22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

- ਮਾਮਲਾ ਪੰਜਾਬ ਸਰਕਾਰ ਵਲੋਂ ਪਾਵਰਕਾਮ ’ ਚ ਠੇਕਾ ਮੁਲਾਜ਼ਮਾਂ ਦੀ ਨਿਯੁਕਤੀ ਰੋਕਣ ਦਾ - ਲਹਿਰਾ ਥਰਮਲ ਦੇ 1800 ਕਰੀਬ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਵਲੋਂ 23 ਅਗਸਤ ਮਗਰੋਂ ਤਿੱਖੇ ਸੰਘਰਸ਼ ਦਾ ਐਲਾਨ

ਲਹਿਰਾ ਮੁਹੱਬਤ, 21 ਅਗਸਤ (ਸੁਖਪਾਲ ਸਿੰਘ ਸੁੱਖੀ)- ਲਹਿਰਾ ਮੁਹੱਬਤ ਥਰਮਲ ’ਚ ਕੰਮ ਕਰਦੇ 1800 ਦੇ ਕਰੀਬ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਨੇ ਪਾਵਰਕਾਮ ’ਚ ਮਰਜ਼ ਕਰਨ ਦੇ ਪੰਜਾਬ ਸਰਕਾਰ ਵਲੋਂ ਰੋਕੇ ਨਿਯੁਕਤੀ ਪੱਤਰ ਜਾਰੀ ਨਾ ਕਰਨ ਦੇ ਰੋਸ ਵਜੋਂ 23 ਦਿਨਾਂ ਤੋਂ ਹੜਤਾਲ ਮਗਰੋਂ ਅੱਜ 23 ਅਗਸਤ ਤੋਂ ਬਾਅਦ ਤਿੱਖੇ ਸੰਘਰਸ਼ ਦਾ ਐਲਾਨ ਕੀਤਾ। ਇਸ ਸੰਬੰਧੀ ਜੀ.

