14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਪੰਜਾਬ ’ਚ ਅਕਾਲੀ ਦਲ ਦੇ ਹੱਕ ਵਿਚ ਹਨੇਰੀ ਸ਼ੁਰੂ ਹੋ ਚੁੱਕੀ ਹੈ- ਮਲੂਕਾ

ਭਗਤਾ ਭਾਈਕਾ, 13 ਅਗਸਤ (ਸੁਖਪਾਲ ਸਿੰਘ ਸੋਨੀ)-ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵਲੋਂ ਦਵਿੰਦਰ ਸਿੰਘ ਮਠਾੜੂ ਨੂੰ ਬੀ. ਸੀ ਵਿੰਗ ਸਰਕਲ ਭਗਤਾ ਭਾਈਕਾ ਦਾ ਪ੍ਰਧਾਨ ਬਣਾਉਣ ਦੇ ਸਵਾਗਤ ਵਿਚ ਸਥਾਨਿਕ ਸ਼ਹਿਰ ਦੇ ਸਮੂਹ ਬੀ.

Ad Position 21
No active advertisement
ਐਸਬੀ ਰੈਸਟੋਰੈਂਟ ਭਗਤਾ ਭਾਈਕਾ ਵਿਖੇ ਇਕੱਠ ਦੌਰਾਨ ਨਵਨਿਯੁਕਤ ਪ੍ਰਧਾਨ ਦਵਿੰਦਰ ਸਿੰਘ ਮਠਾੜੂ ਦਾ ਸਨਮਾਨ ਕਰਦੇ ਹੋਏ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਆਦਿ। ਤਸਵੀਰ : ਸੁਖਪਾਲ ਸਿੰਘ ਸੋਨੀ 14-08-2026
ਭਗਤਾ ਭਾਈਕਾ, 13 ਅਗਸਤ (ਸੁਖਪਾਲ ਸਿੰਘ ਸੋਨੀ)-ਪਿਛਲੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਵਲੋਂ ਦਵਿੰਦਰ ਸਿੰਘ ਮਠਾੜੂ ਨੂੰ ਬੀ.ਸੀ ਵਿੰਗ ਸਰਕਲ ਭਗਤਾ ਭਾਈਕਾ ਦਾ ਪ੍ਰਧਾਨ ਬਣਾਉਣ ਦੇ ਸਵਾਗਤ ਵਿਚ ਸਥਾਨਿਕ ਸ਼ਹਿਰ ਦੇ ਸਮੂਹ ਬੀ.ਸੀ ਭਾਈਚਾਰੇ ਵਲੋਂ ਐਸਬੀ ਰੈਸਟੋਰੈਂਟ ਵਿਖੇ ਪ੍ਰਭਾਵਸ਼ਾਲੀ ਇਕੱਠ ਕੀਤਾ ਗਿਆ, ਜਿਸ ਦੌਰਾਨ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਮਲੂਕਾ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਆਗਾਮੀ ਵਿਧਾਨ ਸਭਾ ਚੋਣਾਂ ਸੰਬੰਧੀ ਅਕਾਲੀ ਦਲ ਹੱਕ ਵਿਚ ਹਨ੍ਹੇਰੀ ਸ਼ੁਰੂ ਹੋ ਚੁੱਕੀ ਹੈ, ਜੋ ਕਿ 2027 ਦੀਆਂ ਚੋਣਾਂ ਤੱਕ ਲੋਕ ਅਕਾਲੀ ਦਲ ਨਾਲ ਚਟਾਨ ਵਾਂਗ ਜੁੜ ਜਾਣਗੇ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਆਪ ਦੇ ਰਾਜ ਦੌਰਾਨ ਪੰਜਾਬ ਦਾ ਵਿਕਾਸ ਹੋਣ ਦੀ ਬਜਾਏ ਪੰਜਾਬ ਹੱਦੋਂ ਪਰੇ ਕੰਗਾਲ ਹੋ ਗਿਆ ਹੈ। ਆਪ ਸਰਕਾਰ ਵਲੋਂ ਦਿੱਲੀ ਵਾਲਿਆ ਦੇ ਇਸ਼ਾਰੇ ’ਤੇ ਤੇਜ਼ੀ ਨਾਲ ਪੰਜਾਬ ਦੀ ਪੈਸਾ ਅਤੇ ਪੰਜਾਬ ਦੇ ਨੌਜਵਾਨਾਂ ਦਾ ਹੱਕ ਖ਼ਤਮ ਕੀਤਾ ਜਾ ਰਿਹਾ ਹੈ। ਮਲੂਕਾ ਨੇ ਦਾਅਵਾ ਕੀਤਾ ਕਿ 