ 'ਤੇ ਪਹੁੰਚੀ, ਸਬੂਤ ਜ਼ਬਤ ਕੀਤੇ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ।

ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਇੰਸਪੈਕਟਰ ਮੋਹਿਤ ਟਾਕ ਨੇ ਦੱਸਿਆ ਕਿ ਸਵੇਰੇ ਲਗਭਗ 10:30 ਵਜੇ ਸੂਚਨਾ ਮਿਲੀ ਕਿ ਕੋਠੇ ਮਨਵਾਲ ਪਿੰਡ ਵਿਚ ਸਥਿਤ ਇਕ ਸੈਲੂਨ ਦੀ ਦੁਕਾਨ ਦੇ ਸ਼ਟਰ 'ਤੇ ਗੋਲੀ ਚਲਾਈ ਗਈ ਹੈ। ਪੁਲਿਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਜਾਂਚ ਕੀਤੀ, ਜਿਥੇ ਦੁਕਾਨ ਦੇ ਅੰਦਰੋਂ ਇਕ ਗੋਲੀ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਪਹਿਲੀ ਨਜ਼ਰ 'ਤੇ ਸਿਰਫ਼ ਇਕ ਰਾਊਂਡ ਫਾਇਰ ਦਿਖਾਈ ਦਿੱਤਾ। ਜਾਂਚ ਅਤੇ ਫੋਰੈਂਸਿਕ ਰਿਪੋਰਟ ਤੋਂ ਬਾਅਦ ਹੀ ਇਹ ਪੁਸ਼ਟੀ ਕਰਨਾ ਸੰਭਵ ਹੋਵੇਗਾ ਕਿ ਕਿਸ ਹਥਿਆਰ ਤੋਂ ਗੋਲੀ ਚਲਾਈ ਗਈ ਸੀ। ਪੁਲਿਸ ਆਲੇ ਦੁਆਲੇ ਦੇ ਖੇਤਰ ਤੋਂ ਹੋਰ ਸਬੂਤਾਂ ਅਤੇ ਸ਼ੈੱਲ ਦੇ ਖੋਲ ਦੀ ਭਾਲ ਕਰ ਰਹੀ ਹੈ। ਪੂਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੇ ਆਧਾਰ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Ad Position 22
No active advertisement
ਪਿਛਲੀ ਖ਼ਬਰ ਭਾਰਤ-ਪਾਕਿ ਸਰਹੱਦ ’ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ ਅਗਲੀ ਖ਼ਬਰ ਲਵਲੀ ਯੂਨੀਵਰਸਿਟੀ ਹਿੰਸਾ ਮਾਮਲੇ ’ਚ ਜਲੰਧਰ ਪੁਲਿਸ ਵਲੋਂ ਪ੍ਰੈਸ ਕਾਨਫ਼ਰੰਸ
Ad Position 24