ਜ਼ੋਨਲ ਖੇਡਾਂ ਵਿਚ ਆਕਸਫੋਰਡ ਸਕੂਲ ਦੇ ਝੋਲੀ ਪਏ 31 ਤਗਮੇ
ਭਗਤਾ ਭਾਈਕਾ, 21 ਅਗਸਤ (ਸੁਖਪਾਲ ਸਿੰਘ ਸੋਨੀ)-70ਵੀਆਂ ਜ਼ੋਨਲ ਸਕੂਲ ਖੇਡਾਂ ਵਿਚ ਆਕਸਫੋਰਡ ਸੰਸਥਾ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਜਿਵੇਂ ਫੁੱਟਬਾਲ, ਹੈਂਡਬਾਲ, ਵਾਲੀਬਾਲ, ਬੈਡਮਿੰਟਨ, ਬਾਸਕਿਟਬਾਲ, ਸਕੈਟਿੰਗ, ਕੁਸ਼ਤੀ, ਕਬੱਡੀ, ਕ੍ਰਿਕੇਟ, ਬਾਕਸਿੰਗ, ਚੈੱਸ ਆਦਿ ਵਿਚ ਭਾਗ ਲੈ ਕੇ ਉੱਤਮ ਪ੍ਰਦਰਸ਼ਨ ਕੀਤਾ। ‘ ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਅਤੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਭਗਤਾ ਦੇ ਮੈਦਾਨਾਂ ਵਿਚ ਹੋਈਆਂ ਜ਼ੋਨਲ ਖੇਡਾਂ ਵਿਚ ਲਗਭਗ 20 ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ।
ਦ
ਦਾ ਆਕਸਫੋਰਡ ਸਕੂਲ ਭਗਤਾ ਭਾਈਕਾ ਦੇ ਮੈਡਲ ਜਿੱਤਣ ਵਾਲੇ ਬੱਚਿਆਂ ਨਾਲ ਪ੍ਰਿੰਸੀਪਲ ਰੂਪ ਲਾਲ ਬਾਂਸਲ ਆਦਿ। ਤਸਵੀਰ: ਸੁਖਪਾਲ ਸਿੰਘ ਸੋਨੀ
22-08-2026
ਭਗਤਾ ਭਾਈਕਾ, 21 ਅਗਸਤ (ਸੁਖਪਾਲ ਸਿੰਘ ਸੋਨੀ)-70ਵੀਆਂ ਜ਼ੋਨਲ ਸਕੂਲ ਖੇਡਾਂ ਵਿਚ ਆਕਸਫੋਰਡ ਸੰਸਥਾ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਜਿਵੇਂ ਫੁੱਟਬਾਲ, ਹੈਂਡਬਾਲ, ਵਾਲੀਬਾਲ, ਬੈਡਮਿੰਟਨ, ਬਾਸਕਿਟਬਾਲ, ਸਕੈਟਿੰਗ, ਕੁਸ਼ਤੀ, ਕਬੱਡੀ, ਕ੍ਰਿਕੇਟ, ਬਾਕਸਿੰਗ, ਚੈੱਸ ਆਦਿ ਵਿਚ ਭਾਗ ਲੈ ਕੇ ਉੱਤਮ ਪ੍ਰਦਰਸ਼ਨ ਕੀਤਾ। ‘ ਦ ਆਕਸਫੋਰਡ ਸਕੂਲ ਆਫ਼ ਐਜ਼ੂਕੇਸ਼ਨ’ ਭਗਤਾ ਅਤੇ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਭਗਤਾ ਦੇ ਮੈਦਾਨਾਂ ਵਿਚ ਹੋਈਆਂ ਜ਼ੋਨਲ ਖੇਡਾਂ ਵਿਚ ਲਗਭਗ 20 ਸਕੂਲਾਂ ਦੇ ਖਿਡਾਰੀਆਂ ਨੇ ਭਾਗ ਲਿਆ। ਮੁਕਾਬਲਿਆਂ ਵਿਚੋਂ ਆਕਸਫੋਰਡ ਸੰਸਥਾ ਦੇ ਖਿਡਾਰੀਆਂ ਨੇ ਫੁੱਟਬਾਲ, ਹੈਂਡਬਾਲ, ਵਾਲੀਬਾਲ, ਬੈਡਮਿੰਟਨ, ਬਾਸਕਿਟਬਾਲ, ਸਕੈਟਿੰਗ, ਕੁਸ਼ਤੀ ਵਿਚੋਂ ਗੋਲਡ ਮੈਡਲ ਕਬੱਡੀ, ਕ੍ਰਿਕੇਟ, ਬਾਕਸਿੰਗ, ਚੈੱਸ ਵਿਚੋਂ ਸਿਲਵਰ ਅਤੇ ਤਾਬਾਂ ਮੈਡਲ ਜਿੱਤਿਆ। ਇਸ ਤਰ੍ਹਾਂ ਇਸ ਸੰਸਥਾ ਦੇ ਵਿਦਿਆਰਥੀਆਂ ਨੇ 16 ਗੋਲਡ ਮੈਡਲ, 9 ਸਿਲਵਰ ਅਤੇ 6 ਤਾਬਾਂ ਮੈਡਲਾਂ ਉੱਤੇ ਕਬਜ਼ਾ ਕੀਤਾ। ਸੰਸਥਾ ਦੀ ਝੋਲੀ ਵਿਚ ਕੁੱਲ 31 ਮੈਡਲ ਪ੍ਰਾਪਤ ਕਰਨ ਦਾ ਮਾਣ ਹਾਸਲ ਕੀਤਾ । ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਰੂਪ ਲਾ ਲ ਬਾਂਸਲ ਨੇ ਸਾਰੇ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕਰਦੇ ਹੋਏ ਸਕੂਲ ਦੇ ਡੀ. ਪੀ. ਅਧਿਆਪਕ ਪ੍ਰਦਮਨ ਸਿੰਘ, ਤੇਜਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਜਿੰਦਰ ਸਿੰਘ, ਜਗਜੀਤ ਸਿੰਘ, ਮਨਪ੍ਰੀਤ ਕੌਰ ਅਤੇ ਪੂਨਮ ਰਾਣੀ ਨੂੰ ਵਧਾਈ ਦਿੰਦੇ ਕਿਹਾ ਕਿ ਯੋਗ ਅਗਵਾਈ ਵਿਚ ਹੀ ਉੱਚ ਪ੍ਰਾਪਤੀਆਂ ਦੀ ਆਸ ਕੀਤੀ ਜਾਂਦੀ ਹੈ। ਸੰਸਥਾ ਦੇ 165 ਖਿਡਾਰੀ ਜ਼ਿਲ੍ਹਾ ਪੱਧਰੀ ਖੇਡਾਂ ਵਿਚ ਹਿੱਸਾ ਲੈਣਗੇ ਅਤੇ ਹੋਰ ਵਧੇਰੇ ਪ੍ਰਾਪਤੀਆਂ ਕਰਦੇ ਹੋਏ ਆਪਣੇ ਮਾਂ–ਬਾਪ ਅਤੇ ਆਪਣੀ ਸੰਸਥਾ ਦਾ ਨਾਂਅ ਰੌਸ਼ਨ ਕਰਨਗੇ। ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਰਦੇਵ ਸਿੰਘ ਬਰਾੜ (ਸਾਬਕਾ ਚੇਅਰਮੈਨ), ਹਰਗੁਰਪ੍ਰੀਤ ਸਿੰਘ ਗਗਨ ਬਰਾੜ (ਚੇਅਰਮੈਨ), ਗੁਰਮੀਤ ਸਿੰਘ ਗਿੱਲ (ਪ੍ਰਧਾਨ), ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ (ਵਾਈਸ ਚੇਅਰਮੈਨ), ਗੁਰਮੀਤ ਸਿੰਘ ਗਿੱਲ ਸਰਪੰਚ (ਵਿੱਤ-ਸਕੱਤਰ) ਅਤੇ ਰਮਨਦੀਪ ਸਿੰਘ ਨੇ ਖਿਡਾਰੀਆਂ ਨੂੰ ਹੱਲਾ ਸ਼ੇਰੀ ਦਿੰਦੇ ਹੋਏ ਕਿਹਾ ਕਿ ਖਿਡਾਰੀਆਂ ਨੂੰ ਹਰ ਲੋੜੀਂਦੀ ਸਹੂਲਤ ਮੁਹੱਈਆ ਕਰਵਾਉਣ ਲਈ ਸਦਾ ਵਚਨਬੱਧ ਹਾਂ ਤਾਂ ਕਿ ਵੱਧ ਤੋਂ ਵੱਧ ਵਿਦਿਆਰਥੀ ਵਧੀਆ ਖਿਡਾਰੀ ਬਣ ਸਕਣ।