08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਨੌਜਵਾਨਾਂ ਨੂੰ ਨਸ਼ਿਆਂ ਨਾਲ ਹੋਣ ਵਾਲੇ ਨਿੱਜੀ ਅਤੇ ਸਮਾਜਿਕ ਨੁਕਸਾਨ ਪ੍ਰਤੀ ਕੀਤਾ ਸੁਚੇਤ

ਮਮਦੋਟ, 7 ਨਵੰਬਰ (ਸੁਖਦੇਵ ਸਿੰਘ ਸੰਗਮ, ਰਾਜਿੰਦਰ ਸਿੰਘ ਹਾਂਡਾ)-ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਿਰੁੱਧ ਅਤੇ ਨਸ਼ਿਆਂ ਨਾਲ ਹੋਣ ਵਾਲੇ ਨਿੱਜੀ ਅਤੇ ਸਮਾਜਿਕ ਨੁਕਸਾਨ ਪ੍ਰਤੀ ਜਾਗਰੂਕ ਕਰਨ ਲਈ ਸਿਟੀ ਹਾਰਟ ਸਕੂਲ ਮਮਦੋਟ ਵਿਖੇ ਨਸ਼ਾ ਮੁਕਤ ਯੂਵਾ ਵਿਸ਼ੇ ਅਧੀਨ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਫ਼ਿਰੋਜਪੁਰ ਦੇ ਜ਼ਿਲ੍ਹਾ ਯੂਵਾ ਅਫ਼ਸਰ ਸ਼੍ਰੀਮਤੀ ਮਨੀਸ਼ਾ ਰਾਣੀ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਉਨ੍ਹਾਂ ਨੇ ਨਸ਼ਿਆਂ ਦੀ ਵਜਾ ਨਾਲ ਹੋਣ ਵਾਲੇ ਸਮਾਜਿਕ ਘਾਣ ਅਤੇ ਇਸ ਪ੍ਰਤੀ ਨੌਜਵਾਨ ਪੀੜ੍ਹੀ ਦੀਆਂ ਬਣਦੀਆਂ ਜ਼ਿੰਮੇਵਾਰੀਆਂ ਨੂੰ ਲੈ ਕੇ ਉਨ੍ਹਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਮਨਿਸਟਰੀ ਆਫ਼ ਯੂਥ ਅਫੇਅਰਸ ਅਤੇ ਸਪੋਰਟਸ ਦੀ ਨਸ਼ਾ ਮੁਕਤ ਭਾਰਤ ਮੁਹਿੰਮ ਸਬੰਧੀ ਵੀ ਪ੍ਰੇਰਿਤ ਕੀਤਾ ਗਿਆ।

Ad Position 21
No active advertisement
ਜਾਗਰੂਕਤਾ ਕੈਂਪ ਦੌਰਾਨ ਨਸ਼ਿਆਂ ਵਿਰੁੱਧ ਅਹਿਦ ਲੈਂਦੇ ਹੋਏ ਸਿਟੀ ਹਾਰਟ ਸਕੂਲ ਦੇ ਵਿਦਿਆਰਥੀ। ਤਸਵੀਰ-ਸੁਖਦੇਵ ਸਿੰਘ ਸੰਗਮ 08-11-2026
ਮਮਦੋਟ, 7 ਨਵੰਬਰ (ਸੁਖਦੇਵ ਸਿੰਘ ਸੰਗਮ, ਰਾਜਿੰਦਰ ਸਿੰਘ ਹਾਂਡਾ)-ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਿਰੁੱਧ ਅਤੇ ਨਸ਼ਿਆਂ ਨਾਲ ਹੋਣ ਵਾਲੇ ਨਿੱਜੀ ਅਤੇ ਸਮਾਜਿਕ ਨੁਕਸਾਨ ਪ੍ਰਤੀ ਜਾਗਰੂਕ ਕਰਨ ਲਈ ਸਿਟੀ ਹਾਰਟ ਸਕੂਲ ਮਮਦੋਟ ਵਿਖੇ ਨਸ਼ਾ ਮੁਕਤ ਯੂਵਾ ਵਿਸ਼ੇ ਅਧੀਨ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਲਈ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਜ਼ਿਲ੍ਹਾ ਫ਼ਿਰੋਜਪੁਰ ਦੇ ਜ਼ਿਲ੍ਹਾ ਯੂਵਾ ਅਫ਼ਸਰ ਸ਼੍ਰੀਮਤੀ ਮਨੀਸ਼ਾ ਰਾਣੀ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਉਨ੍ਹਾਂ ਨੇ ਨਸ਼ਿਆਂ ਦੀ ਵਜਾ ਨਾਲ ਹੋਣ ਵਾਲੇ ਸਮਾਜਿਕ ਘਾਣ ਅਤੇ ਇਸ ਪ੍ਰਤੀ ਨੌਜਵਾਨ ਪੀੜ੍ਹੀ ਦੀਆਂ ਬਣਦੀਆਂ ਜ਼ਿੰਮੇਵਾਰੀਆਂ ਨੂੰ ਲੈ ਕੇ ਉਨ੍ਹਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਮਨਿਸਟਰੀ ਆਫ਼ ਯੂਥ ਅਫੇਅਰਸ ਅਤੇ ਸਪੋਰਟਸ ਦੀ ਨਸ਼ਾ ਮੁਕਤ ਭਾਰਤ ਮੁਹਿੰਮ ਸਬੰਧੀ ਵੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ’ਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਜਨੀ ਸ਼ਰਮਾ ਨੇ ਵੀ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਵਿਚ ਫੈਲੀ ਨਸ਼ਿਆਂ ਦੀ ਸਮੱਸਿਆ ਨੂੰ ਖ਼ਤਮ ਕਰਨ ਦਾ ਸੰਕਲਪ ਲੈਣ ਦੀ ਹਦਾਇਤ ਕੀਤੀ। ਇਸ ਕੈਂਪ ਵਿਚ ਅਧਿਆਪਕ ਮੰਗਤ ਰਾਮ ਅਤੇ ਮੰਗਤ ਸਿੰਘ ਨੇ ਰਿਸੋਰਸ ਪਰਸਨ ਵਜੋਂ ਹਿੱਸਾ ਲਿਆ। ਅੱਜ ਦੇ ਇਸ ਕੈਂਪ ਦੌਰਾਨ ਬਾਰ੍ਹਵੀਂ ਜਮਾਤ ਦੀਆਂ ਵਿਦਿਆਰਥਣਾਂ ਪਲਕਪ੍ਰੀਤ ਕੌਰ, ਤਨਵੀਰ ਕੌਰ ਅਤੇ ਨੀਸ਼ੂ ਹਿਮਾਨੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਨਾਤਮਕ ਭਾਸ਼ਣ ਦਿੱਤੇ ਜਦਕਿ ਵਿਦਿਆਰਥੀ ਧਰੁਵ ਭੋਲੇਵਾਸੀਆ, ਗੁਰਨੂਰ ਸਿੰਘ, ਰਿਧਮ ਖੰਨਾ, ਜਸ਼ਨਦੀਪ ਸਿੰਘ ਅਤੇ ਉਦੇਪ੍ਰਤਾਪ ਸਿੰਘ ਨੇ ਵੀ ਵੱਧ-ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਸਕੂਲ ਅਧਿਆਪਕ ਮਨਦੀਪ ਸਿੰਘ ਅਤੇ ਮੈਡਮ ਰੇਖਾ ਵੀ ਮੌਜੂਦ ਸੀ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਗੰਜ ਪਬਲਿਕ ਸਕੂਲ ਮੁੱਦਕੀ ਵਿਖੇ ਦੀਵਾਲੀ ਅਤੇ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ ਅਗਲੀ ਖ਼ਬਰ ਮਮਦੋਟ ਦੇ ਸੀਵਰੇਜ ਦੇ ਢੱਕਣ ਘਟੀਆ ਮਟੀਰੀਅਲ ਕਾਰਨ ਟੁੱਟਣ ਲੱਗੇ ਰਾਹਗੀਰਾਂ ਨਾਲ ਹਾਦਸਿਆਂ ਦਾ ਡਰ
Ad Position 24