ਦੋਸ਼ੀਆਂ ਨੂੰ ਪਰਚੇ ਵਿਚ ਨਾਮਜਦ ਨਾ ਕਰਨ ਤੇ ਭਾਕਿਯੂ ਖੋਸਾ ਵਲੋਂ ਥਾਣਾ ਸਿਟੀ ਜ਼ੀਰਾ ਅੱਗੇ ਧਰਨਾ- ਲਗਾਉਣ ਦੀ ਚੇਤਾਵਨੀ
ਜ਼ੀਰਾ,7 ਨਵੰਬਰ (ਰਜਨੀਸ਼ ਕਥੂਰੀਆ)-ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਕੌਮੀ ਪ੍ਰਧਾਨ ਸੁਖਵਿੰਦਰ ਸਿੰਘ ਖੋਸਾ ਦੇ ਦਿਸ਼ਾ ਦੇਸ਼ਾਂ ਦੇ ਤਹਿਤ ਫ਼ਤਿਹ ਸਿੰਘ ਕੋਟ ਕਰੋੜ ਸੀਨੀਅਰ ਮੀਤ ਪ੍ਰਧਾਨ ਪੰਜਾਬ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਇਸ ਮੀਟਿੰਗ ਵਿਚ ਜਥੇਬੰਦੀ ਦੇ ਹੋਰ ਆਗੂ ਸੁਖਬੀਰ ਸਿੰਘ ਬਲਾਕ ਪ੍ਰਧਾਨ ਜ਼ੀਰਾ,ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਮੱਲੋਕੇ, ਮੇਜਰ ਸਿੰਘ,ਸੁਰਜੀਤ ਸਿੰਘ ਕੋਠੇ ਗਾਦੜੀ ਵਾਲਾ ਅਤੇ ਸੁਖਮੰਦਰ ਸਿੰਘ ਰਟੌਲ ਰੋਹੀ ਪੰਜਾਬ ਆਗੂ ਉਚੇਚੇ ਤੌਰ ’ਤੇ ਸ਼ਾਮਿਲ ਹੋਏ।
ਜ਼ੀਰਾ,7 ਨਵੰਬਰ (ਰਜਨੀਸ਼ ਕਥੂਰੀਆ)-ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਕੌਮੀ ਪ੍ਰਧਾਨ ਸੁਖਵਿੰਦਰ ਸਿੰਘ ਖੋਸਾ ਦੇ ਦਿਸ਼ਾ ਦੇਸ਼ਾਂ ਦੇ ਤਹਿਤ ਫ਼ਤਿਹ ਸਿੰਘ ਕੋਟ ਕਰੋੜ ਸੀਨੀਅਰ ਮੀਤ ਪ੍ਰਧਾਨ ਪੰਜਾਬ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਇਸ ਮੀਟਿੰਗ ਵਿਚ ਜਥੇਬੰਦੀ ਦੇ ਹੋਰ ਆਗੂ ਸੁਖਬੀਰ ਸਿੰਘ ਬਲਾਕ ਪ੍ਰਧਾਨ ਜ਼ੀਰਾ,ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਮੱਲੋਕੇ, ਮੇਜਰ ਸਿੰਘ,ਸੁਰਜੀਤ ਸਿੰਘ ਕੋਠੇ ਗਾਦੜੀ ਵਾਲਾ ਅਤੇ ਸੁਖਮੰਦਰ ਸਿੰਘ ਰਟੌਲ ਰੋਹੀ ਪੰਜਾਬ ਆਗੂ ਉਚੇਚੇ ਤੌਰ ’ਤੇ ਸ਼ਾਮਿਲ ਹੋਏ। ਮੀਟਿੰਗ ਦੌਰਾਨ ਆਗੂਆਂ ਨੇ ਕਿਹਾ ਕਿ ਥਾਣਾ ਸਿਟੀ ਜ਼ੀਰਾ ਦੇ ਮੁਖੀ ਜਸਵਿੰਦਰ ਸਿੰਘ ਬਰਾੜ ਨੂੰ ਮਿਲੇ ਉਨ੍ਹਾਂ ਦੱਸਿਆ ਕਿ ਇਕ ਵਿਅਕਤੀ ਵਲੋਂ ਮਨਜੀਤ ਸਿੰਘ ਮੱਲੋ ਕੇ ਨਾਲ ਪਲਾਟ ਦੀ ਧੋਖਾ ਧੜੀ ਨਾਲ ਰਜਿਸਟਰੀ ਕਰਵਾ ਲਈ ਗਈ। ਇਸ ਮਾਮਲੇ ਦੀ ਇਨਕੁਆਇਰੀ ਡੀ.ਐਸ.ਪੀ.ਜ਼ੀਰਾ ਵਲੋਂ ਕੀਤੀ ਜਿਸ ਵਿਚ ਧੋਖਾਧੜੀ ਕਰਕੇ ਰਜਿਸਟਰੀ ਕਰਵਾਉਣ ਵਾਲੇ ਵਿਅਕਤੀ ਦੇ ਖ਼ਿਲਾਫ਼ ਧੋਖਾਧੜੀ ਦੀ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਐਫ.ਆਈ. ਆਰ.ਵਿਚ ਥਾਣਾ ਸਿਟੀ ਜ਼ੀਰਾ ਦਾ ਮੁਖੀ ਦੋਸ਼ੀਆਂ ਨੂੰ ਨਾਮਜਦ ਨਹੀ ਕਰ ਰਿਹਾ ਸੀ। ਜਿਸ ਕਰਕੇ ਭਾਰਤੀ ਕਿਸਾਨ ਯੂਨੀਅਨ ਖੋਸਾ ਦਾ ਇਕ ਵਫ਼ਦ ਦੋਸ਼ੀਆਂ ਨੂੰ ਨਾਮਜਦ ਕਰਵਾਉਣ ਲਈ ਐਸ.ਐਸ.ਪੀ ਫ਼ਿਰੋਜ਼ਪੁਰ ਭੁਪਿੰਦਰ ਸਿੰਘ ਨੂੰ ਮਿਲਿਆ ਸੀ ਜਿਨ੍ਹਾਂ ਨੇ ਖਾਣਾ ਸਿਟੀ ਜ਼ੀਰਾ ਦੇ ਮੁਖੀ ਨੂੰ ਦੋਸ਼ੀ ਵਿਅਕਤੀਆਂ ਨੂੰ ਨਾਮਜਦ ਕਰਨ ਦੀ ਸਿਫ਼ਾਰਸ਼ ਕੀਤੀ ਸੀ ਪਰ ਇਸ ਦੇ ਬਾਵਜੂਦ ਥਾਣਾ ਸਿਟੀ ਜ਼ੀਰਾ ਦੇ ਮੁਖੀ ਵਲੋਂ ਦੋਸ਼ੀਆਂ ਨੂੰ ਨਾਮਜਦ ਨਹੀਂ ਕੀਤਾ ਗਿਆ। ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਆਗੂਆਂ ਨੇ ਥਾਣਾ ਸਿਟੀ ਜ਼ੀਰਾ ਦੇ ਮੁਖੀ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਹੀ ਦੋਸ਼ੀਆਂ ਨੂੰ ਨਾਮਜਦ ਨਾ ਕੀਤਾ ਗਿਆ ਤਾਂ ਉਨ੍ਹਾਂ ਦੀ ਜਥੇਬੰਦੀ ਵਲੋਂ ਥਾਣਾ ਸਿਟੀ ਜ਼ੀਰਾ ਅੱਗੇ ਅਣਮਿਥੇ ਸਮੇਂ ਲਈ ਧਰਨਾ ਲਗਾਇਆ ਜਾਵੇਗਾ।