13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਪੰਜਾਬ ਫ਼ੋਟੋਗ੍ਰਾਫਰਜ਼ ਐਸੋਸੀਏਸ਼ਨ ਸਾਦਿਕ ਵਲੋਂ 25 ਅਧਿਆਪਕ ‘ਬੈਸਟ ਟੀਚਰ ਐਵਾਰਡ ਨਾਲ ਸਨਮਾਨਿਤ

ਸਾਦਿਕ, 13 ਸਤੰਬਰ (ਆਰ. ਐਸ.

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਸਾਦਿਕ, 13 ਸਤੰਬਰ (ਆਰ.ਐਸ.ਧੁੰਨਾ)-‘ਦੀ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਰਜਿ: ਪੰਜਾਬ ਇਕਾਈ ਸਾਦਿਕ’ ਵਲੋੋਂ ਅਧਿਅਪਕ ਦਿਵਸ ਨੂੰ ਸਮਰਪਿਤ ਆਦੇਸ਼ ਕਾਲਜ ਮਚਾਕੀ ਕਲਾਂ (ਫ਼ਰੀਦਕੋਟ) ਵਿਖੇ ਸਨਮਾਨ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਸਾਦਿਕ ਇਲਾਕੇ ਦੇ ਵੱਖ-ਵੱਖ ਸਰਕਾਰੀ ਅਤੇ ਗੈਰ ਸਰਕਾਰੀ (ਪ੍ਰਾਈਵੇਟ) ਸਕੂਲਾਂ ਦੇ 25 ਅਧਿਆਪਕਾਂ ਨੂੰ ਬੈਸਟ ਟੀਚਰ ਐਵਾਰਡ-2026 ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਅੰਜਨਾ ਕੌਸ਼ਲ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ) ਫ਼ਰੀਦਕੋਟ ਸਨ। ਪ੍ਰਧਾਨਗੀ ਮੰਡਲ ਵਿਚ ਜਨਜੀਤਪਾਲ ਸਿੰਘ ਸੇਖੋਂ ਚੇਅਰਮੈਨ ਪੰਜਾਬ ਗਰੁੱਪ ਆਫ ਇੰਸਟੀਚਿਊਸ਼ਨਜ਼ ਮਹਿਮੂਆਣਾ, ਜੁਝਾਰ ਸਿੰਘ ਸੰਧੂ ਪ੍ਰਧਾਨ ‘ਦੀ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਰਜਿ: ਪੰਜਾਬ’, ਇੰਜੀ: ਸੁਰਿੰਦਰਪਾਲ ਸਿੰਘ ਮੌਂਗਾ ਡਾਇਰੈਕਟਰ ਆਦੇਸ਼ ਗਰੁੱਪ ਫ਼ਰੀਦਕੋਟ, ਉਪ ਪਿ੍ਰੰਸੀਪਲ ਪ੍ਰੀਤਇੰਦਰ ਕੌਰ ਗੋਂਦਾਰਾ ਪੰਜਾਬ ਡਿਗਰੀ ਕਾਲਜ ਮਹਿਮੂਆਣਾ, ਬੋਹੜ ਸਿੰਘ ਥਿੰਦ ਸਾਬਕਾ ਚੇਅਰਮੈਨ ਐਸ.ਬੀ.ਆਰ.ਐਸ ਇੰਸਟੀਚਿਊਸ਼ਨਜ਼ ਘੁੱਦੂਵਾਲਾ ਅਤੇ ਜਗਤਾਰ ਸਿੰਘ ਮਾਨ ਬੀ.ਪੀ.ਈ.