2027 ਦੀਆਂ ਚੋਣਾਂ ਦੌਰਾਨ ਲੋਕਾਂ ਦਾ ਫ਼ਤਵਾ ਅਕਾਲੀ ਦਲ ਦੇ ਹੱਕ ਵਿਚ ਹੋਵੇਗਾ ਅਤੇ ਸੁਖਬੀਰ ਸਿੰਘ ਬਾਦਲ ਮੁੱਖ ਮੰਤਰੀ ਬਣਨਗੇ। ਸਮਾਗਮ ਦੌਰਾਨ ਗਗਨਦੀਪ ਸਿੰਘ ਗਰੇਵਾਲ ਸੀਨੀ. ਮੀਤ ਪ੍ਰਧਾਨ ਯੂਥ ਵਿੰਗ, ਜਗਮੋਹਣ ਲਾਲ ਭਗਤਾ, ਦਰਸਨ ਸਿੰਘ ਭਾਈਕੇ, ਗੁਰਤੇਜ ਸਿੰਘ ਚਾਨੀ, ਪਿੰਦਰ ਸਿੱਧੂ, ਨਿਰਮਲ ਸਿੰਘ ਹੀਰੋ ਵਾਲੇ, ਗੁਰਚਰਨ ਸਿੰਘ ਪੁਰੀ, ਗੁਰਜੀਤ ਸਿੰਘ ਅਕਾਲੀ, ਸੁਖਮੰਦਰ ਸਿੰਘ ਅਕਾਲ ਵਾਲੇ, ਰਛਪਾਲ ਸਿੰਘ ਨਿੱਕਾ, ਨਵਦੀਪ ਸਿੰਘ ਮਠਾੜੂ ਨੇ ਦਵਿੰਦਰ ਸਿੰਘ ਮਠਾੜੂ ਦੀ ਨਿਯੁਕਤੀ ’ਤੇ ਮਲੂਕਾ ਦਾ ਧੰਨਵਾਦ ਕ ਰਦੇ ਹੋਏ ਹਾਜ਼ਰੀਨ ਨੂੰ ਅਕਾਲੀ ਦਲ ਦੀ ਹੋਰ ਮਜ਼ਬੂਤੀ ਲਈ ਬੂਥ ਪੱਥਰ ’ਤੇ ਅਤੇ ਘਰ-ਘਰ ਜਾ ਕੇ ਮਿਹਨਤ ਕਰਨ ਦੀ ਅਪੀਲ ਕੀਤੀ। ਇਸ ਸਮੇਂ ਤਰਲੋਚਨ ਸਿੰਘ ਚਾਨੀ, ਗੁਰਬਚਨ ਧੀਮਾਨ, ਬਲਵੀਰ ਸਿੰਘ ਡੀ-ਲੈਕਸ ਵਾਲੇ, ਚਮਕੌਰ ਸਿੰਘ, ਗੁਰਵਿੰਦਰ ਸਿੰਘ, ਸਰਬਜੀਤਸਿੰਘ ਡੈਂਟਰ, ਸਰਬਜੀਤ ਸਿੰਘ ਰਾਮਦਾਸ ਵਾਲੇ, ਨਿਰਮਲ ਧੰਮੂ, ਬਲਵਿੰਦਰ ਸਿੰਘ ਸਮਾਰਟ ਵਾਲੇ, ਗੁਰਮੇਲ ਸਿੰਘ ਅਮਨ ਵਾਲੇ, ਸਾਧੂ ਬੁਰਜ, ਤਰਸੇਮ ਸਿੰਘ ਪੰਪ ਵਾਲੇ, ਪਰਮਜੀਤ ਸਿੰਘ ਮਾੜੀ ਵਾਲੇ, ਡਾ ਜਗਜੀਤ ਸਿੰਘ ਨਿੱਕਾ,ਜਗਤਾਰ ਉਤਮ, ਮਲਕੀਤ ਰਾਜੂ, ਮਨਜੀਤ ਬੱਬੂ, ਲਖਵੀਰ ਸਿੰਘ ਦਸਮੇਸ਼ ਵਾਲੇ, ਸਿਕੰਦਰ ਥਰਾਜ, ਨੀਟਾ ਕਲਗ਼ੀਧਰ, ਜਗਸੀਰ ਘਾਲੀ, ਜੀਤਾ ਡੈਂਟਰ, ਪ੍ਰਦੀਪ ਭਾਈਕੇ, ਦਰਸਨ ਸਿੰਘ ਭਰੀ, ਪ੍ਰੀਤਮ ਸਿੰਘ, ਜਗਦੀਪ ਜੱਗੀ, ਗੁਰਦੀਪ ਸਿੰਘ ਸਟੈਂਡਰਡ, ਗੁਰਤੇਜ ਭਾਰਤ, ਮਲਕੀਤ ਮਲੂਕਾ, ਬਲਵਿੰਦਰ ਸਿੰਘ ਢਾਡੀ, ਮੂੰਗਲਾ ਖੂਹ ਵਾਲਾ, ਜੀਤ ਸਿੰਘ ਖੂਹ ਵਾਲਾ, ਹਰਿੰਦਰ ਹਿੰਦਾ, ਰਜਿੰਦਰ ਰਾਜਾ ਸਮੇਤ ਵੱਡੀ ਗਿਣਤੀ ਵਿਚ ਸਮਰਥਕ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਥਾਣਾ ਦੇ ਜੰਮਪਲ ਖੇਤੀ ਵਿਗਿਆਨੀ ਨੂੰ ਕੌਮਾਂਤਰੀ ਸੰਸਥਾ ਲਈ ਚੁਣਿਆ ਅਗਲੀ ਖ਼ਬਰ ਮੀਂਹ ਪੈਣ ਨਾਲ ਬਠਿੰਡਾ ਕਈ ਹਿੱਸੇ ਜਲ-ਥਲ ਨੀਵੇਂ ਇਲਾਕਿਆਂ ’ ਚ ਪਾਣੀ ਭਰਨ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ
Ad Position 24