ਬਠਿੰਡਾ ’ਚ ਕਾਰ ਡਰਾਈਵਰ ਦੀ ਕੁੱਟਮਾਰ ਕਰਦੇ ਹੋਏ ਲੁਟੇਰੇ ਕਾਰ ਖੋਹ ਕੇ ਹੋਏ ਫਰਾਰ
ਬਠਿੰਡਾ, 21 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਸ਼ਹਿਰ ਵਿਚ ਰਾਤ ਸਮੇਂ ਮਿੱਤਲ ਮਾਲ ਰੋਡ ‘ਤੇ 4-5 ਲੁਟੇਰਿਆਂ ਵਲੋਂ ਇਕ ਕਾਰ ਚਾਲਕ ਨੂੰ ਘੇਰ ਕੇ ਕੁੱਟਮਾਰ ਕਰਦੇ ਹੋਏ ਜਬਰਦਸ਼ਤੀ ਕਾਰ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਵਲੋਂ ਇਸ ਵਾਰਦਾਤ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ ਹੈ।
ਬਠਿੰਡਾ, 21 ਅਗਸਤ (ਪ੍ਰੀਤਪਾਲ ਸਿੰਘ ਰੋਮਾਣਾ)- ਸ਼ਹਿਰ ਵਿਚ ਰਾਤ ਸਮੇਂ ਮਿੱਤਲ ਮਾਲ ਰੋਡ ‘ਤੇ 4-5 ਲੁਟੇਰਿਆਂ ਵਲੋਂ ਇਕ ਕਾਰ ਚਾਲਕ ਨੂੰ ਘੇਰ ਕੇ ਕੁੱਟਮਾਰ ਕਰਦੇ ਹੋਏ ਜਬਰਦਸ਼ਤੀ ਕਾਰ ਖੋਹ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜ੍ਹਤ ਵਲੋਂ ਇਸ ਵਾਰਦਾਤ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਈ ਗਈ ਹੈ। ਉੱਧਰ ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਕੋਤਵਾਲੀ ਪੁਲਿਸ ਮੌਕੇ ਉਪਰ ਪਹੁੰਚੀ, ਜਿਨ੍ਹਾਂ ਵਲੋਂ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਇਕ ਵਪਾਰੀ ਕਰਨਾਲ ਤੋਂ ਬਠਿੰਡਾ ਵਿਖੇ ਕਿਸੇ ਕੰਮ ਲਈ ਆਏ ਸਨ, ਪਰ ਉਹ ਮਿੱਤਲ ਮਾਲ ਨਜਦੀਕ ਇਕ ਹੋਟਲ ਵਿਚ ਠਹਿਰੇ ਹੋਏ ਸਨ। ਉਨ੍ਹਾਂ ਵਲੋਂ ਆਪਣੇ ਡਰਾਇਵਰ ਸੁਮਿਤ ਕੁਮਾਰ ਨੂੰ ਕੋਈ ਸਮਾਨ ਲੈਣ ਲਈ ਕਾਰ ਰਾਹੀਂ ਭੇਜਿਆ ਗਿਆ ਸੀ। ਪਰ ਰਾਤ ਸਮੇਂ ਜਦੋਂ ਡਰਾਇਵਰ ਮੇਲਾ ਰਾਮ ਨੇੜੇ ਮਿੱਤਲ ਮਾਲ ਕੋਲ ਪਹੁੰਚਿਆ ਤਾਂ ਉੱਥੇ ਮੌਜੂਦ 4-5 ਲੁਟੇਰਿਆਂ ਨੇ ਡਰਾਇਵਰ ਨੂੰ ਘੇਰ ਕੇ ਜਿੱਥੇ ਉਸ ਦੀ ਕੁੱਟਮਾਰ ਕੀਤੀ, ਉੱਥੇ ਹੀ ਕਾਰ ਖੋਹ ਕੇ ਫਰਾਰ ਹੋ ਗਏ। ਇਸ ਵਾਰਦਾਤ ਸਬੰਧੀ ਪੀੜ੍ਹਤ ਕਾਰ ਡਰਾਇਵਰ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥਾਣਾ ਕੋਤਵਾਲੀ ਦੇ ਐਸ.ਐਚ.ਓ. ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਮਾਮਲੇ ਵਿਚ ਸੀ.ਸੀ.ਟੀ.ਵੀ. ਕੈਮਰੇ ਚੈੱਕ ਕਰਦੇ ਹੋਏ ਲੁਟੇਰਿਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ।