12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਲਵਾਰਿਸ ਕੁੱਤਿਆਂ ਦੀ ਦਹਿਸ਼ਤ, ਨਿਗਮ ਪ੍ਰਬੰਧਾਂ ’ਤੇ ਉੱਠੇ ਸਵਾਲ

ਬਠਿੰਡਾ, 12 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਲਵਾਰਿਸ ਕੁੱਤਿਆਂ ਵਲੋਂ ਆਮ ਲੋਕਾਂ ਨੂੰ ਵੱਢਣ ਦਾ ਮਾਮਲਾ ਇੱਕ ਵਾਰ ਫਿਰ ਸੁਰਖ਼ੀਆਂ ਵਿਚ ਹੈ। ਮਾਡਲ ਟਾਊਨ ਫੇਸ-1 ਦੇ ਐਚਆਈਜੀ ਮਕਾਨਾਂ ਨੇੜੇ ਇੱਕ ਲਵਾਰਿਸ ਕੁੱਤੇ ਵਲੋਂ 5-6 ਵਿਅਕਤੀਆਂ ’ਤੇ ਹਮਲਾ ਕਰਨ ਦੀ ਵਾਪਰੀ ਘਟਨਾ ਤੂਲ ਫੜਦੀ ਜਾ ਰਹੀ ਹੈ।

Ad Position 21
No active advertisement
‘ਆਪ’ ਆਗੂ ਨੇ ਕਿਹਾ, ਪ੍ਰਸ਼ਾਸਨ ਲਾਪ੍ਰਵਾਹ, ਜੇ ਕੁੱਤਿਆਂ ਦਾ ਪ੍ਰਬੰਧ ਨਾ ਹੋਇਆ ਤਾਂ ਨਿਗਮ ਦੀ ਸਰਕਾਰ ਕੋਲ ਕਰਾਂਗੇ ਸ਼ਿਕਾਇਤ- ਕੋਟਫੱਤਾ 13-10-2026
ਬਠਿੰਡਾ, 12 ਅਕਤੂਬਰ (ਪ੍ਰੀਤਪਾਲ ਸਿੰਘ ਰੋਮਾਣਾ)- ਲਵਾਰਿਸ ਕੁੱਤਿਆਂ ਵਲੋਂ ਆਮ ਲੋਕਾਂ ਨੂੰ ਵੱਢਣ ਦਾ ਮਾਮਲਾ ਇੱਕ ਵਾਰ ਫਿਰ ਸੁਰਖ਼ੀਆਂ ਵਿਚ ਹੈ। ਮਾਡਲ ਟਾਊਨ ਫੇਸ-1 ਦੇ ਐਚਆਈਜੀ ਮਕਾਨਾਂ ਨੇੜੇ ਇੱਕ ਲਵਾਰਿਸ ਕੁੱਤੇ ਵਲੋਂ 5-6 ਵਿਅਕਤੀਆਂ ’ਤੇ ਹਮਲਾ ਕਰਨ ਦੀ ਵਾਪਰੀ ਘਟਨਾ ਤੂਲ ਫੜਦੀ ਜਾ ਰਹੀ ਹੈ। ‘ਆਪ’ ਕਿਸਾਨ ਵਿੰਗ ਦੇ ਸੂਬਾ ਸਕੱਤਰ ਪਰਮਜੀਤ ਸਿੰਘ ਕੋਟਫੱਤਾ ਚੇਅਰਮੈਨ ‘ਦੀ ਖੇਤੀਬਾੜੀ ਵਿਕਾਸ ਬੈਂਕ ਬਠਿੰਡਾ’ ਨੇ ਦੱਸਿਆ ਕਿ ਮਾਡਲ-ਟਾਊਨ ਫ਼ੇਜ਼-1 ਦੇ ਐਚ.ਆਈ.ਜੀ. ਮਕਾਨਾਂ ਵਿਚ ਇੱਕ ਕੁੱਤੇ ਵਲੋਂ ਹਫ਼ਤੇ ਵਿਚ 5-6 ਵਸਨੀਕਾਂ ਨੂੰ ਕੱਟ ਲਿਆ ਗਿਆ ਹੈ, ਮੁਹੱਲਾ ਨਿਵਾਸੀਆਂ ਵਲੋਂ ਨਗਰ-ਨਿਗਮ, ਪੁਲਿਸ ਤੇ ਹੋਰ ਅਧਿਕਾਰੀਆਂ ਨੂੰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਕੋਈ ਕਾਰਵਾਈ ਜਾਂ ਹੱਲ ਨਹੀ ਹੋਇਆ, ਜਦੋਂ ਕਿ ਇਸ ਸੰਬੰਧੀ ਨਿਗਮ ਕਮਿਸ਼ਨਰ ਤੱਕ ਵੀ ਪਹੁੰਚ ਕੀਤੀ ਗਈ। ਪਰਮਜੀਤ ਸਿੰਘ ਕੋਟਫੱਤਾ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਕੋਈ ਧਿਆਨ ਨਾ ਦਿੱਤਾ ਤਾਂ ਸਰਕਾਰ ਪੱਧਰ ’ਤੇ ਇਸ ਮਸਲੇ ਨੂੰ ਰੱਖਿਆ ਜਾਵੇਗਾ, ਕਿਉਂਕਿ ਲਵਾਰਿਸ ਕੁੱਤਿਆਂ ਦੀ ਦਹਿਸ਼ਤ ਕਰਕੇ ਬੱਚਿਆਂ ਦਾ ਸਕੂਲ ਆਉਣ-ਜਾਣਾ, ਮਹਿਲਾਵਾਂ ਦਾ ਘਰੋਂ ਬਾਹਰ ਨਿਕਲਣਾ ਜਿੱਥੇ ਬੰਦ ਹੋ ਚੁੱਕਿਆ ਹੈ, ਉੱਥੇ ਹੀ ਦਹਿਸ਼ਤ ਵੀ ਬਣੀ ਹੋਈ ਹੈ, ਪਰ ਹੈਰਾਨਗੀ ਦੀ ਗੱਲ ਹੈ ਕਿ ਕੁੱਤਿਆਂ ਨੂੰ ਕਾਬੂ ਕਰਨ ਅਤੇ ਇਨ੍ਹਾਂ ਦੇ ਯੋਗ ਪ੍ਰਬੰਧ ਲਈ ਨਿਗਮ ਕੋਲ ਕਰੋੜਾਂ ਰੁਪਏ ਦੇ ਫ਼ੰਡ ਆਉਣ ਦੇ ਬਾਵਜੂਦ ਮਸਲੇ ਦਾ ਹੱਲ ਨਹੀਂ ਹੋ ਰਿਹਾ। ਜਿਸ ਕਰਕੇ ਉਹ ਪੰਜਾਬ ਸਰਕਾਰ ਤੱਕ ਪਹੁੰਚ ਕਰਕੇ ਇਸ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕਰਨਗੇ। ਇਸ ਮਾਮਲੇ ਸੰਬੰਧੀ ਜਦੋਂ ਨਿਗਮ ਕਮਿਸ਼ਨਰ ਨਾਲ ਉਨ੍ਹਾਂ ਦੇ ਨੰਬਰ ’ਤੇ ਸੰਪਰਕ ਕਰਨਾ ਚਾਹਿਆ ਤਾਂ ਵਾਰ-ਵਾਰ ਘੰਟੀ ਜਾਣ ਦੇ ਬਾਵਜੂਦ ਹਮੇਸ਼ਾ ਦੀ ਤਰ੍ਹਾਂ ਫ਼ੋਨ ਰਿਸੀਵ ਨਾ ਕੀਤਾ, ਜਿਸ ਕਰਕੇ ਨਿਗਮ ਪ੍ਰਬੰਧਾਂ ਸੰਬੰਧੀ ਕੋਈ ਤੱਥ ਸਾਹਮਣੇ ਨਹੀਂ ਆਏ। ਹੁਣ ਦੇਖਣਾ ਹੋਵੇਗਾ ਕਿ ਆਉਂਦੇ ਦਿਨਾਂ ਵਿਚ ਇਹ ਮਾਮਲਾ ਕੀ ਤੂਲ ਫੜਦਾ ਹੈ।
Ad Position 22
No active advertisement
ਪਿਛਲੀ ਖ਼ਬਰ ਥੈਲੇਸੀਮੀਆ ਪੀੜਤ ਬੱਚਿਆਂ ਦੀ ਮਦਦ ਲਈ ਲਗਾਏ ਕੈਂਪ ’ਚ 94 ਯੂਨਿਟ ਖ਼ੂਨਦਾਨ ਅਗਲੀ ਖ਼ਬਰ ਨੈਸ਼ਨਲ ਅਬੈਕਸ ਮੁਕਾਬਲੇ ’ਚ ਬਠਿੰਡਾ ਜ਼ਿਲ੍ਹੇ ਦੇ 160 ਵਿਦਿਆਰਥੀਆਂ ਨੇ ਦਿਖਾਈ ਆਪਣੀ ਪ੍ਰਤਿਭਾ
Ad Position 24