30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸੈਸ਼ਨ ਅਦਾਲਤ ਵਲੋਂ ਗਊ ਹੱਤਿਆ ਕੇਸ ’ਚ ਦੋ ਵਿਅਕਤੀਆਂ ਦੀ ਅਗਾਊਂ ਜ਼ਮਾਨਤ ਖ਼ਾਰਜ

ਫ਼ਿਰੋਜ਼ਪੁਰ, 30 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੀ ਸੈਸ਼ਨ ਅਦਾਲਤ ਨੇ ਗਊ ਹੱਤਿਆ ਦੇ ਮਾਮਲੇ ਵਿਚ ਵੱਡਾ ਫ਼ੈਸਲਾ ਸੁਣਾਇਆ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕ੍ਰਿਸ਼ਨ ਕਾਂਤ ਜੈਨ ਦੀ ਅਦਾਲਤ ਨੇ ਮੁਲਜ਼ਮ ਸੁੱਖਾ ਸਿੰਘ ਅਤੇ ਫ਼ਰਿਆਦ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ।

Ad Position 21
No active advertisement
ਸਮਾਜ ਸੇਵੀ ਚੰਦਨ ਉਰਫ਼ ਚੰਦੂ। ਤਸਵੀਰ ਅਜੀਤ 31-08-2026
ਫ਼ਿਰੋਜ਼ਪੁਰ, 30 ਅਗਸਤ (ਰਾਕੇਸ਼ ਚਾਵਲਾ)-ਫ਼ਿਰੋਜ਼ਪੁਰ ਦੀ ਸੈਸ਼ਨ ਅਦਾਲਤ ਨੇ ਗਊ ਹੱਤਿਆ ਦੇ ਮਾਮਲੇ ਵਿਚ ਵੱਡਾ ਫ਼ੈਸਲਾ ਸੁਣਾਇਆ ਹੈ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਕ੍ਰਿਸ਼ਨ ਕਾਂਤ ਜੈਨ ਦੀ ਅਦਾਲਤ ਨੇ ਮੁਲਜ਼ਮ ਸੁੱਖਾ ਸਿੰਘ ਅਤੇ ਫ਼ਰਿਆਦ ਦੀ ਅਗਾਊਂ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਚੰਦਨ ਉਰਫ਼ ਚੰਦੂ ਨੇ ਦੱਸਿਆ ਕੁੱਝ ਲੋਕ ਹੱਡਾ ਰੋੜੀ ਦੀ ਆੜ ਵਿਚ ਜਿਊਂਦੇ ਪਸ਼ੂਆਂ ਅਤੇ ਗਾਵਾਂ ਨੂੰ ਕੱਟ ਕੇ ਬੀਫ ਵੇਚ ਰਹੇ ਹਨ। ਸੂਚਨਾ ਮਿਲਣ ’ਤੇ ਪੁਲਿਸ ਪਾਰਟੀ ਨਾਲ ਮੌਕੇ ’ਤੇ ਛਾਪਾ ਮਾਰਿਆ ਗਿਆ। ਮੌਕੇ ਤੋਂ 7 ਗਾਵਾਂ ਸਮੇਤ ਵੱਛੇ ਜਿਊਂਦੇ ਬਰਾਮਦ ਕਰਕੇ ਗਊਸ਼ਾਲਾ ਭੇਜੇ ਗਏ। ਇਕ ਮਰੇ ਹੋਏ ਵੱਛੇ ਦੀ ਖੱਲ ਲਾਹੀ ਹੋਈ ਮਿਲੀ ਅਤੇ ਫ਼ਰਿਜ ਵਿਚੋਂ ਬੀਫ ਬਰਾਮਦ ਹੋਇਆ। ਇਸ ਮਾਮਲੇ ਵਿਚ ਸੁੱਖਾ ਸਿੰਘ ਪੁੱਤਰ ਫੁੱਲਾ, ਸਾਗਰ ਪੁੱਤਰ ਬਾਊ ਲਾਲ, ਜੋਗਿੰਦਰ ਸਿੰਘ ਅਤੇ ਬਲਦੇਵ ਆਦਿ ਨੂੰ ਨਾਮਜ਼ਦ ਕੀਤਾ ਗਿਆ ਸੀ। ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਨੇ ਐੱਫ.ਆਈ.ਆਰ ਨੰਬਰ 253 ਮਿਤੀ 26-07-2026 ਨੂੰ ਬਾਬਾ ਵਡਭਾਗ ਸਿੰਘ ਸੇਵਾ ਸੁਸਾਇਟੀ ਦੇ ਸੇਵਾਦਾਰ ਹਰਭਜਨ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤੀ ਸੀ। ਸਰਕਾਰੀ ਵਕੀਲ ਬਲਜੀਤ ਸਿੰਘ ਅਤੇ ਬਚਾਅ ਪੱਖ ਦੇ ਵਕੀਲ ਦੀ ਬਹਿਸ ਸੁਣਨ ਉਪਰੰਤ ਅਦਾਲਤ ਨੇ ਕਿਹਾ ਕਿ ਮੁਲਜ਼ਮਾਂ ਖ਼ਿਲਾਫ਼ ਲੱਗੇ ਦੋਸ਼ ਗੰਭੀਰ ਅਤੇ ਸੰਗੀਨ ਪ੍ਰਕਿਰਤੀ ਦੇ ਹਨ। ਜਿਸ ਕਰਕੇ ਡੂੰਘਾਈ ਨਾਲ ਜਾਂਚ ਲਈ ਹਿਰਾਸਤੀ ਪੁੱਛਗਿੱਛ ਜ਼ਰੂਰੀ ਹੈ । ਇਸ ਲਈ ਅਗਾਊਂ ਜ਼ਮਾਨਤ ਦਾ ਲਾਭ ਨਹੀਂ ਦਿੱਤਾ ਜਾ ਸਕਦਾ ਹੈ। ਗਉ ਹਤਿਆ ਵਿਰੁੱਧ ਆਵਾਜ਼ ਉਠਾਊ ਵਾਲੇ ਸਮਾਜ ਸੇਵੀ ਚੰਦਨ ਉਰਫ਼ ਚੰਦੂ ਨੇ ਕਿਹਾ ਕਿ ਉਹ ਸਰਬ ਧਰਮ ਦਾ ਸਨਮਾਨ ਕਰਦੇ ਹਨ ਪਰ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਨ ਦੇਣਗੇ ਅਤੇ ਅਜਿਹੇ ਵਿਅਕਤੀਆਂ ਵਿਰੁੱਧ ਸੰਘਰਸ਼ ਕਰਨਾ ਪਿਆ ਤਾਂ ਪਿੱਛੇ ਨਹੀਂ ਹਟਣਗੇ। ਉਨ੍ਹਾਂ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ ।
Ad Position 22
No active advertisement
ਪਿਛਲੀ ਖ਼ਬਰ ਭਗਤ ਬਾਬਾ ਦੁਨੀ ਚੰਦ ਕਾਲਜ ਮਹੀਆਂਵਾਲਾ ਕਲਾਂ ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ ਅਗਲੀ ਖ਼ਬਰ ਫ਼ਾਜ਼ਿਲਕਾ ਅਪਰਾਧਨਾਮਾ -ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ’ਚ 4 ਮੁਕੱਦਮੇ ਦਰਜ ਔਰਤ ਦੀ ਕੁੱਟਮਾਰ ਕਰਨ ਵਾਲੇ 6 ਵਿਅਕਤੀਆਂ ਖ਼ਿਲ...
Ad Position 24