14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਚੇਅਰਮੈਨ ਨਵਦੀਪ ਸਿੰਘ ਜੀਦਾ ਦਾ ਬਾਲਿਆਂਵਾਲੀ ਵਿਖੇ ਧਾਰਮਿਕ ਸੰਸਥਾਵਾਂ ਵੱਲੋਂ ਸਨਮਾਨ

ਬਾਲਿਆਂਵਾਲੀ, 13 ਅਗਸਤ (ਕੁਲਦੀਪ ਮਤਵਾਲਾ)-ਬਾਲਿਆਂਵਾਲੀ ਦੀ ਧਾਰਮਿਕ ਸੰਸਥਾ ਸ੍ਰੀ ਜਗਦੇਵਾ ਕੀਰਤਨ ਮੰਡਲ ਵਲੋਂ 33ਵੀਂ ਸਾਲਾਨਾ ਝੰਡਾ ਸ਼ੋਭਾ ਯਾਤਰਾ ਸਜਾਈ ਗਈ। ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਆਪ ਦੇ ਸੀਨੀਅਰ ਆਗੂ ਤੇ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਸ਼ਾਮਿਲ ਹੋਏ।

Ad Position 21
No active advertisement
ਮੁੱਖ ਮਹਿਮਾਨ ਚੇਅਰਮੈਨ ਨਵਦੀਪ ਸਿੰਘ ਜੀਦਾ ਦਾ ਸਨਮਾਨ ਕਰਦੇ ਹੋਏ ਮੰਡਲ ਦੇ ਆਗੂ ਤੇ ਮੈਂਬਰ। ਤਸਵੀਰ: ਮਤਵਾਲਾ 14-08-2026
ਬਾਲਿਆਂਵਾਲੀ, 13 ਅਗਸਤ (ਕੁਲਦੀਪ ਮਤਵਾਲਾ)-ਬਾਲਿਆਂਵਾਲੀ ਦੀ ਧਾਰਮਿਕ ਸੰਸਥਾ ਸ੍ਰੀ ਜਗਦੇਵਾ ਕੀਰਤਨ ਮੰਡਲ ਵਲੋਂ 33ਵੀਂ ਸਾਲਾਨਾ ਝੰਡਾ ਸ਼ੋਭਾ ਯਾਤਰਾ ਸਜਾਈ ਗਈ। ਇਸ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਆਪ ਦੇ ਸੀਨੀਅਰ ਆਗੂ ਤੇ ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਸ਼ਾਮਿਲ ਹੋਏ। ਇਸ ਮੌਕੇ ਚੇਅਰਮੈਨ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਹਲਕਾ ਮੌੜ ਦੇ ਵੱਡੇ ਪਿੰਡ ਬਾਲਿਆਂਵਾਲੀ ਤੋਂ ਜਗਦੇਵਾ ਕੀਰਤਨ ਮੰਡਲ ਵਲੋਂ ਹਰ ਸਾਲ ਸਾਉਣ ਮਹੀਨੇ ਦੇ ਪਵਿੱਤਰ ਚਾਲਿ੍ਹਆਂ ’ਚ ਪਿੰਡ ਬਾਲਿਆਂਵਾਲੀ ਤੋਂ ਮਾਤਾ ਚਿੰਤਪੁਰਨੀ ਦੇਵੀ ਦੇ ਦਰਬਾਰ ਤੇ ਮਾਤਾ ਜੀ ਦਾ ਝੰਡਾ ਚੜ੍ਹਾਉਣ ਲਈ ਸੇਵਾਦਾਰ ਜਾਂਦੇ ਹਨ ਜਦਕਿ ਇਸ ਤੋਂ ਪਹਿਲਾਂ ਪਿੰਡ ਦੀ ਸੁੱਖ-ਸ਼ਾਂਤੀ ਲਈ, ਪਿੰਡ ’ਚ ਪਰਕਰਮਾ ਦੇ ਰੂਪ ’ਚ ਝੰਡਾ ਸ਼ੋਭਾ ਯਾਤਰਾ ਸਜਾਈ ਜਾਂਦੀ ਹੈ। ਚੇਅਰਮੈਨ ਜੀਦਾ ਨੇ ਕਿਹਾ ਕਿ ਮੇਰੇ ਲਈ ਮਾਣ ਵਾਲੀ ਗੱਲ ਹੈ ਮਾਤਾ ਜੀ ਦੇ ਪਵਿੱਤਰ ਝੰਡਿਆਂ ਦੀ ਸ਼ੋਭਾ ਯਾਤਰਾ ’ਚ ਸ਼ਾਮਿਲ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਮੌਕੇ ਚੇਅਰਮੈਨ ਜੀਦਾ ਨੇ ਮੰਡਲ ਪ੍ਰਬੰਧਕਾਂ ਨੂੰ ਨਗਦ ਰਾਸ਼ੀ ਭੇਟ ਕਰਕੇ ਸਹਿਯੋਗ ਦਿੱਤਾ ਗਿਆ। ਇਸ ਮੌਕੇ ਮੰਡਲ ਵਲੋਂ ਚੇਅਰਮੈਨ ਨਵਦੀਪ ਸਿੰਘ ਜੀਦਾ ਨੂੰ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਨਵਦੀਪ ਜੀਦਾ ਦੇ ਨਿੱਜੀ, ਸਕੱਤਰ ਗੋਗੀ ਮੰਡੀ ਕਲਾਂ ਅਤੇ ਜਗਦੇਵਾ ਮੰਡਲ ਦੇ ਆਗੂ ਤੇ ਮਾਤਾ ਸੀਤਲਾ ਭਜਨ ਮੰਡਲੀ ਬਾਲਿਆਂਵਾਲੀ ਦੇ ਆਗੂ ਤੇ ਸੇਵਾਦਾਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮੀਂਹ ਪੈਣ ਨਾਲ ਬਠਿੰਡਾ ਕਈ ਹਿੱਸੇ ਜਲ-ਥਲ ਨੀਵੇਂ ਇਲਾਕਿਆਂ ’ ਚ ਪਾਣੀ ਭਰਨ ਨਾਲ ਲੋਕਾਂ ਦੀਆਂ ਮੁਸ਼ਕਿਲਾਂ ਵਧੀਆਂ ਅਗਲੀ ਖ਼ਬਰ ਕੰਵਰਜੀਤ ਸਿੰਘ ਬੰਟੀ ਨੂੰ ਪੀ.ਏ.ਸੀ. ਮੈਂਬਰ ਅਤੇ ਸੁਖਪ੍ਰੀਤ ਸਿੰਘ ਸੁੱਖੀ ਨੂੰ ਜਨਰਲ ਸਕੱਤਰ ਚੁਣੇ ਜਾਣ ’ਤੇ ਸਵਾਗਤ
Ad Position 24