22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2026

ਬਠਿੰਡਾ ’ਚ ਏ.ਸੀ. ਦੀਆਂ ਕਾਪਰ ਤਾਰਾਂ ਤੇ ਪਾਈਪਾਂ ’ਤੇ ਚੋਰ ਲਗਾਤਾਰ ਕਰ ਰਹੇ ਹੱਥ ਸਾਫ਼

ਬਠਿੰਡਾ, 21 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਵਿਚ ਚੋਰਾਂ ਵਲੋਂ ਹੁਣ ਏਅਰ ਕੰਡੀਸ਼ਨਰਾਂ ਦੇ ਆਊਟਡੋਰ ਯੂਨਿਟਾਂ ਨਾਲ ਲੱਗੀਆਂ ਕੀਮਤੀ ਕਾਪਰ ਪਾਈਪਾਂ ਅਤੇ ਤਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ 10 ਕੁ ਦਿਨਾਂ ਅੰਦਰ ਅਜਿਹੀਆਂ ਚਾਰ-ਪੰਜ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਕਾਰਨ ਦੁਕਾਨਦਾਰ ਡਾਢੇ ਪ੍ਰੇਸ਼ਾਨ ਹਨ ।

Ad Position 21
No active advertisement
ਅਜੀਤ ਡੈਸਕ 22-09-2026
ਬਠਿੰਡਾ, 21 ਸਤੰਬਰ (ਸੱਤਪਾਲ ਸਿੰਘ ਸਿਵੀਆਂ)-ਬਠਿੰਡਾ ਵਿਚ ਚੋਰਾਂ ਵਲੋਂ ਹੁਣ ਏਅਰ ਕੰਡੀਸ਼ਨਰਾਂ ਦੇ ਆਊਟਡੋਰ ਯੂਨਿਟਾਂ ਨਾਲ ਲੱਗੀਆਂ ਕੀਮਤੀ ਕਾਪਰ ਪਾਈਪਾਂ ਅਤੇ ਤਾਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿਛਲੇ 10 ਕੁ ਦਿਨਾਂ ਅੰਦਰ ਅਜਿਹੀਆਂ ਚਾਰ-ਪੰਜ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਸ ਕਾਰਨ ਦੁਕਾਨਦਾਰ ਡਾਢੇ ਪ੍ਰੇਸ਼ਾਨ ਹਨ । ਇੱਥੋਂ ਦੀ ਗੋਲ ਡਿੱਗੀ ਨਜ਼ਦੀਕ ਸਥਿਤ ਮੋਬਾਈਲ ਮਾਰਕੀਟ, ਸੁਭਾਸ਼ ਮਾਰਕੀਟ ਅਤੇ ਵਿਸ਼ਵਾਸ ਨਗਰ ਤੋਂ ਬਾਅਦ ਬੀਤੇ ਰਾਤ ਸਿਰਕੀ ਬਾਜ਼ਾਰ ਵਿਚ ਸਥਿਤ ਗਊਸ਼ਾਲਾ ਮਾਰਕੀਟ ਦੀਆਂ ਛੱਤਾਂ ਤੋਂ ਵੱਡੀ ਗਿਣਤੀ ਏ.ਸੀ. ਦੀਆਂ ਕਾਪਰ ਤਾਰਾਂ ਅਤੇ ਪਾਈਪਾਂ ਚੋਰਾਂ ਨੇ ਚੋਰੀ ਕਰ ਲਈਆਂ ਹਨ। ਚੋਰਾਂ ਵਲੋਂ ਕਾਪਰ ਪਾਈਪਾਂ ਤੇ ਤਾਰਾਂ ਚੋਰੀ ਕਰਨ ਲਈ ਏ.