14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਪ੍ਰਧਾਨ ਮੰਤਰੀ ’ਤੇ ਟਿੱਪਣੀ ਨੂੰ ਲੈ ਕੇ ਭਾਜਪਾ ਆਗੂਆਂ ਵਲੋਂ ਰਾਹੁਲ ਗਾਂਧੀ ਤੇ ਸੰਦੀਪ ਦੀਕਸ਼ਤ ਦੀ ਆਲੋਚਨਾ

ਨਵੀਂ ਦਿੱਲੀ, 14 ਅਗਸਤ (ਯੂ.ਐੱਨ.ਆਈ.)-ਭਾਜਪਾ ਆਗੂਆਂ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਆਗੂ ਸੰਦੀਪ ਦੀਕਸ਼ਿਤ ‘ਤੇ ਵੀਰਵਾਰ ਨੂੰ ਕਾਂਗਰਸ ਦੇ ਇੱਕ ਸਮਾਗਮ ਵਿਚ ਕੀਤੀਆਂ ...

Ad Position 21
No active advertisement
ਅਜੀਤ ਡੈਸਕ 14-08-2026

ਨਵੀਂ ਦਿੱਲੀ, 14 ਅਗਸਤ (ਯੂ.ਐੱਨ.ਆਈ.)-ਭਾਜਪਾ ਆਗੂਆਂ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਅਤੇ ਕਾਂਗਰਸ ਆਗੂ ਸੰਦੀਪ ਦੀਕਸ਼ਿਤ ‘ਤੇ ਵੀਰਵਾਰ ਨੂੰ ਕਾਂਗਰਸ ਦੇ ਇੱਕ ਸਮਾਗਮ ਵਿਚ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਤਿੱਖਾ ਹਮਲਾ ਕੀਤਾ।ਕੇਂਦਰੀ ਮੰਤਰੀ ਜੇ.ਪੀ. ਨੱਢਾ ਨੇ ਵਿਰੋਧੀ ਧਿਰ ਦੇ ਆਗੂ ਵਜੋਂ ਰਾਹੁਲ ਗਾਂਧੀ ਦੇ ਅਹੁਦੇ ਨੂੰ ਦੇਸ਼ ਲਈ ‘ਮੰਦਭਾਗਾ’ ਦੱਸਿਆ। ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਫਿਦੇਲ ਕਾਸਤਰੋ ਅਤੇ ਯਾਸਰ ਅਰਾਫਾਤ ਨਾਲ ਤਸਵੀਰਾਂ ਅਤੇ ਸੰਸਦ ਵਿੱਚ ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੱਫੀ ਪਾਉਣ ਦੀ ਇੱਕ ਤਸਵੀਰ ਸਾਂਝੀ ਕੀਤੀ। ਦੂਬੇ ਨੇ ਤਸਵੀਰਾਂ ਦੇ ਨਾਲ ਰਾਹੁਲ ਦਾ ਮਜ਼ਾਕ ਉਡਾਉਂਦੇ ਹੋਏ ਇੱਕ ਭੜਕਾਊ ਕੈਪਸ਼ਨ ਦਿੱਤਾ। ਸਿੱਖਿਆ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਰਾਹੁਲ ਗਾਂਧੀ, ਤੁਸੀਂ ਕਦੋਂ ਵੱਡੇ ਹੋਵੋਗੇ? ਭਾਰਤ ਨੂੰ ਪਰਿਪੱਕ ਲੀਡਰਸ਼ਿਪ ਦੀ ਲੋੜ ਹੈ, ਸ਼ੌਕੀਆ ਨਾਟਕਾਂ ਦੀ ਨਹੀਂ। ਭਾਜਪਾ ਆਈ.ਟੀ. ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਕਿਹਾ ਕਿ ਰਾਹੁਲ ਅਤੇ ਦੀਕਸ਼ਿਤ ਦੀਆਂ ਟਿੱਪਣੀਆਂ “ਸਿਰਫ ‘ਲਾਕਰ-ਰੂਮ ਗੱਲਬਾਤ’ ਨਾਲੋਂ ਕਿਤੇ ਜ਼ਿਆਦਾ ਪ੍ਰੇਸ਼ਾਨ ਕਰਨ ਵਾਲੀਆਂ ਚੀਜ਼ਾਂ ਦਾ ਖੁਲਾਸਾ ਕਰਦੀਆਂ ਹਨ।  ਭਾਜਪਾ ਸੰਸਦ ਮੈਂਬਰ ਅਤੇ ਬੁਲਾਰੇ ਸੰਬਿਤ ਪਾਤਰਾ ਨੇ ਕਿਹਾ ਕਿ ਰਾਹੁਲ ਦੀ ਭਾਸ਼ਾ ਅਤੇ ਰਾਜਨੀਤਿਕ ਵਿਵਹਾਰ “ਦਿਨੋਂ-ਦਿਨ ਘਟਦਾ ਜਾ ਰਿਹਾ ਹੈ” ਅਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਤੇ ਇਤਾਲਵੀ ਪ੍ਰਧਾਨ ਮੰਤਰੀ ਵਿਰੁੱਧ ਉਨ੍ਹਾਂ ਦੀਆਂ ਟਿੱਪਣੀਆਂ ਨੂੰ “ਸ਼ਰਮਨਾਕ” ਦੱਸਿਆ।

Ad Position 22
No active advertisement
ਪਿਛਲੀ ਖ਼ਬਰ ਮਹਿਲਾ ਹੈਂਡ ਬੈਗ ਖੋਹਣ ਦੇ ਦੋਸ਼ 'ਚ ਦੋ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਅਸਾਮ ’ਚ 80 ਕਰੋੜ ਦੀ ਹੈਰੋਇਨ ਸਮੇਤ ਪੰਜਾਬ ਦਾ ਸ਼ੱਕੀ ਡਰੱਗ ਡੀਲਰ ਗ੍ਰਿਫ਼ਤਾਰ
Ad Position 24