Ad Position 21
No active advertisement
ਅਜੀਤ ਡੈਸਕ 22-08-2026
ਲਹਿਰਾ ਮੁਹੱਬਤ, 21 ਅਗਸਤ (ਸੁਖਪਾਲ ਸਿੰਘ ਸੁੱਖੀ)- ਲਹਿਰਾ ਮੁਹੱਬਤ ਥਰਮਲ ’ਚ ਕੰਮ ਕਰਦੇ 1800 ਦੇ ਕਰੀਬ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਨੇ ਪਾਵਰਕਾਮ ’ਚ ਮਰਜ਼ ਕਰਨ ਦੇ ਪੰਜਾਬ ਸਰਕਾਰ ਵਲੋਂ ਰੋਕੇ ਨਿਯੁਕਤੀ ਪੱਤਰ ਜਾਰੀ ਨਾ ਕਰਨ ਦੇ ਰੋਸ ਵਜੋਂ 23 ਦਿਨਾਂ ਤੋਂ ਹੜਤਾਲ ਮਗਰੋਂ ਅੱਜ 23 ਅਗਸਤ ਤੋਂ ਬਾਅਦ ਤਿੱਖੇ ਸੰਘਰਸ਼ ਦਾ ਐਲਾਨ ਕੀਤਾ। ਇਸ ਸੰਬੰਧੀ ਜੀ.ਐਚ.ਟੀ.ਪੀ ਕੰਟਰੈਕਟਰ ਵਰਕਰ ਯੂਨੀਅਨ ਏਟਕ ਦੇ ਵਫ਼ਦ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਤੇ ਐਸ.ਐਸ.ਪੀ ਦਫ਼ਤਰ ਆਪਣਾ ਪੱਤਰ ਦੇ ਦਿੱਤਾ ਹੈ। ਇਸ ਸੰਬੰਧੀ ਜੱਥੇਬੰਦੀ ਆਗੂ ਸੁਖਵਿੰਦਰ ਸਿੰਘ ਬਾਠ, ਬਲਵਿੰਦਰ ਸਿੰਘ ਬੱਲੀ ਨੇ ਕਿਹਾ ਕਿ ਸਰਕਾਰੀ ਮਸ਼ੀਨਰੀ ਦਾ 23 ਦਿਨਾਂ ਵਿਚ ਲੋਕਲ ਮੈਨੇਜਮੈਂਟ ਨੇ ਬਿਨਾਂ ਮੈਨ ਪਾਵਰ ਤੋਂ ਧੱਕੇ ਨਾਲ ਚਲਾ ਕੇ ਕਰੋੜਾਂ ਦਾ ਨੁਕਸਾਨ ਕਰ ਦਿੱਤਾ ਹੈ ਤੇ ਹੁਣ ਵੀ ਜਾਰੀ ਹੈ। ਥਰਮਲ ਦੀਆਂ ਮੇਨ ਪਲਾਂਟ ਤੇ ਕੋਲਾ ਸਪਲਾਈ ਸਾਈਟਾਂ ਨੂੰ ਅੱਗਾਂ ਲੱਗ ਰਹੀਆਂ ਹਨ ਤੇ ਕਈ ਥਾਈਂ ਅਜਿਹਾ ਨੁਕਸਾਨ ਹੋਇਆ ਤੇ ਹੋ ਰਿਹਾ ਹੈ। ਜਿਸ ਨੂੰ ਠੀਕ ਕਰਕੇ ਮੁੜ ਚਲਾਉਣ ਲਈ ਘੱਟ ਘੱਟ 2 ਹਫ਼ਤੇ ਦਾ ਸਮਾਂ ਲੱਗਾ ਸਕਦਾ ਹੈ। ਕਰੋੜਾਂ ਦਾ ਖਰਚਾ ਆਵੇਗਾ। ਕੋਲ ਸਪਲਾਈ ਦੇ ਰੈਕ ਖਾਲੀ ਨਹੀਂ ਹੋ ਰਹੇ ਤੇ ਜਿਸ ਦਾ ਡੈਮਰੇਜ਼ ਪਾਵਰਕਾਮ ਰੇਲਵੇ ਨੂੰ ਲੱਖਾਂ ਰੁਪਏ ਦੇ ਰਿਹਾ ਹੈ। ਲਹਿਰਾ ਥਰਮਲ ਦਾ ਬਿਜਲੀ ਉਤਪਾਦਨ ਇਸ ਸਮੇਂ ਠੇਕਾ ਮੁਲਾਜ਼ਮਾਂ ਦੇ ਬਾਹਰ ਬੈਠਣ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਸਰਕਾਰ ਪੰਜਾਬ ਵਿਚ ਬਿਜਲੀ ਦੀ ਮੌਜੂਦਾ ਮੰਗ ਕਰੀਬ ਅੱਜ 15141.93 ਮੈਗਾਵਾਟ ਨੂੰ ਪੂਰਾ ਕਰਨ ਲਈ ਬਾਹਰੋਂ ਕੇਂਦਰੀ ਪੂਲ ’ਚੋਂ ਮਹਿੰਗੇ ਭਾਅ ਕਰੀਬ 12 ਤੋਂ 13 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 10504 ਮੈਗਾਵਾਟ ਦੇ ਕਰੀਬ ਖ਼ਰੀਦ ਕਰਕੇ ਸਮਾਂ ਲੰਘਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਫੇਲੀਅਰ ਹੈ। ਦੂਜੇ ਪਾਸੇ ਵਿਧਾਨ ਸਭਾ ਸੈਸ਼ਨ ਰਾਹੀਂ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਦਾ ਢੰਡੋਰਾ ਪਿੱਟਿਆ ਜਾ ਰਿਹਾ ਹੈ। ਪਰ ਆਊਟ ਸੋਰਸਡ ਠੇਕਾ ਮੁਲਾਜ਼ਮ 23 ਦਿਨਾਂ ਤੋਂ ਕੰਮ ਬੰਦ ਕਰਕੇ ਸੜਕਾਂ ਉਰ ਬੈਠ ਕੇ ਸਰਕਾਰ ਦੇ ਸੁਨੇਹੇ ਦੀ ਉਡੀਕ ਕਰ ਰਹੇ ਹਨ, ਕਿਉਂਕਿ ਸਰਕਾਰ ਨੇ ਪਿਛਲੀ ਮੀਟਿੰਗ ਵਿਚ ਕਿਹਾ ਸੀ ਕਿ 23 ਅਗਸਤ ਤੱਕ ਉਨ੍ਹਾਂ ਨੂੰ ਵਿਭਾਗ ਵਿਚ ਮਰਜ਼ ਕਰ ਲਿਆ ਜਾਵੇਗਾ। ਪਰ ਮਸਲਾ ਜਿਉਂ ਦਾ ਤਿਉਂ ਹੈ। ਜੇ ਜਲਦ ਹੱਲ ਨਾ ਕੀਤਾ ਤਾਂ ਠੇਕਾ ਮੁਲਾਜ਼ਮਾਂ ਦਾ ਮਸਲਾ ਆਪ ਸਰਕਾਰ ਲਈ ਭਵਿੱਖ ਵਿਚ ਗਲੇ ਦੀ ਹੱਡੀ ਬਣੇਗਾ। ਆਗੂਆਂ ਨੇ ਲੋਕ ਹਿੱਤਾਂ ਦੀ ਰਾਖੀ ਕਰ ਰਹੀਆਂ ਭਰਾਤਰੀ ਜਥੇਬੰਦੀਆਂ ਦੀ ਹਮਾਇਤ ਦੀ ਮੰਗ ਕਰਦਿਆਂ ਠੇਕਾ ਮੁਲਾਜ਼ਮਾਂ ਦੀ 20-22 ਸਾਲਾਂ ਤੋਂ ਲਾਰਿਆਂ ਦੇ ਰੂਪ ਵਿਚ ਹੁੰਦੀ ਠੇਕਾ ਪ੍ਰਣਾਲੀ ਰਾਹੀਂ ਲੁੱਟ ਨੂੰ ਬੰਦ ਕਰਾਉਣ ਲਈ 23 ਅਗਸਤ ਮਗਰੋਂ ਤਿੱਖੇ ਸੰਘਰਸ਼ ਵਿਚ ਡੱਟਵੀਂ ਸ਼ਮੂਲੀਅਤ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਦੀ ਚੜ੍ਹਤ ਵੇਖ ਵਿਰੋਧੀ ਪਾਰਟੀਆਂ ’ਚ ਘਬਰਾਹਟ : ਆਗੂ ਅਗਲੀ ਖ਼ਬਰ ਬਠਿੰਡਾ ਰੇਲਵੇ ਕਾਲੋਨੀ ’ਚ ਸਹਾਇਕ ਲੋਕੋ ਪਾਇਲਟ ਉੱਪਰ ਲੁਟੇਰਿਆਂ ਨੇ ਕੀਤਾ ਹਮਲਾ
Ad Position 24