22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-08-2026

ਈ-20 ਤੇਲ ਨੀਤੀ ਕਾਰਨ ਵਧੀ ਮਹਿੰਗਾਈ, ਕਾਂਗਰਸ ਨੇ ਸਰਕਾਰ ਨੂੰ ਘੇਰਿਆ

ਨਵੀਂ ਦਿੱਲੀ, 21 ਅਗਸਤ (ਪੀ.ਟੀ.ਆਈ)-ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਾਂਗਰਸ ਨੇ ਸ਼ੁੱਕਰਵਾਰ ਨੂੰ ਈ-20 ਤੇਲ ਨੀਤੀ ਦੀ ਤੁਰੰਤ ਸਮੀਖਿਆ ਕਰਨ ਦੀ ਮੰਗ ਕੀਤੀ ਅਤੇ ਦਾਅਵਾ ਕੀਤਾ ਕਿ ਇੱਕ ਲੋਕ ਵਿਰੋਧੀ ਤੇਲ ਨੀਤੀ ਜੋ ਵਾਹਨਾਂ ਦੇ ਚੱਲਣ ਅਤੇ ਰਸੋਈ ...

Ad Position 21
No active advertisement
ਅਜੀਤ ਡੈਸਕ 22-08-2026

ਨਵੀਂ ਦਿੱਲੀ, 21 ਅਗਸਤ (ਪੀ.ਟੀ.ਆਈ)-ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਕਾਂਗਰਸ ਨੇ ਸ਼ੁੱਕਰਵਾਰ ਨੂੰ ਈ-20 ਤੇਲ ਨੀਤੀ ਦੀ ਤੁਰੰਤ ਸਮੀਖਿਆ ਕਰਨ ਦੀ ਮੰਗ ਕੀਤੀ ਅਤੇ ਦਾਅਵਾ ਕੀਤਾ ਕਿ ਇੱਕ ਲੋਕ ਵਿਰੋਧੀ ਤੇਲ ਨੀਤੀ ਜੋ ਵਾਹਨਾਂ ਦੇ ਚੱਲਣ ਅਤੇ ਰਸੋਈ ਦੇ ਖਰਚਿਆਂ ਨੂੰ ਮਹਿੰਗਾ ਬਣਾਉਂਦੀ ਹੈ, ਦੇਸ਼ ਨੂੰ ਕਦੇ ਮਨਜ਼ੂਰ ਨਹੀਂ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਐਕਸ ‘ਤੇ ਇੱਕ ਹਿੰਦੀ ਅਖ਼ਬਾਰ ਦੀ ਰਿਪੋਰਟ ਦਾ ਸਕ੍ਰੀਨਸ਼ਾਟ ਸਾਂਝਾ ਕੀਤਾ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਦੇਸ਼ ਵਿਚ ਪਿਛਲੇ ਤਿੰਨ ਮਹੀਨਿਆਂ ਵਿੱਚ ਖੰਡ ਦੀਆਂ ਕੀਮਤਾਂ ਵਿੱਚ 40 ਫ਼ੀਸਦੀ ਵਾਧਾ ਹੋਇਆ ਹੈ, ਗੁੜ 24 ਫ਼ੀਸਦੀ ਮਹਿੰਗਾ ਹੋ ਗਿਆ ਹੈ, ਚੌਲ 16 ਫ਼ੀਸਦੀ ਅਤੇ ਮੱਕੀ ਦਾ ਆਟਾ 11ਫ਼ੀਸਦੀ ਮਹਿੰਗਾ ਹੋ ਗਿਆ ਹੈ। ਜੈਰਾਮ ਰਮੇਸ਼ ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ ਕਿ  ਮੋਦੀ ਸਰਕਾਰ ਦੀ ਦੂਰਦਰਸ਼ੀ ਅਤੇ ਲੋਕ ਵਿਰੋਧੀ ਈ-20 ਨੀਤੀ ਕਾਰਨ ਇੱਕ ਪਾਸੇ ਮਹਿੰਗਾਈ ਵਧ ਰਹੀ ਹੈ, ਜਦੋਂ ਕਿ ਦੂਜੇ ਪਾਸੇ ਵਾਹਨ ਮਾਲਕ ਘੱਟ ਮਾਈਲੇਜ ਅਤੇ ਵਾਹਨਾਂ ਦੇ ਨੁਕਸਾਨ ਦਾ ਖਮਿਆਜ਼ਾ ਭੁਗਤਣ ਲਈ ਮਜਬੂਰ ਹਨ। ਉਨ੍ਹਾਂ ਕਿਹਾ ਕਿ ਜਨਤਾ ਨੂੰ ਸੜਕਾਂ ’ਤੇ ਅਤੇ ਆਪਣੀਆਂ ਰਸੋਈਆਂ ਵਿਚ ਦੋਵਾਂ ਥਾਵਾਂ ‘ਤੇ ਇਸ ਦੀ ਕੀਮਤ ਚੁਕਾਉਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਈਥਾਨੌਲ ਉਤਪਾਦਨ ਵਿਚ ਸ਼ਾਮਲ ਆਪਣੇ ਕਰੀਬੀਆਂ ਦੇ ਮੁਨਾਫ਼ੇ ਨੂੰ ਵੱਧ ਤੋਂ ਵੱਧ ਕਰਨ ਦੀ ਜਲਦਬਾਜ਼ੀ ਵਿਚ ਵਾਹਨ ਮਾਲਕਾਂ ਦੀ ਤੇਲ ਚੋਣ ਨੂੰ ਸੀਮਤ ਕਰ ਦਿੱਤਾ ਗਿਆ ਹੈ, ਜਦੋਂ ਕਿ ਵਾਹਨ ਦੀ ਮਾਈਲੇਜ ਅਤੇ ਈ-20 ਤੇਲ ਨਾਲ ਅਨੁਕੂਲਤਾ ਬਾਰੇ ਗੰਭੀਰ ਚਿੰਤਾਵਾਂ ਅਜੇ ਵੀ ਬਣੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਹ ਹੈਰਾਨੀ ਦੀ ਗੱਲ ਹੈ ਕਿ ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ’ਚ ਗਿਰਾਵਟ ਅਤੇ 20 ਫ਼ੀਸਦੀ ਈਥਾਨੌਲ ਮਿਲਾਉਣ ਨਾਲ ਪ੍ਰਾਪਤ ਹੋਈ ਲਾਗਤ ਬਚਤ ਦੇ ਬਾਵਜੂਦ, ਪੈਟਰੋਲ ਦੀਆਂ ਕੀਮਤਾਂ ਵਿਚ ਕੋਈ ਕਮੀ ਨਹੀਂ ਆਈ ਹੈ।

Ad Position 22
No active advertisement
ਅਗਲੀ ਖ਼ਬਰ ਵੰਦੇ ਮਾਤਰਮ ’ਤੇ ਬਹਿਸ ‘ਸਹੀ ਨਹੀਂ’, ਲੋਕ ਹਿੱਤ ਮੁੱਦਿਆਂ ’ਤੇ ਧਿਆਨ ਦੇਵੋ- ਮਾਇਆਵਤੀ
Ad Position 24