ਸ਼ਹੀਦਾਂ ਦੀ ਧਰਤੀ ਤੋਂ ਲਿਆਂਦੀ ਮਸ਼ਾਲ ਦਾ ਨਵਾਂ ਮੁੰਬੇ ਕੀ ’ਚ ਭਰਵਾਂ ਸਵਾਗਤ, ਕੱਢਿਆ ਮਸ਼ਾਲ ਮਾਰਚ
ਫ਼ਾਜ਼ਿਲਕਾ, 30 ਅਗਸਤ (ਅਮਰਜੀਤ ਸ਼ਰਮਾ)-ਸ਼ਹੀਦਾਂ ਦੀ ਪਵਿੱਤਰ ਧਰਤੀ ਹੁਸੈਨੀਵਾਲਾ ਤੋਂ ਲਿਆਂਦੀ ਗਈ ‘ਬਨੇਗਾ’ (ਭਗਤ ਸਿੰਘ ਰਾਸ਼ਟਰੀ ਰੋਜ਼ਗਾਰ ਗਾਰੰਟੀ ਕਾਨੂੰਨ) ਦੀ ਮਸ਼ਾਲ ਦਾ ਫ਼ਾਜ਼ਿਲਕਾ ਦੇ ਪਿੰਡ ਨਵਾਂ ਮੁੰਬੇ ਕੀ ਪਹੁੰਚਣ ’ਤੇ ਨੌਜਵਾਨਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਰਵ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਬੇਗ ਝੰਗੜ ਭੈਣੀ ਅਤੇ ਕੁਲਦੀਪ ਬਖੂਸ਼ਾਹ ਦੀ ਅਗਵਾਈ ਹੇਠ ਵਿਸ਼ੇਸ਼ ਮਸ਼ਾਲ ਮਾਰਚ ਕੱਢਿਆ ਗਿਆ।
ਫ਼ਾਜ਼ਿਲਕਾ, 30 ਅਗਸਤ (ਅਮਰਜੀਤ ਸ਼ਰਮਾ)-ਸ਼ਹੀਦਾਂ ਦੀ ਪਵਿੱਤਰ ਧਰਤੀ ਹੁਸੈਨੀਵਾਲਾ ਤੋਂ ਲਿਆਂਦੀ ਗਈ ‘ਬਨੇਗਾ’ (ਭਗਤ ਸਿੰਘ ਰਾਸ਼ਟਰੀ ਰੋਜ਼ਗਾਰ ਗਾਰੰਟੀ ਕਾਨੂੰਨ) ਦੀ ਮਸ਼ਾਲ ਦਾ ਫ਼ਾਜ਼ਿਲਕਾ ਦੇ ਪਿੰਡ ਨਵਾਂ ਮੁੰਬੇ ਕੀ ਪਹੁੰਚਣ ’ਤੇ ਨੌਜਵਾਨਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਸਰਵ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਬੇਗ ਝੰਗੜ ਭੈਣੀ ਅਤੇ ਕੁਲਦੀਪ ਬਖੂਸ਼ਾਹ ਦੀ ਅਗਵਾਈ ਹੇਠ ਵਿਸ਼ੇਸ਼ ਮਸ਼ਾਲ ਮਾਰਚ ਕੱਢਿਆ ਗਿਆ। ਇਸ ਮਾਰਚ ਵਿਚ ਗੁਰਦਿਆਲ ਢਾਬਾ, ਕਾਮਰੇਡ ਰੂਪ ਕਰਨੀ ਖੇੜਾ, ਰਮੇਸ਼ ਕਾਲਾ, ਗੁਰਦਿਆਲ ਅਤੇ ਰਮੇਸ਼ ਸਮੇਤ ਵੱਡੀ ਗਿਣਤੀ ’ਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਆਗੂਆਂ ਨੇ ਆਖਿਆ ਕਿ ਦੇਸ਼ ਦੇ ਨੌਜਵਾਨਾਂ ਲਈ ਰੋਜ਼ਗਾਰ ਦਾ ਅਧਿਕਾਰ ਯਕੀਨੀ ਬਣਾਉਣ ਵਾਸਤੇ ‘ਬਨੇਗਾ’ ਕਾਨੂੰਨ ਨੂੰ ਸੰਸਦ ’ਚ ਪਾਸ ਕਰਵਾਉਣਾ ਸਮੇਂ ਦੀ ਮੁੱਖ ਲੋੜ ਹੈ। ਇਹ ਮਸ਼ਾਲ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਹੁੰਦੀ ਹੋਈ 1 ਸਤੰਬਰ ਨੂੰ ਦਿੱਲੀ ਦੇ ਰਾਮ-ਲੀਲ੍ਹਾ ਮੈਦਾਨ ਵਿਖੇ ਸੀ.ਪੀ.ਆਈ.ਦੀ ‘ਬਦਲਾਅ ਜ਼ਰੂਰੀ ਹੈ’ ਰੈਲੀ ਵਿਚ ਪਹੁੰਚੇਗੀ, ਜਿੱਥੇ ਇਹ ਮਸ਼ਾਲ ਕੇਂਦਰੀ ਆਗੂਆਂ ਨੂੰ ਸੌਂਪੀ ਜਾਵੇਗੀ।