ਸਿਲਵਰ ਓਕਸ ਗਲੋਬਲ ਸਕੂਲ ਵਿਖੇ ਅੰਡਰ-14 ਫੁੱਟਬਾਲ ਲਈ 7 ਰੋਜ਼ਾ ਸਿਖਲਾਈ ਕੈਂਪ ਸ਼ੁਰੂ
ਬਠਿੰਡਾ, 21 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਸਥਾਨਕ ਡੱਬਵਾਲੀ ਰੋਡ ’ਤੇ ਸਥਿਤ ਸਿਲਵਰ ਓਕਸ ਗਲੋਬਲ ਸਕੂਲ ਵਿਖੇ ਫੁੱਟਬਾਲ ਖੇਡ ਦੀ ਸਿਖਲਾਈ ਲਈ 7 ਰੋਜ਼ਾ ਸਿਖਲਾਈ ਕੈਂਪ ਸ਼ੁਰੂ ਹੋ ਗਿਆ ਹੈ। ਕੈਂਪ ਵਿਚ ਅੰਡਰ-14 ਸਾਲ ਦੇ ਲੜਕੇ ਭਾਗ ਲੈ ਰਹੇ ਹਨ।
ਬਠਿੰਡਾ, 21 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ): ਸਥਾਨਕ ਡੱਬਵਾਲੀ ਰੋਡ ’ਤੇ ਸਥਿਤ ਸਿਲਵਰ ਓਕਸ ਗਲੋਬਲ ਸਕੂਲ ਵਿਖੇ ਫੁੱਟਬਾਲ ਖੇਡ ਦੀ ਸਿਖਲਾਈ ਲਈ 7 ਰੋਜ਼ਾ ਸਿਖਲਾਈ ਕੈਂਪ ਸ਼ੁਰੂ ਹੋ ਗਿਆ ਹੈ। ਕੈਂਪ ਵਿਚ ਅੰਡਰ-14 ਸਾਲ ਦੇ ਲੜਕੇ ਭਾਗ ਲੈ ਰਹੇ ਹਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਚਮਕੌਰ ਸਿੰਘ ਡਿਪਟੀ (ਡੀ.ਈ.ਓ), ਜਸਵੀਰ ਸਿੰਘ ਗਿੱਲ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਅਤੇ ਸਕੂਲ ਦੇ ਮੁੱਖ ਅਧਿਆਪਕਾ ਰਵਿੰਦਰ ਸਰਾਂ ਵਲੋਂ ਟਰੇਨਿੰਗ ਕੈਂਪ ਦਾ ਉਦਘਾਟਨ ਕੀਤਾ ਗਿਆ ਤੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕੀਤੀ ਗਈ। ਉਪਰੰਤ ਮੁੱਖ ਮਹਿਮਾਨ ਨੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਇੱਕ ਚੰਗੇ ਖਿਡਾਰੀ ਵਜੋਂ ਸੱਚੀ ਖੇਡ ਭਾਵਨਾ ਨਾਲ ਆਪਣੀ ਪ੍ਰਤਿਭਾ ਦਿਖਾਉਣ ਲਈ ਪ੍ਰੇਰਿਤ ਕੀਤਾ।