ਓ ਫ਼ਰੀਦਕੋਟ-1 ਬਿਰਾਜਮਾਨ ਸਨ। ਸਮਾਗਮ ਦਾ ਅਗਾਜ਼ ਮੁੱਖ ਮਹਿਮਾਨ ਅੰਜਨਾ ਕੌਸ਼ਲ ਦੁਆਰਾ ਫ਼ੀਤਾ ਕੱਟਣ ਉਪਰੰਤ ਹੋਇਆ। ਮੰਚ ਸੰਚਾਲਨ ਜਸਬੀਰ ਸਿੰਘ ਜੱਸੀ ਜ਼ਿਲ੍ਹਾ ਗਾਈਡੈਂਸ ਕੌਂਸਲਰ ਨੇ ਕੀਤਾ। ਇਸ ਮੌਕੇ ਵੱਖ ਵੱਖ ਬੁਲਾਰਿਆਂ ਨੇ ਅਧਿਆਪਕ ਦਿਵਸ ਦੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਦਿਵਸ ਦੇਸ਼ ਦੇ ਪਹਿਲੇ ਰਾਸ਼ਟਰਪਤੀ ਸਰਵਪੱਲੀ ਡਾ. ਰਾਧਾ ਕਿ੍ਰਸ਼ਨਨ ਜੋ ਇਕ ਅਧਿਆਪਕ ਸਨ ਦੀ ਯਾਦ ਵਿਚ ਮਨਾਇਆ ਜਾਂਦਾ ਹੈ ਅਤੇ ਇਕ ਚੰਗਾ ਅਧਿਆਪਕ ਹੀ ਚੰਗੇ ਸਮਾਜ ਦੀ ਸਿਰਜਣਾ ਕਰ ਸਕਦਾ ਹੈ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਅਧਿਆਪਕਾਂ ਆਸ਼ਾ ਰਾਣੀ, ਦੀਪ ਸਿੰਘ, ਡਾ. ਜਗਦੀਪਇੰਦਰ ਕੌਰ, ਗਗਨਦੀਪ ਕੌਰ, ਗਗਨਦੀਪ ਨਰੂਲਾ, ਗੁਰਜੀਤ ਸਿੰਘ, ਗੁਰਲਾਲ ਸਿੰਘ, ਗੁਰਮੀਤ ਸਿੰਘ, ਹਰਬੰਸ ਕੌਰ, ਹੀਨਾ ਰਾਣੀ, ਜਸਪ੍ਰੀਤ ਸਿੰਘ, ਜਸਵੀਰ ਕੌਰ, ਲਖੀਤਪਾਲ ਕੌਰ, ਲਵਦੀਪ ਕੌਰ, ਮਨਦੀਪ ਕੌਰ, ਪ੍ਰੋ. ਮਨਪ੍ਰੀਤ ਕੌਰ, ਨਰਿੰਦਰਜੀਤ ਸਿੰਘ, ਪਲਵਿੰਦਰ ਕੌਰ, ਰਾਜਵਿੰੰਦਰ ਕੌਰ, ਸੁਖਜੀਤ ਸਿੰਘ, ਸੁਖਵੀਰ ਕੌਰ, ਸੁਖਵਿੰਦਰ ਕੌਰ, ਸੁਰਿੰਦਰ ਪਾਲ, ਵੀਰਪਾਲ ਕੌਰ, ਕਿਰਨਜੀਤ ਕੌਰ ਆਦਿ ਨੂੰ ਬੈਸਟ ਟੀਚਰ ਐਵਾਰਡ-2026 ਸਿਰਲੇਖ ਤਹਿਤ ਸਨਮਾਨ ਪੱਤਰ, ਸਰਟੀਫਿਕੇਟ, ਦੋਸ਼ਾਲੇ / ਫੁਲਕਾਰੀਆਂ ਅਤੇ ਇਕ ਇਕ ਪੈਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਅੰਜਨਾ ਕੌਸ਼ਲ ਅਤੇ ਜਨਜੀਤਪਾਲ ਸਿੰਘ ਸੇਖੋਂ ਨੇ ਦੀ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਰਜਿ: ਪੰਜਾਬ ਇਕਾਈ ਸਾਦਿਕ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਪਹਿਲੀ ਵਾਰ ਵੇਖਣ ਵਿਚ ਆਇਆ ਹੈ ਕਿ ਫੋਟੋਗ੍ਰਾਫਰ ਭਾਈਚਾਰੇ ਵਲੋਂ ਅਧਿਆਪਕਾਂ ਨੂੰ ਮਾਣ ਸਨਮਾਨ ਦੇਣ ਲਈ ਵਧੀਆ ਸਮਾਗਮ ਕਰਵਾਇਆ ਹੈ ਤੇ ਉਨ੍ਹਾਂ ਐਸੋਸੀਏਸ਼ਨ ਨੂੰ ਵਧਾਈ ਦਿੱਤੀ। ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜੁਝਾਰ ਸਿੰਘ ਸੰਧੂ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਸਮੇਂ ਸਮੇਂ ਤੇ ਅਜਿਹੇ ਸਮਾਗਮ ਕਰਵਾਉਂਦੀ ਰਹੇਗੀ। ਇਸ ਮੌਕੇ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਗਰੁੱਪ ਡਾਂਸ ਅਤੇ ਗਿੱਧੇ ਦੀ ਸਫਲ ਪੇਸ਼ਕਾਰੀ ਕੀਤੀ ਗਈ ਅਤੇ ਐਸੋਸੀਏਸ਼ਨ ਨੇ ਵਿਦਿਆਰਥਣਾਂ ਦੀ ਹੌਸਲਾ ਅਫ਼ਜਾਈ ਕਰਦਿਆਂ ਸਨਮਾਨ ਚਿੰਨ੍ਹ ਅਤੇ ਪ੍ਰਸੰਸਾ ਪੱਤਰ ਦਿੱਤੇ। ਇਸ ਮੌਕੇ ਸੂਬਾ ਜਨਰਲ ਸਕੱਤਰ ਜਸਵਿੰਦਰ ਸਿੰਘ ਸੰਧੂ, ਸੂਬਾ ਸਰਪ੍ਰਸਤ ਆਰ.ਐਸ.ਧੁੰਨਾ, ਪ੍ਰਿੰਸੀਪਲ ਡਾ. ਅਮਰਦੀਪ ਸਿੰਘ ਵਿਰਕ, ਪ੍ਰਿੰਸੀਪਲ ਗੁਰਜੀਤ ਸਿੰਘ ਗਾਂਧੀ, ਦੀਪ ਦਵਿੰਦਰ, ਕੰਵਰ ਹਰਿੰਦਰ ਸਿੰਘ ਸੰਧੂ, ਨਿਰਮਲ ਸਿੰਘ ਬੁੱਟਰ, ਅਮਨਿੰਦਰ ਸਿੰਘ ਸੰਧੂ, ਡਾ. ਦਰਬਾਰਾ ਸਿੰਘ ਥਿੰਦ, ਰਮਨਦੀਪ ਕੌੌਸ਼ਲ, ਪਰਮਜੀਤ ਸਿੰਘ ਔਜਲਾ, ਸੋਨੀ ਲਾਲ ਗਿੱਲ, ਤਨਵੀਨ ਸਿੰਘ ਮੱਕੜ, ਬਾਬੂ ਰਾਮ, ਬਲਰਾਜ ਮੱਤਾ, ਜੀਵਨ ਰੋਮਾਣਾ, ਵਿੱਕੀ ਮੌਂਗਾ, ਸੰਤੋਸ਼ ਕੁਮਾਰ, ਜਗਦੇਵ ਕਟਾਰੀਆ, ਮਨਮੀਤ ਧੁੰਨਾ, ਰਮੇਸ਼ ਕੁਮਾਰ ਬਿੱਟੂ, ਰਵਿੰਦਰ ਸਿੰਘ ਰਿੰਕੂ, ਅਕਾਸ਼ ਮਚਾਕੀ, ਗੁਰਮੀਤ ਸਿੰਘ ਮਹਿਮੂਆਣਾ, ਰਾਜਵੀਰ ਸਿੰਘ ਡੋਡ, ਜਸਕਰਨ ਦਾਬੜਾ, ਜਸਪਾਲ ਸਿਘ ਅਤੇ ਅਰਸ਼ਦੀਪ ਸਿੰਘ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸਿਆਂ ’ਚ ਦੋ ਵਿਅਕਤੀ ਜ਼ਖਮੀ ਅਗਲੀ ਖ਼ਬਰ ਨਹਿਰ ’ਚ ਡਿੱਗੀ ਔਰਤ ਨੇ ਰੁੜ੍ਹ ਰਹੀ ਕੇਲੀ ’ਤੇ ਬੈਠ ਕੇ ਬਚਾਈ ਜਾਨ
Ad Position 24