23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕਾਰ ਅਤੇ ਨਕਦੀ ਖੋਹਣ ਦੇ ਮਾਮਲੇ ’ਚ 2 ਕਾਬੂ, ਖੋਹ ਕੀਤੀ ਗਈ ਕਾਰ ਬਰਾਮਦ

ਬਠਿੰਡਾ, 22 ਅਗਸਤ (ਵੀਰਪਾਲ ਸਿੰਘ)- ਕਾਰ ਅਤੇ ਨਕਦੀ ਖੋਹਣ ਵਾਲੇ ਵਿਅਕਤੀਆਂ ਵਿਚੋਂ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਪਾਸੋਂ ਖੋਹ ਕੀਤੀ ਗਈ ਕਾਰ ਬਰਾਮਦ ਕਰ ਲਈ ਗਈ ਹੈ।

Ad Position 21
No active advertisement
ਅਜੀਤ ਡੈਸਕ 23-08-2026
ਬਠਿੰਡਾ, 22 ਅਗਸਤ (ਵੀਰਪਾਲ ਸਿੰਘ)- ਕਾਰ ਅਤੇ ਨਕਦੀ ਖੋਹਣ ਵਾਲੇ ਵਿਅਕਤੀਆਂ ਵਿਚੋਂ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਨ੍ਹਾਂ ਪਾਸੋਂ ਖੋਹ ਕੀਤੀ ਗਈ ਕਾਰ ਬਰਾਮਦ ਕਰ ਲਈ ਗਈ ਹੈ। ਇਸ ਮਾਮਲੇ ਵਿਚ ਜਾਂਚ ਕਰ ਰਹੇ ਤਫ਼ਤੀਸ਼ੀ ਪੁਲਿਸ ਅਧਿਕਾਰੀ ਬਲਜੀਤ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਸੁਮਿਤ ਕੁਮਾਰ ਪੁੱਤਰ ਮਹਿੰਦਰ ਸਿੰਘ ਵਸੀ ਪਿੰਡ ਸੰਧੀਰ ਜ਼ਿਲ੍ਹਾ ਕਰਨਾਲ ਵਲੋਂ ਦਰਜ ਕਰਵਾਈ ਗਹੀ ਸ਼ਿਕਾਇਤ ਵਿਚ ਦੱਸਿਆ ਕਿ 20 ਅਗਸਤ 2026 ਨੂੰ ਉਕਤ ਵਿਅਕਤੀ ਰਣਜੀਤ ਸਿੰਘ, ਵਿਸ਼ਾਲ ਕੁਮਾਰ ਵਾਸੀ ਬਠਿੰਡਾ ਮਨਜੀਤ ਸਿੰਘ ਵਾਸੀ ਪਿੰਡ ਖੂਨਣ ਖ਼ੁਰਦ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਗਗਨਦੀਪ ਅਤੇ ਨਿਰਵੈਰ ਵਲੋਂ ਗੋਨਿਆਣਾ ਰੋਡ ‘ਤੇ ਮੇਰੀ ਕੁੱਟਮਾਰ ਕਰਕੇ ਮੇਰੀ ਕਾਰ ਨੰਬਰ ਐਚ.ਆਰ.-05.-8526 ਅਤੇ 1500 ਰੁਪਏ ਦੀ ਨਗਦੀ ਖੋਹ ਕੇ ਲੈ ਗਏ। ਪੁਲਿਸ ਵਲੋਂ ਸ਼ਿਕਾਇਤ ਕਰਤਾ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਕਥਿਤ ਦੋਸ਼ੀਆਂ ਵਿਚੋਂ ਵਿਸ਼ਾਲ ਕੁਮਾਰ ਅਤੇ ਮਨਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਖੋਹ ਕੀਤੀ ਹੋਈ ਕਾਰ ਬਰਾਮਦ ਕਰ ਲਈ ਗਈ ਹੈ। ਬਾਕੀ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਬਾਕੀ ਹੈ।
Ad Position 22
No active advertisement
ਪਿਛਲੀ ਖ਼ਬਰ -ਮਾਮਲਾ ਲਹਿਰਾ ਮੁਹੱਬਤ ਸਮੇਤ ਲਾਗਲੇ ਪਿੰਡਾਂ ਦੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਨਾ ਕਰਨ ਦਾ- ਕਿਸਾਨਾਂ ਵਲੋਂ ਭਾਰਤਮਾਲ... ਅਗਲੀ ਖ਼ਬਰ ਸੜਕ ਹਾਦਸਿਆਂ ਵਿਚ ਦੋ ਨੌਜਵਾਨ ਜ਼ਖ਼ਮੀ
Ad Position 24