ਸੀ. ਨੂੰ ਨੁਕਸਾਨ ਪਹੁੰਚਾਉਣ ਕਾਰਨ ਦੁਕਾਨਦਾਰਾਂ ਨੂੰ ਦੋਹਰਾ ਨੁਕਸਾਨ ਝੱਲਣਾ ਪੈ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਵਾਰਦਾਤਾਂ ਭੀੜ-ਭਾੜ ਵਾਲੇ ਵਪਾਰਕ ਇਲਾਕਿਆਂ ਵਿਚ ਹੋਈਆਂ ਹਨ। ਇਸ ਮਾਮਲੇ ਵਿਚ ਬਠਿੰਡਾ ਪੁਲਿਸ ਦੇ ਹੱਥ ਖੜੇ ਦਿਖਾਈ ਦੇ ਰਹੇ ਹਨ ਤੇ ਸ਼ਹਿਰ ਵਿਚ ਵੱਧ ਰਹੀਆਂ ਚੋਰੀਆਂ ਅਤੇ ਅਮਨ-ਕਾਨੂੰਨ ਦੀ ਵਿਗੜੀ ਵਿਵਸਥਾ ਕਰਕੇ ਦੁਕਾਨਦਾਰ ਅਤੇ ਸ਼ਹਿਰ ਵਾਸੀ ਸਹਿਮ ਵਿਚ ਹਨ। ਪੀੜਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਕੋ ਤਰੀਕੇ ਨਾਲ ਏ.ਸੀ. ਦੀਆਂ ਪਾਈਪਾਂ ਅਤੇ ਤਾਰਾਂ ਚੋਰੀ ਕਰਨ ਵਾਲੇ ਸਰਗਰਮ ਹਨ ਪਰ ਉਨ੍ਹਾਂ ਤੱਕ ਪੁਲਿਸ ਕਿਉਂ ਨਹੀਂ ਪਹੁੰਚ ਰਹੀ। ਦੁਕਾਨਦਾਰਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਾਤ ਸਮੇਂ ਗਸ਼ਤ ਵਧਾਉਣ ਦੇ ਨਾਲ-ਨਾਲ ਕਾਪਰ ਪਾਈਪਾਂ ਤੇ ਤਾਰਾਂ ਖ਼ਰੀਦਣ ਵਾਲੇ ਕਬਾੜੀਆਂ ਅਤੇ ਸਕਰੈਪ ਡੀਲਰਾਂ ਦੀ ਵੀ ਜਾਂਚ ਕੀਤੀ ਜਾਵੇ। ਇਨ੍ਹਾਂ ਵਾਰ ਦਾਤਾਂ ਨੂੰ ਸਿਰਫ਼ ਛੋਟੀ ਚੋਰੀ ਸਮਝਣ ਦੀ ਬਜਾਏ ਡੁੰਘਾਈ ਨਾਲ ਜਾਂਚ ਕਰਕੇ ਚੋਰਾਂ ਦੇ ਗਿਰੋਹ ਤੱਕ ਪਹੁੰਚ ਕੀਤੀ ਜਾਵੇ। ਚੋਰਾਂ ਤੋਂ ਦੁਖੀ ਅਤੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਦੁਕਾਨਦਾਰ ਹੁਣ ਆਪਣੇ ਏ.ਸੀ. ਦੀਆਂ ਕੀਮਤੀ ਤਾਰਾਂ ਅਤੇ ਪਾਈਪਾਂ ਦੀ ਸੁਰੱਖਿਆ ਨੂੰ ਲੈ ਕੇ ਫ਼ਿਕਰਮੰਦ ਹਨ।
Ad Position 22
No active advertisement
ਪਿਛਲੀ ਖ਼ਬਰ ਕੋਟਸ਼ਮੀਰ ਦਾ 23ਵਾਂ ਕ੍ਰਿਕਟ ਟੂਰਨਾਮੈਂਟ ਅੱਜ ਅਗਲੀ ਖ਼ਬਰ ਪੀਰਖਾਨਾ ਰੋਡ ‘ਤੇ ਕਥਿਤ ਨਾਜਾਇਜ਼ ਨਸ਼ਾ ਛੁਡਾਊ ਕੇਂਦਰ ‘ਤੇ ਪੁਲਿਸ ਦੀ ਛਾਪੇਮਾਰੀ
Ad Position 24