31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸਵਾਲ ਪੁੱਛਣ ’ਤੇ ਵਿਦਿਆਰਥੀਆਂ ਨੂੰ ਸਜ਼ਾ ਦੇਣਾ ਗੈਰ-ਸੰਵਿਧਾਨਕ ਹੈ-ਸਪਰੀਮ ਕੋਰਟ ਜੱਜ

ਨਵੀਂ ਦਿੱਲੀ, 30 ਅਗਸਤ (ਪੀ.ਟੀ.ਆਈ.)-ਸੁਪਰੀਮ ਕੋਰਟ ਦੇ ਜੱਜ ਉੱਜਲ ਭੂਯਾਨ ਨੇ ਐਤਵਾਰ ਨੂੰ ਕਿਹਾ ਕਿ ਵੱਖਰਾ ਨਜ਼ਰੀਆ ਪ੍ਰਗਟ ਕਰਨ ਜਾਂ ਸਵਾਲ ਪੁੱਛਣ ਵਾਲੇ ਵਿਦਿਆਰਥੀਆਂ ਨੂੰ ਦੰਡਾਤਮਕ ਕਾਰਵਾਈ ਦੀ ਧਮਕੀ ਨਹੀਂ ਦਿੱਤੀ ...

Ad Position 21
No active advertisement
ਅਜੀਤ ਡੈਸਕ 31-08-2026

ਨਵੀਂ ਦਿੱਲੀ, 30 ਅਗਸਤ (ਪੀ.ਟੀ.ਆਈ.)-ਸੁਪਰੀਮ ਕੋਰਟ ਦੇ ਜੱਜ ਉੱਜਲ ਭੂਯਾਨ ਨੇ ਐਤਵਾਰ ਨੂੰ ਕਿਹਾ ਕਿ ਵੱਖਰਾ ਨਜ਼ਰੀਆ ਪ੍ਰਗਟ ਕਰਨ ਜਾਂ ਸਵਾਲ ਪੁੱਛਣ ਵਾਲੇ ਵਿਦਿਆਰਥੀਆਂ ਨੂੰ ਦੰਡਾਤਮਕ ਕਾਰਵਾਈ ਦੀ ਧਮਕੀ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਅਜਿਹਾ ਰਵੱਈਆ ਗੈਰ-ਸੰਵਿਧਾਨਕ ਅਤੇ ਸੱਤਾ ਦੀ ਦੁਰਵਰਤੋਂ ਹੈ। ਜਸਟਿਸ ਭੂਯਾਨ ਨੇ ਕਿਹਾ ਕਿ ਯੂਨੀਵਰਸਿਟੀ ਅਜਿਹੀ ਥਾਂ ਹੋਣੀ ਚਾਹੀਦੀ ਹੈ ਜਿੱਥੇ “ਸਥਾਪਿਤ ਧਾਰਨਾਵਾਂ” ਦੀ “ਜਾਂਚ ਅਤੇ ਸਵਾਲ” ਕੀਤੇ ਜਾ ਸਕਣ ਅਤੇ ਅਸਹਿਮਤੀਆਂ ਦਾ ਸਾਹਮਣਾ ਵੈਰ-ਵਿਰੋਧ ਨਾਲ ਨਾ ਕੀਤਾ ਜਾਵੇ।

 ਸਿਖਰਲੀ ਅਦਾਲਤ ਦੇ ਜੱਜ ਨੇ ਜ਼ੋਰ ਦਿੰਦਿਆਂ ਕਿਹਾ ਕਿ ਯੂਨੀਵਰਸਿਟੀ ਉਹ ਥਾਂ ਹੋਣੀ ਚਾਹੀਦੀ ਹੈ ਜਿਥੇ ਆਜ਼ਾਦੀ ਨਾਲ ਸੋਚਣ ਦੀ ਆਦਤ ਸ਼ੁਰੂ ਹੁੰਦੀ ਹੈ, ਅਤੇ ਵਿਦਿਆਰਥੀ ਮੁਸ਼ਕਿਲ ਸਵਾਲ ਪੁੱਛਣ ਤੋਂ ਨਾ ਝਿਜਕੇ, ਜਦਕਿ ਇਹ ਰੇਖਾਂਕਿਤ ਕੀਤਾ ਕਿ ਸਵਾਲ ਪੁੱਛਣ ਦਾ ਅਧਿਕਾਰ ਅਵੱਗਿਆ ਦਾ ਕੰਮ ਨਹੀਂ ਹੈ, ਅਤੇ ਇਹ ਕਿ “ਇੱਕ ਅਸਹਿਣਸ਼ੀਲ ਮਨ” ਭਾਰਤੀ ਸੰਵਿਧਾਨ ਦੀ ਭਾਵਨਾ ਦੇ ਵਿਰੁੱਧ ਹੈ। ਸਿਖਰਲੀ ਅਦਾਲਤ ਦੇ ਜੱਜ ਨੈਸ਼ਨਲ ਲਾਅ ਯੂਨੀਵਰਸਿਟੀ, ਦਿੱਲੀ ਦੇ ਪੋਸਟਗ੍ਰੈਜੂਏਟ ਵਿਦਿਆਰਥੀਆਂ ਦੇ 13ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ।

ਜਸਟਿਸ ਭੂਯਾਨ ਨੇ ਕਿਹਾ ਕਿ ਜਦੋਂ ਵਿਦਿਆਰਥੀ ਵੱਖਰਾ ਨਜ਼ਰੀਆ ਪ੍ਰਗਟ ਕਰਦੇ ਹਨ, ਜਦੋਂ ਵਿਦਿਆਰਥੀ ਸਵਾਲ ਪੁੱਛਦੇ ਹਨ, ਤਾਂ ਉਨ੍ਹਾਂ ਨੂੰ ਦੰਡਾਤਮਕ ਕਾਰਵਾਈ ਦੀ ਧਮਕੀ ਨਹੀਂ ਦਿੱਤੀ ਜਾ ਸਕਦੀ। ਇਹ ਗੈਰ-ਸੰਵਿਧਾਨਕ ਹੈ। ਇਹ ਸੱਤਾ ਅਤੇ ਅਹੁਦੇ ਦੀ ਦੁਰਵਰਤੋਂ ਹੈ।

Ad Position 22
No active advertisement
ਪਿਛਲੀ ਖ਼ਬਰ ਘੱਟ ਗਿਣਤੀਆਂ ਬਾਰੇ ਆਰ.ਐਸ.ਐਸ. ਦੇ ਰੁਖ ’ਤੇ ਓਵੈਸੀ ਨੇ ਚੁੱਕੇ ਸਵਾਲ ਅਗਲੀ ਖ਼ਬਰ ਮਰਾਠਾ ਰਿਜ਼ਰਵੇਸ਼ਨ ਕਾਰਕੁਨ ਜਾਰੰਗੇ ਵਲੋਂ ਮੁੰਬਈ ’ਚ ਵਿਰੋਧ ਪ੍ਰਦਰਸ਼ਨ ਲਈ 12 ਸਤੰਬਰ ਦੀ ਸਮਾਂ ਸੀਮਾ ਨਿਰਧਾਰਤ
Ad Position 24