ਮਮਦੋਟ ਦੇ ਸੀਵਰੇਜ ਦੇ ਢੱਕਣ ਘਟੀਆ ਮਟੀਰੀਅਲ ਕਾਰਨ ਟੁੱਟਣ ਲੱਗੇ
ਰਾਹਗੀਰਾਂ ਨਾਲ ਹਾਦਸਿਆਂ ਦਾ ਡਰ
ਮਮਦੋਟ, 7 ਨਵੰਬਰ (ਸੁਖਦੇਵ ਸਿੰਘ ਸੰਗਮ)-ਸਰਹੱਦੀ ਸ਼ਹਿਰ ਮਮਦੋਟ ਵਿਚ ਪਾਏ ਗਏ ਸੀਵਰੇਜ ਦੀ ਮਾੜੀ ਹਾਲਤ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਵਿਚ ਸੀਵਰੇਜ ਦੇ ਕਈ ਢੱਕਣ ਘਟੀਆ ਕੁਆਲਿਟੀ ਦੇ ਮਟੀਰੀਅਲ ਨਾਲ ਤਿਆਰ ਕੀਤੇ ਜਾਣ ਕਾਰਨ ਟੁੱਟਣ ਲੱਗੇ ਹਨ ਜੋ ਰਾਤ-ਬਰਾਤੇ ਰਾਹਗੀਰਾਂ ਲਈ ਹਾਦਸੇ ਦਾ ਕਾਰਨ ਬਣ ਸਕਦੇ ਹਨ।
ਮਮਦੋਟ, 7 ਨਵੰਬਰ (ਸੁਖਦੇਵ ਸਿੰਘ ਸੰਗਮ)-ਸਰਹੱਦੀ ਸ਼ਹਿਰ ਮਮਦੋਟ ਵਿਚ ਪਾਏ ਗਏ ਸੀਵਰੇਜ ਦੀ ਮਾੜੀ ਹਾਲਤ ਨੂੰ ਲੈ ਕੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸ਼ਹਿਰ ਵਿਚ ਸੀਵਰੇਜ ਦੇ ਕਈ ਢੱਕਣ ਘਟੀਆ ਕੁਆਲਿਟੀ ਦੇ ਮਟੀਰੀਅਲ ਨਾਲ ਤਿਆਰ ਕੀਤੇ ਜਾਣ ਕਾਰਨ ਟੁੱਟਣ ਲੱਗੇ ਹਨ ਜੋ ਰਾਤ-ਬਰਾਤੇ ਰਾਹਗੀਰਾਂ ਲਈ ਹਾਦਸੇ ਦਾ ਕਾਰਨ ਬਣ ਸਕਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਹਲਕਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਦੁਆਰਾ ਸੀਵਰੇਜ ਟਰੀਟਮੈਂਟ ਪਲਾਂਟ ਦੇ ਕੀਤੇ ਗਏ ਉਦਘਾਟਨ ਤੋਂ ਕੁੱਝ ਸਮੇਂ ਬਾਅਦ ਹੀ ਢੱਕਣਾਂ ਦੀ ਇਸ ਹਾਲਤ ਨੇ ਸਰਕਾਰ ਅਤੇ ਵਿਭਾਗ ਦੀ ਕਾਰਗੁਜ਼ਾਰੀ ’ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ । ਸ਼ਹਿਰ ਦੇ ਨੌਜਵਾਨ ਹਰਸਿਮਰਨ ਸਿੰਘ ਬਾਵਾ ਵੈਰੜ, ਅਰਸ਼ ਅਤੇ ਸਾਥੀਆਂ ਨੇ ਦੱਸਿਆ ਮਮਦੋਟ ਦੇ ਮਾਤਾ ਨਹਿਰਾਂ ਵਾਲੀ ਚੌਂਕ ਨੇੜੇ ਭਗਵਾਨ ਵਾਲਮੀਕਿ ਗੁਰਦੁਆਰਾ ਸਾਹਿਬ ਮਮਦੋਟ ਦੇ ਕੋਲ ਸੀਵਰੇਜ ਦੇ ਢੱਕਣ ਟੁੱਟੇ ਹੋਏ ਹਨ ਜਿਨ੍ਹਾਂ ਨੂੰ ਸਮਾਂ ਰਹਿੰਦਿਆਂ ਨਗਰ ਪੰਚਾਇਤ ਮਮਦੋਟ ਵਲੋਂ ਸਹੀ ਕੀਤਾ ਜਾਣਾ ਚਾਹੀਦਾ ਹੈ । ਇਲਾਕਾ ਵਾਸੀਆਂ ਨੇ ਸਰਕਾਰ ਅਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਮਦੋਟ ਵਿਚ ਸੀਵਰੇਜ ਪਾਉਣ ਵਾਲੀ ਫ਼ਰਮ ਵਲੋਂ ਕੀਤੇ ਗਏ ਕੰਮ ਦੀ ਡੂੰਘਾਈ ਨਾਲ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਵਰਤੇ ਗਏ ਮਟੀਰੀਅਲ ਦੀ ਗੁਣਵੱਤਾ ਦੀ ਜਾਂਚ ਕਰਕੇ ਘਟੀਆ ਮਟੀਰੀਅਲ ਨਾਲ ਲਗਾਏ ਗਏ ਢੱਕਣਾਂ ਨੂੰ ਹਟਾ ਕੇ ਚੰਗੀ ਕੁਆਲਿਟੀ ਦੇ ਨਵੇਂ ਢੱਕਣ ਲਗਾਏ ਜਾਣ, ਤਾਂ ਜੋ ਲੋਕਾਂ ਨੂੰ ਹਾਦਸਿਆਂ ਦੇ ਖ਼ਤਰੇ ਤੋਂ ਬਚਾਇਆ ਜਾ ਸਕੇ।