14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਮੀਂਹ ਪੈਣ ਨਾਲ ਬਠਿੰਡਾ ਕਈ ਹਿੱਸੇ ਜਲ-ਥਲ ਨੀਵੇਂ ਇਲਾਕਿਆਂ ’ ਚ ਪਾਣੀ ਭਰਨ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ

ਬਠਿੰਡਾ, 13 ਅਗਸਤ (ਵੀਰਪਾਲ ਸਿੰਘ)- ਸਾਉਣ ਮਹੀਨੇ ਦੇ ਭਰਵੇਂ ਮੀਂਹ ਪੈਣ ਨਾਲ ਬਠਿੰਡਾ ਸ਼ਹਿਰ ਜਲ-ਥਲ ਹੋ ਗਿਆ। ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

Ad Position 21
No active advertisement
ਮੀਂਹ ਦੇ ਪਾਣੀ ਵਿਚ ਡੁੱਬੀ ਹੋਈ ਬਠਿੰਡਾ ਦੀ ਪਾਵਰ ਹਾਊਸ ਰੋਡ। ਤਸਵੀਰ: ਲਵਲੀ 14-08-2026
ਬਠਿੰਡਾ, 13 ਅਗਸਤ (ਵੀਰਪਾਲ ਸਿੰਘ)- ਸਾਉਣ ਮਹੀਨੇ ਦੇ ਭਰਵੇਂ ਮੀਂਹ ਪੈਣ ਨਾਲ ਬਠਿੰਡਾ ਸ਼ਹਿਰ ਜਲ-ਥਲ ਹੋ ਗਿਆ। ਸ਼ਹਿਰ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਜਾਣ ਨਾਲ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੀਂਹ ਦੇ ਪਾਣੀ ਵਿਚੋਂ ਲੰਘਣ ਵਾਲੇ ਵਾਹਨਾਂ ਨੂੰ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਕਰਨਾ ਪਿਆ। ਪਾਵਰ ਹਾਊਸ ਰੋਡ, 100 ਫੁੱਟੀ ਰੋਡ, ਕਚਹਿਰੀ ਰੋਡ, ਸਿਰਕੀ ਬਾਜਾਰ, ਪਰਸ ਰਾਮ ਨਗਰ ਆਦਿ ਨੀਵੀਂਆਂ ਥਾਵਾਂ ਵਾਲੇ ਬਾਜ਼ਾਰਾਂ ਵਿਚ ਮੀਂਹ ਦਾ ਪਾਣੀ ਖੜ੍ਹਾ ਹੋਣ ਨਾਲ ਦੁਕਾਨਦਾਰਾਂ ਦਾ ਕੰਮਕਾਰ ਕਾਫ਼ੀ ਪ੍ਰਭਾਵਿਤ ਹੋਇਆ। ਬਾਜ਼ਾਰ ਵਿਚ ਆਪਣੇ ਕੰਮਕਾਰਾਂ ਲਈ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਬਠਿੰਡਾ ਵਿਚ ਪਏ ਮੀਂਹ ਦੀ ਹੱਦ ਸ਼ਹਿਰ ਤੱਕ ਸੀਮਿਤ ਰਹੀ। ਬਠਿੰਡਾ ਦੇ ਆਸ-ਪਾਸ ਖੇਤਰਾਂ ਵਿਚ ਹਲਕੀ ਬੂੰਦਾ-ਬਾਂਦੀ ਹੋਣ ਨਾਲ ਧਰਤੀ ਹੇਠਲੀ ਭੜਾਸ ਨਿਕਲਣ ਕਾਰਨ ਹੁੰਮ੍ਹਸ ਭਰੀ ਵਿਚ ਹੋਰ ਵਾਧਾ ਹੋ ਗਿਆ, ਜਿਸ ਨਾਲ ਲੋਕਾਂ ਦਾ ਬੁਰਾ ਹਾਲ ਹੋ ਗਿਆ। ਸ਼ਹਿਰ ਵਿਚ ਮੀਂਹ ਪੈਣ ਤੋਂ ਬਾਅਦ ਲੱਗੇ ਬਿਜਲੀ ਦੇ ਕੱਟ ਕਾਰਨ ਹੁੰਮ੍ਹਸ ਭਰੀ ਗਰਮੀ ਨੇ ਲੋਕਾਂ ਦਾ ਜਿਊਣਾ ਦੁੱਭਰ ਕਰਕੇ ਰੱਖ ਦਿੱਤਾ। ਸਾਉਣ ਮਹੀਨੇ ਤੋਂ ਮੀਂਹ ਨਾ ਪੈਣ ਕਰਕੇ ਹੁੰਮ੍ਹਸ ਭਰੀ ਗਰਮੀ ਪੈਣ ਨਾਲ ਲੋਕਾਂ ਦਾ ਬੇਹਾਲ ਹੋ ਰ ਹੇ ਸਨ। ਇਸ ਮੀਂਹ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕਿਸੇ ਤਰ੍ਹਾਂ ਕੋਈ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆਈ। ਦੁਪਹਿਰ 3 ਵਜੇ ਤੋਂ ਬਾਅਦ ਪਏ ਮੀਂਹ ਨਾਲ ਘੱਟ ਤੋਂ ਘੱਟ ਪਾਰਾ 27.4 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 36.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਬਠਿੰਡਾ ਅਤੇ ਆਸ-ਪਾਸ ਦੇ ਖੇਤਰਾਂ ਵਿਚ ਭਰਵਾਂ ਮੀਂਹ ਪੈਣ ਦੀ ਸੰਭਾਵਨਾ ਬਣ ਸਕਦੀ ਹੈ। ਜਿਸ ਨਾਲ ਲੋਕਾਂ ਨੂੰ ਹੁੰਮ੍ਹਸ ਭਰੀ ਗਰਮੀ ਤੋਂ ਰਾਹਤ ਮਿਲਣ ਦੀ ਆਸ ਬਣ ਸਕਦੀ ਹੈ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ’ਚ ਅਕਾਲੀ ਦਲ ਦੇ ਹੱਕ ਵਿਚ ਹਨੇਰੀ ਸ਼ੁਰੂ ਹੋ ਚੁੱਕੀ ਹੈ- ਮਲੂਕਾ ਅਗਲੀ ਖ਼ਬਰ ਚੇਅਰਮੈਨ ਨਵਦੀਪ ਸਿੰਘ ਜੀਦਾ ਦਾ ਬਾਲਿਆਂਵਾਲੀ ਵਿਖੇ ਧਾਰਮਿਕ ਸੰਸਥਾਵਾਂ ਵੱਲੋਂ ਸਨਮਾਨ
Ad Position 24