14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

20 ਸਾਲਾ ਪੰਜਾਬਣ ਦੀ ਦਰਦਨਾਕ ਹਾਦਸੇ ’ਚ ਮੌਤ

ਸਾਨ ਫਰਾਂਸਿਸਕੋ, 14 ਅਗਸਤ (ਐਸ ਅਸ਼ੋਕ ਭੌਰਾ)-ਸਾਂਤਾ ਕਰੂਜ਼ (ਕੈਲੀਫੋਰਨੀਆ) ਵਿਖੇ ਪੜ੍ਹਾਈ ਕਰ ਰਹੀ 20 ਸਾਲਾ ਪੰਜਾਬੀ ਵਿਦਿਆਰਥਣ ਐਲੀ ਸਿੰਘ ਦੀ ਇਥੋਂ ਦੇ ਚਰਚਿਤ ਸਟੀਮਰ ਲੇਨ ਨੇੜੇ ਵੈਸਟ ਕਲਿਫ ਡਰਾਇਵ ਤੋਂ ਇਕ ...

Ad Position 21
No active advertisement
ਅਜੀਤ ਡੈਸਕ 14-08-2026

ਸਾਨ ਫਰਾਂਸਿਸਕੋ, 14 ਅਗਸਤ (ਐਸ ਅਸ਼ੋਕ ਭੌਰਾ)-ਸਾਂਤਾ ਕਰੂਜ਼ (ਕੈਲੀਫੋਰਨੀਆ) ਵਿਖੇ ਪੜ੍ਹਾਈ ਕਰ ਰਹੀ 20 ਸਾਲਾ ਪੰਜਾਬੀ ਵਿਦਿਆਰਥਣ ਐਲੀ ਸਿੰਘ ਦੀ ਇਥੋਂ ਦੇ ਚਰਚਿਤ ਸਟੀਮਰ ਲੇਨ ਨੇੜੇ ਵੈਸਟ ਕਲਿਫ ਡਰਾਇਵ ਤੋਂ ਇਕ ਕਾਰ ਸਮੇਤ ਚੱਟਾਨ ਤੋਂ ਹੇਠਾਂ ਸਮੁੰਦਰ ਵਿਚ ਜਾ ਡਿੱਗਣ ਨਾਲ ਮੌਤ ਹੋਣ ਦੀ ਖ਼ਬਰ ਹੈ।ਹਾਦਸੇ ਦੀ ਸੂਚਨਾ ਮਿਲਦਿਆਂ ਹੀ ਬਚਾਅ ਟੀਮਾਂ ਮੌਕੇ ’ਤੇ ਪਹੁੰਚੀਆਂ ਤੇ ਉਸ ਨੂੰ ਕਾਰ ’ਚੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਇਸ ਦੁਖਦਾਈ ਖ਼ਬਰ ਨਾਲ ਪਰਿਵਾਰ ਦੇ ਨਾਲ-ਨਾਲ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ। ਐਲੀ ਸਿੰਘ  ਫਰਿਜਨੋ ਵਸਦੇ ਨਾਮੀ ਕਿਸਾਨ, ਬਦਾਮ ਉਤਪਾਦਕ ਤੇ ਪੰਜਾਬੀ ਭਾਈਚਾਰੇ ਦੀ ਸਤਿਕਾਰਯੋਗ ਸਖਸ਼ੀਅਤ ਨਰਿੰਦਰ ਪਾਲ ਸਿੰਘ ਉਰਫ ਪਾਲ ਮਾਹਿਲ ਦੀ ਦੋਹਤਰੀ ਸੀ। ਨੌਜਵਾਨ ਬੱਚੀ ਦੀ ਬੇਵਕਤੀ ਮੌਤ ਦੀ ਖ਼ਬਰ ਸੁਣ ਕੇ ਨਰਿੰਦਰਪਾਲ ਮਾਹਲ ਦੇ ਦੋਸਤਾਂ, ਸਨੇਹੀਆਂ ਅਤੇ ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਵੱਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਜਗਤਾਰ ਸਿੰਘ ਹਵਾਰਾ ਵਲੋ ਕੌਮੀ ਇਨਸਾਫ਼ ਮੋਰਚੇ ਵਿਚ ਪਹੁੰਚਣ ਦੀ ਵੱਧ ਤੋਂ ਵੱਧ ਅਪੀਲ ਅਗਲੀ ਖ਼ਬਰ ਭਾਜਪਾ ਨੇ ਆਜ਼ਾਦੀ ਦਿਵਸ ਨੂੰ ਲੈ ਕੇ ਸ੍ਰੀ ਮੁਕਤਸਰ ਸਾਹਿਬ ’ਚ ਕੱਢੀ ਤਿਰੰਗਾ ਯਾਤਰਾ
Ad Position 24