ਮਾਵਾਂ ਧੀਆਂ ਦੇ ਲਲਕਾਰ ਨਾਅਰੇ ਨੂੰ ਬੁਲੰਦ ਕਰਨ ਲਈ ਬੀਬਾ ਬਾਦਲ 16 ਨੂੰ ਕੋਟਸ਼ਮੀਰ ’ਚ
ਕੋਟਫੱਤਾ, 12 ਅਕਤੂਬਰ (ਰਣਜੀਤ ਸਿੰਘ ਬੁੱਟਰ)- ਜਿਵੇਂ-ਜਿਵੇਂ 2017 ਦੀ ਚੋਣ ਨੇੜੇ ਆ ਰਹੀ ਹੈ ਤਿਉਂ ਤਿਉਂ ਸਿਆਸੀ ਹਵਾ ਅਕਾਲੀ ਦਲ ਦੇ ਪੱਖ ਵਿਚ ਝੂਲ ਰਹੀ ਹੈ। ਇਸ ਝੂਲ ਰਹੀ ਹਵਾ ਨੂੰ ਹੋਰ ਹੁਲਾਰਾ ਦੇਣ ਅਤੇ ਮਾਵਾਂ ਧੀਆਂ ਦੀ ਲਲਕਾਰ,ਬੰਦ ਕਰਾਵਾਂਗੇ ਨਸ਼ੇ ਦਾ ਵਪਾਰ ਨਾਅਰੇ ਨੂੰ ਬੁਲੰਦ ਕਰਨ ਲਈ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ 16 ਅਕਤੂਬਰ ਨੂੰ ਕੋਟਸ਼ਮੀਰ ਦੇ ਖੇਡ ਸਟੇਡੀਅਮ ਵਿਚ ਸਵੇਰੇ 11 ਕੁ ਵਜੇ ਪੁੱਜ ਰਹੇ ਹਨ।
ਕੋਟਫੱਤਾ, 12 ਅਕਤੂਬਰ (ਰਣਜੀਤ ਸਿੰਘ ਬੁੱਟਰ)- ਜਿਵੇਂ-ਜਿਵੇਂ 2017 ਦੀ ਚੋਣ ਨੇੜੇ ਆ ਰਹੀ ਹੈ ਤਿਉਂ ਤਿਉਂ ਸਿਆਸੀ ਹਵਾ ਅਕਾਲੀ ਦਲ ਦੇ ਪੱਖ ਵਿਚ ਝੂਲ ਰਹੀ ਹੈ। ਇਸ ਝੂਲ ਰਹੀ ਹਵਾ ਨੂੰ ਹੋਰ ਹੁਲਾਰਾ ਦੇਣ ਅਤੇ ਮਾਵਾਂ ਧੀਆਂ ਦੀ ਲਲਕਾਰ,ਬੰਦ ਕਰਾਵਾਂਗੇ ਨਸ਼ੇ ਦਾ ਵਪਾਰ ਨਾਅਰੇ ਨੂੰ ਬੁਲੰਦ ਕਰਨ ਲਈ ਸੰਸਦ ਮੈਂਬਰ ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ 16 ਅਕਤੂਬਰ ਨੂੰ ਕੋਟਸ਼ਮੀਰ ਦੇ ਖੇਡ ਸਟੇਡੀਅਮ ਵਿਚ ਸਵੇਰੇ 11 ਕੁ ਵਜੇ ਪੁੱਜ ਰਹੇ ਹਨ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਸੰਗਤ ਤੇ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਓ.ਐਸ.ਡੀ. ਗੁਰਚਰਨ ਸਿੰਘ ਸਿੱਧੂ ਨੇ ਕੀਤਾ। ਉਨ੍ਹਾਂ ਕਿਹਾ ਕਿ ਵੋਟਰਾਂ ਨੇ ਮਨ ਬਣਾ ਲਿਆ ਹੈ ਕਿ 2027 ਵਿਚ ਅਕਾਲੀ ਦਲ ਨੂੰ ਸੱਤਾ ਵਿਚ ਲਿਆ ਕੇ ਪੰਜਾਬ ਦੇ ਵਿਕਾਸ ਨੂੰ ਮੁੜ ਲੀਹ ‘ਤੇ ਲਿਆਂਦਾ ਜਾ ਸਕੇ। ਉਪਰੋਕਤ ਜਾਣਕਾਰੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੈੱਸ ਸਕੱਤਰ ਡਾਕਟਰ ਓਮ ਪ੍ਰਕਾਸ਼ ਸ਼ਰਮਾ ਨੇ ਪ੍ਰੈੱਸ ਨੋਟ ਰਾਹੀਂ ਦਿੱਤੀ।