30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਸੂਬਾ ਸਰਕਾਰ ਵਲੋਂ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ 15 ਪਿੰਡਾਂ ਲਈ 3 ਕਰੋੜ ਦੀ ਵੱਡੀ ਗ੍ਰਾਂਟ ਜਾਰੀ

ਫ਼ਿਰੋਜ਼ਪੁਰ, 30 ਅਗਸਤ (ਕੁਲਬੀਰ ਸਿੰਘ ਸੋਢੀ)-ਹਲਕਾ ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ 15 ਪਿੰਡਾਂ ਦੇ ਵਿਕਾਸ ਨੂੰ ਲੈ ਕੇ ਸੂਬਾ ਸਰਕਾਰ ਵਲੋਂ ਕੁੱਲ 3 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਗਈ ਹੈ, ਜਿਸ ਤਹਿਤ ਹਰੇਕ ਪਿੰਡ ਨੂੰ 20-20 ਲੱਖ ਰੁਪਏ ਮਿਲਣਗੇ। ਉਕਤ ਜਾਣਕਾਰੀ ਹਲਕਾ ਦਿਹਾਤੀ ਤੋਂ ‘ਆਪ’ ਦੇ ਵਿਧਾਇਕ ਰਜਨੀਸ਼ ਦਹੀਯਾ ਨੇ ਸਾਂਝੀ ਕੀਤੀ।

Ad Position 21
No active advertisement
ਅਜੀਤ ਡੈਸਕ 31-08-2026
ਫ਼ਿਰੋਜ਼ਪੁਰ, 30 ਅਗਸਤ (ਕੁਲਬੀਰ ਸਿੰਘ ਸੋਢੀ)-ਹਲਕਾ ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ 15 ਪਿੰਡਾਂ ਦੇ ਵਿਕਾਸ ਨੂੰ ਲੈ ਕੇ ਸੂਬਾ ਸਰਕਾਰ ਵਲੋਂ ਕੁੱਲ 3 ਕਰੋੜ ਰੁਪਏ ਦੀ ਵਿਸ਼ੇਸ਼ ਗ੍ਰਾਂਟ ਦਿੱਤੀ ਗਈ ਹੈ, ਜਿਸ ਤਹਿਤ ਹਰੇਕ ਪਿੰਡ ਨੂੰ 20-20 ਲੱਖ ਰੁਪਏ ਮਿਲਣਗੇ। ਉਕਤ ਜਾਣਕਾਰੀ ਹਲਕਾ ਦਿਹਾਤੀ ਤੋਂ ‘ਆਪ’ ਦੇ ਵਿਧਾਇਕ ਰਜਨੀਸ਼ ਦਹੀਯਾ ਨੇ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਜਾਰੀ ਗ੍ਰਾਂਟਾਂ ਨਾਲ ਪਿੰਡ ਪੱਧਰ ’ਤੇ ਲੰਬੇ ਸਮੇਂ ਤੋਂ ਲੋੜੀਂਦੇ ਵਿਕਾਸ ਕਾਰਜਾਂ ਨੂੰ ਰਫ਼ਤਾਰ ਮਿਲਣ ਦੀ ਉਮੀਦ ਹੈ। ਦਹੀਯਾ ਨੇ ਕਿਹਾ ਕਿ ਇਹ ਗ੍ਰਾਂਟ ਪਿੰਡਾਂ ਅੰਦਰ ਗਲੀਆਂ-ਨਾਲੀਆਂ, ਸਫ਼ਾਈ, ਪਾਣੀ, ਰਸਤੇ, ਸਟਰੀਟ ਲਾਈਟਾਂ ਅਤੇ ਹੋਰ ਲੋਕਲ ਵਿਕਾਸ ਕਾਰਜਾਂ ਲਈ ਪੰਚਾਇਤਾਂ ਵਲੋਂ ਲੋੜ ਅਨੁਸਾਰ ਫ਼ੰਡ ਵਰਤੇ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਉਕਤ ਜਾਰੀ ਗ੍ਰਾਂਟ ਦਾ ਪੈਸਾ ਹਲਕੇ ਦੇ ਪਿੰਡ ਛੋਟੂ ਵਾਲਾ, ਗਾਮੇ ਵਾਲਾ, ਲੱਖਾ ਸਿੰਘ ਵਾਲਾ ਉਤਾੜ (ਸਵਾਈ ਕੇ ਭੋਖੜੀ), ਜਾਮਾ ਰਖਾਈਆਂ ਹਿਠਾੜ, ਲੱਖਾ ਹਾਜੀ, ਛਾਂਗਾ ਖੁਰਦ, ਹਬੀਬ ਵਾਲਾ, ਜਲਾਲ ਵਾਲਾ, ਨੋਰੰਗ ਕੇ ਲੇਲੀ, ਨੋਰੰਗ ਕੇ ਸਿਆਲ, ਕਾਸੂ ਬੇਗੂ, ਲੱਲੇ, ਪਿਆਰੇਆਣਾ, ਰੱਤਾ ਖੇੜਾ (ਪੰਜਾਬ ਸਿੰਘ ਵਾਲਾ) ਅਤੇ ਮਹਾਲਮ ਨੂੰ 20-20 ਲੱਖ ਰੁਪਏ ਦੀ ਗ੍ਰਾਂਟ ਜਾਰੀ ਹੋਈ ਹੈ। ਹਲਕਾ ਦਿਹਾਤੀ ਵਿਧਾਇਕ ਰਜਨੀਸ਼ ਦਹੀਆ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਵੀ ਹਲਕੇ ਵਿਚ ਸੜਕਾਂ, ਸਟੇਡੀਅਮ ਅਤੇ ਹੋਰ ਵਿਕਾਸ ਪ੍ਰਾਜੈਕਟਾਂ ਲਈ ਕਰੋੜਾਂ ਰੁਪਏ ਦੇ ਕੰਮ ਸ਼ੁਰੂ ਕਰਵਾਏ ਗਏ ਹਨ। ਉਨ੍ਹਾਂ ਸੂਬਾ ਸਰਕਾਰ ਦਾ ਤੇਹਦਿਲ ਤੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਦਿਹਾੜੀ ਹਲਕੇ ਦੇ ਪਿੰਡਾਂ ਦੀ ਨੁਹਾਰ ਬਦਲਣ ਵਿਚ ਕਿਸੇ ਤਰ੍ਹਾਂ ਕੋਈ ਕਸਰ ਨਹੀਂ ਛੱਡੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦਾਂ ਦੀ ਧਰਤੀ ਤੋਂ ਲਿਆਂਦੀ ਮਸ਼ਾਲ ਦਾ ਨਵਾਂ ਮੁੰਬੇ ਕੀ ’ਚ ਭਰਵਾਂ ਸਵਾਗਤ, ਕੱਢਿਆ ਮਸ਼ਾਲ ਮਾਰਚ ਅਗਲੀ ਖ਼ਬਰ ਪੱਟੀ ਇਲਾਕੇ ’ਚ ‘ਚਿੱਟੇ ਨਸ਼ੇ’ ਦੇ ਨਾਲ ‘ਚਿੱਟੇ ਦੁੱਧ’ ਦਾ ਧੰਦਾ ਵੀ ਬਣਿਆ ਲੋਕਾਂ ਲਈ ਚਿੰਤਾ ਦਾ ਵਿਸ਼ਾ ਨਕਲੀ ਦੁੱਧ ਤੋ...
Ad Position 24