ਕੋਟਸ਼ਮੀਰ ਦਾ 23ਵਾਂ ਕ੍ਰਿਕਟ ਟੂਰਨਾਮੈਂਟ ਅੱਜ
ਕੋਟਫੱਤਾ, 21 ਸਤੰਬਰ (ਰਣਜੀਤ ਸਿੰਘ ਬੁੱਟਰ)- ਸਮੂਹ ਨਗਰ ਨਿਵਾਸੀਆਂ ਤੇ ਨਗਰ ਪੰਚਾਇਤ ਕੋਟਸ਼ਮੀਰ ਵਲੋਂ ਐਨ. ਆਰ.
ਕੋਟਫੱਤਾ, 21 ਸਤੰਬਰ (ਰਣਜੀਤ ਸਿੰਘ ਬੁੱਟਰ)- ਸਮੂਹ ਨਗਰ ਨਿਵਾਸੀਆਂ ਤੇ ਨਗਰ ਪੰਚਾਇਤ ਕੋਟਸ਼ਮੀਰ ਵਲੋਂ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਨਗਰ ਦੇ ਦੋ ਉੱਭਰਦੇ ਕ੍ਰਿਕਟ ਖਿਡਾਰੀ ਜੋ ਭਰ ਜਵਾਨੀ ਵਿਚ ਸਦੀਵੀ ਵਿਛੋੜਾ ਦੇ ਗਏ ਸਨ, ਮਨਦੀਪ ਸਿੰਘ ਸਿੱਧੂ ਤੇ ਗਗਨ ਜੈਨ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਕ੍ਰਿਕਟ ਟੂਰਨਾਮੈਂਟ ਅੱਜ ਸ਼ੁਰੂ ਹੋ ਜਾਵੇਗਾ। ਇਕ ਰੋਜ਼ਾ ਕ੍ਰਿਕਟ ਟੂਰਨਾਮੈਂਟ ‘ਚ ਨਾਮਵਰ ਟੀਮਾਂ ਭਾਗ ਲੈਣਗੀਆਂ। ਟੂਰਨਾਮੈਂਟ ਦੀ ਜੇਤੂ ਟੀਮ ਨੂੰ 51000 ਤੇ ਉਪ ਜੇਤੂ ਨੂੰ 31000 ਦੇ ਨਕਦ ਇਨਾਮ ਦਿੱਤੇ ਜਾਣਗੇ, ਜਦੋਂ ਕਿ ਤੀਜੇ ਤੇ ਚੌਥੇ ਸਥਾਨ ‘ਤੇ ਆਉਣ ਵਾਲੀਆਂ ਟੀਮਾਂ ਨੂੰ 5100-5100 ਦੇ ਨਕਦ ਇਨਾਮ ਦਿੱਤੇ ਜਾਣਗੇ। ਮੈਨ ਆਫ਼ ਦੀ ਸੀਰੀਜ ਬਾਹਰ ਵਾਲੇ ਤੇ ਪਿੰਡ ਵਾਲੇ ਖਿਡਾਰੀ ਦੋਵਾਂ ਨੂੰ 71-71 ਸੌ ਦੇ ਇਨਾਮ ਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਟੂਰਨਾਮੈਂਟ ਕਮੇਟੀ ਦੇ ਪ੍ਰਬੰਧਕਾਂ ਕੌਂਸਲਰ ਜਸਪ੍ਰੀਤ ਸਿੰਘ ਜੱਸਾ, ਕੌਂਸਲਰ ਮਨਪ੍ਰੀਤ ਸਿੰਘ ਮਣਾ, ਬਬਲੀ ਸਿੱਧੂ, ਜਗਮੀਤ ਸਿੰਘ ਮਟਕਣਾਨੇ ਤੇ ਹੋਰਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ।