07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਸਰਕਾਰੀ ਸਕੂਲ ਕੋਟੜਾ ਕਲਾਂ ਦੇ ਵਿਦਿਆਰਥੀਆਂ ਨੇ ਵਿੱਦਿਅਕ ਟੂਰ ਲਗਾਇਆ

ਭੀਖੀ, 7 ਨਵੰਬਰ (ਸਹੋਤਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟੜਾ ਕਲਾਂ ਦੇ ਵਿਦਿਆਰਥੀਆਂ ਵਲੋਂ ਐਨ. ਐਸ.

Ad Position 21
No active advertisement
ਅਜੀਤ ਡੈਸਕ 08-11-2026
ਭੀਖੀ, 7 ਨਵੰਬਰ (ਸਹੋਤਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟੜਾ ਕਲਾਂ ਦੇ ਵਿਦਿਆਰਥੀਆਂ ਵਲੋਂ ਐਨ. ਐਸ. ਕਿਊ. ਐਫ. ਟਰੇਡ ਤਹਿਤ ਵਿੱਦਿਅਕ ਟੂਰ ਲਗਾਇਆ ਗਿਆ। ਵਿਦਿਆਰਥੀਆਂ ਨੂੰ ਬੀ. ਐਸ. ਐਨ. ਐਲ. ਦੇ ਕੇਂਦਰ ’ਚ ਦੂਰਸੰਚਾਰ ਸੇਵਾਵਾਂ ਅਤੇ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਪਬਲਿਕ ਲਾਇਬ੍ਰੇਰੀ ਦਾ ਵੀ ਦੌਰਾ ਕਰ ਕੇ ਪੁਸਤਕਾਂ ਦੀ ਮਹੱਤਤਾ ਤੇ ਪੜ੍ਹਨ ਦੀਆਂ ਚੰਗੀਆਂ ਆਦਤਾਂ ਬਾਰੇ ਜਾਣਿਆ। ਅਗਲੇ ਪੜਾਅ ’ਚ ਇਤਿਹਾਸਕ ਕਿਲਾ ਮੁਬਾਰਕ ਦਾ ਦੌਰਾ ਕਰਵਾਇਆ ਗਿਆ, ਜਿੱਥੇ ਉਨ੍ਹਾਂ ਪੰਜਾਬ ਦੇ ਅਮੀਰ ਇਤਿਹਾਸ ਤੇ ਵਿਰਾਸਤ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਮੌਕੇ ਐੱਨ.ਐੱਸ.ਕਿਊ.ਐਫ. ਟਰੇਨਰ ਅਮਰਇੰਦਰ ਸਿੰਘ, ਚਰਨਜੀਤ ਕੌਰ ਤੇ ਡੀ.ਪੀ.ਈ. ਕਰਮਜੀਤ ਕੌਰ ਨੇ ਕਿਹਾ ਕਿ ਅਜਿਹੇ ਵਿੱਦਿਅਕ ਟੂਰ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾਉਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਡਿਵਾਈਡਰ ਨਾਲ ਟਕਰਾਉਣ ਕਾਰਨ ਨੌਜਵਾਨ ਜ਼ਖਮੀ ਅਗਲੀ ਖ਼ਬਰ ਦੋਸ਼ੀਆਂ ਨੂੰ ਪਰਚੇ ਵਿਚ ਨਾਮਜਦ ਨਾ ਕਰਨ ਤੇ ਭਾਕਿਯੂ ਖੋਸਾ ਵਲੋਂ ਥਾਣਾ ਸਿਟੀ ਜ਼ੀਰਾ ਅੱਗੇ ਧਰਨਾ- ਲਗਾਉਣ ਦੀ ਚੇਤਾਵਨੀ
Ad Position 24