31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਚੰਡੀਗੜ੍ਹ ’ਚ ਵੋਟਰਾਂ ਦੀ ਗਿਣਤੀ ਅੱਧੀ ਰਹਿ ਗਈ-ਮਨੀਸ਼ ਤਿਵਾੜੀ

ਚੰਡੀਗੜ੍ਹ, 30 ਅਗਸਤ (ਇੰਟ.)-ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਐਸ. ਆਈ. ਆਰ. 2026 ਦੌਰਾਨ ਚੰਡੀਗੜ੍ਹ ਦੀਆਂ ਵੋਟਰ ਸੂਚੀਆਂ ’ਚ 50 ਪ੍ਰਤੀਸ਼ਤ ਵੋਟਰਾਂ ਦੀ ਗਿਰਾਵਟ ਬਾਰੇ ਸਵਾਲ ਉਠਾਏ ਹਨ। ਉਨ੍ਹਾਂ ਚੰਡੀਗੜ੍ਹ ਦੇ ਮੁੱਖ ਚੋਣ ...

Ad Position 21
No active advertisement
ਅਜੀਤ ਡੈਸਕ 31-08-2026

ਚੰਡੀਗੜ੍ਹ, 30 ਅਗਸਤ (ਇੰਟ.)-ਲੋਕ ਸਭਾ ਮੈਂਬਰ ਮਨੀਸ਼ ਤਿਵਾੜੀ ਨੇ ਐਸ. ਆਈ. ਆਰ. 2026 ਦੌਰਾਨ ਚੰਡੀਗੜ੍ਹ ਦੀਆਂ ਵੋਟਰ ਸੂਚੀਆਂ ’ਚ 50 ਪ੍ਰਤੀਸ਼ਤ ਵੋਟਰਾਂ ਦੀ ਗਿਰਾਵਟ ਬਾਰੇ ਸਵਾਲ ਉਠਾਏ ਹਨ। ਉਨ੍ਹਾਂ ਚੰਡੀਗੜ੍ਹ ਦੇ ਮੁੱਖ ਚੋਣ ਅਧਿਕਾਰੀ ਪ੍ਰੇਰਨਾ ਪੁਰੀ ਨੂੰ ਪੱਤਰ ਲਿਖ ਕੇ ਵੋਟਰ ਸੂਚੀਆਂ ’ਚੋਂ ਹਟਾਏ ਗਏ ਨਾਵਾਂ ਦਾ ਪੂਰਾ ਰਿਕਾਰਡ ਮੰਗਿਆ ਹੈ। ਤਿਵਾੜੀ ਨੇ ਐਸ. ਆਈ.ਆਰ. ਪ੍ਰਕਿਰਿਆ ’ਚ ਪਾਰਦਰਸ਼ਤਾ ਦੀ ਮੰਗ ਕੀਤੀ ਹੈ। ਸੰਸਦ ਮੈਂਬਰ ਨੇ ਕਿਹਾ ਕਿ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ, ਚੰਡੀਗੜ੍ਹ ’ਚ ਕੁੱਲ 659,805 ਵੋਟਰ ਸਨ। ਹਾਲਾਂਕਿ, 14 ਅਗਸਤ ਨੂੰ ਡਿਪਟੀ ਕਮਿਸ਼ਨਰ ਦਫ਼ਤਰ ’ਚ ਹੋਈ ਐਸ. ਆਈ. ਆਰ. 2026 ਦੀ ਮੀਟਿੰਗ ’ਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ, ਵੋਟਰਾਂ ਦੀ ਗਿਣਤੀ 50 ਪ੍ਰਤੀਸ਼ਤ ਤੋਂ ਵੱਧ ਘਟ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਮੁਸਲਿਮ ਦੇਸ਼ ‘ਅਸਲ ਦੁਸ਼ਮਣ’ ਦੀ ਪਛਾਣ ਕਰਨ-ਮੋਜ਼ਤਬਾ ਖਾਮੇਨੇਈ ਅਗਲੀ ਖ਼ਬਰ ਈਰਾਨ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਜਹਾਜ਼ ਹੋਰਮੁਜ਼ ਤੋਂ ਨਹੀਂ ਲੰਘਦਾ-ਵਿਦੇਸ਼ ਮੰਤਰਾਲਾ
Ad Position 24